20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

‘ ਸਾਦਾ ਜੀਵਨ ਸਾਦੇ ਭੋਜ , ਨਾ ਕੋਈ ਚਿੰਤਾ ਨਾ ਕੋਈ ਰੋਗ ’ ਲੋਕ ਜਾਗਰੂਕਤਾ ਮੁਹਿੰਮ ਦਾ ਆਗਾਜ਼ ਤੰਦਰੁਸਤੀ

ਮੋਗਾ, 20 ਨਵੰਬਰ (ਸੁਰਿੰਦਰਪਾਲ ਸਿੰਘ)-ਤੰਦਰੁਸਤ ਮਨੁੱਖੀ ਜੀਵਨ ਹੀ ਉਸਾਰੂ ਸੋਚ ਤੇ ਵਿਕਾਸ ਦੀ ਭਾਵਨਾ ਨਾਲ ਸਮਾਜ ਨੂੰ ਚੰਗੀ ਸੇਧ ਦੇ ਸਕਦਾ ਹੈ ਅਤੇ ਤੰਦਰੁਸਤੀ ਹਸਪਤਾਲਾਂ ਜਾਂ ਮਹਿੰਗੀਆਂ ਦਵਾਈਆਂ ਖਾਣ ਨਾਲ ਨਹੀਂ ਮਿਲਦੀ, ਸਗੋਂ ਆਪਣੇ ਘਰ ਦੀ ਰਸੋਈ, ਕਿਆਰੀ ਤੇ ਖੇਤਾਂ ਤੋਂ ਪ੍ਰਾਪਤ ਹੋਵੇਗੀ। ਇਹ ਵਿਚਾਰ ਡਾ.

Ad Position 21
No active advertisement
ਨਿਵੇਕਲੇ ਅੰਦਾਜ਼ ਵਿਚ ਮੋਗਾ ਵਿਖੇ “ਸਾਦੇ ਜੀਵਨ ਸਾਦੇ ਭੋਜ ਨਾ ਕੋਈ ਚਿੰਤਾ ਨਾ ਕੋਈ ਰੋਗ ਦਾ ਸੰਦੇਸ਼ ਦਿੰਦੇ ਹੋਏ ਡਾ. ਜਸਵਿੰਦਰ ਸਿੰਘ ਬਰਾੜ ਤੇ ਹੋਰ। ਤਸਵੀਰ: ਜਸਪਾਲ ਸਿੰਘ ਬੱਬੀ 21-11-2026
ਮੋਗਾ, 20 ਨਵੰਬਰ (ਸੁਰਿੰਦਰਪਾਲ ਸਿੰਘ)-ਤੰਦਰੁਸਤ ਮਨੁੱਖੀ ਜੀਵਨ ਹੀ ਉਸਾਰੂ ਸੋਚ ਤੇ ਵਿਕਾਸ ਦੀ ਭਾਵਨਾ ਨਾਲ ਸਮਾਜ ਨੂੰ ਚੰਗੀ ਸੇਧ ਦੇ ਸਕਦਾ ਹੈ ਅਤੇ ਤੰਦਰੁਸਤੀ ਹਸਪਤਾਲਾਂ ਜਾਂ ਮਹਿੰਗੀਆਂ ਦਵਾਈਆਂ ਖਾਣ ਨਾਲ ਨਹੀਂ ਮਿਲਦੀ, ਸਗੋਂ ਆਪਣੇ ਘਰ ਦੀ ਰਸੋਈ, ਕਿਆਰੀ ਤੇ ਖੇਤਾਂ ਤੋਂ ਪ੍ਰਾਪਤ ਹੋਵੇਗੀ। ਇਹ ਵਿਚਾਰ ਡਾ. ਜਸਵਿੰਦਰ ਸਿੰਘ ਬਰਾੜ, ਸਟੇਟ ਐਵਾਰਡੀ ਨੇ ਮੋਗਾ ਵਿਖੇ ਸਬਜ਼ੀਆਂ ਤੇ ਖ਼ੁਰਾਕ ਦੀ ਗੁਣਵੱਤਾ ਬਾਰੇ ਜਾਗਰੂਕਤਾ ਫੈਲਾਉਣ ਦੀ ਵਿੱਢੀ ਵਿਆਪਕ ਮੁਹਿੰਮ ਦੌਰਾਨ ਲੋਕਾਂ ਨਾਲ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਫ਼ਸਲਾਂ ਜਾਂ ਸਬਜ਼ੀਆਂ ’ਚ ਜ਼ਿਆਦਾ ਮਾਤਰਾ ਵਿਚ ਯੂਰੀਆ ਖਾਦ ਪਾਵਾਂਗੇ ਤਾਂ ਫ਼ਸਲ ਉੱਪਰ ਬਿਮਾਰੀਆਂ ਤੇ ਕੀੜੇ ਮਕੌੜਿਆਂ ਦਾ ਵਧੇਰੇ ਹਮਲਾ ਹੋਵੇਗਾ ਤਾਂ ਫਿਰ ਕੀਟਨਾਸ਼ਕਾਂ ਦੀ ਵੀ ਵਧੇਰੇ ਵਰਤੋਂ ਹੋਵੇਗੀ, ਜਿਸ ਨਾਲ ਸਾਡੇ ਭੋਜਨ ਵਿਚ ਜ਼ਹਿਰੀਲੇ ਪਦਾਰਥਾਂ ਦੇ ਅੰਸ਼ ਪਾਏ ਜਾਣੇ ਸੁਭਾਵਿਕ ਹੈ। ਤੰਦਰੁਸਤੀ ਲਈ ਸਾਨੂੰ ਘੱਟੋ-ਘੱਟ ਆਪਣੇ ਵਰਤੋਂ ਲਈ ਘਰਾਂ ਤੇ ਖੇਤਾਂ ’ਚ ਜ਼ਹਿਰਾਂ ਰਹਿਤ ਸਬਜ਼ੀਆਂ ਉਗਾਉਣ ਵੱਲ ਧਿਆਨ ਦੇਣਾ ਪਵੇਗਾ। ਖ਼ੁਰਾਕ ਦੀ ਸੁਰੱਖਿਆ ਲਈ ਬੀਜ ਤੋਂ ਥਾਲੀ ਤੱਕ ਹਰ ਪੜਾਅ ‘ਤੇ ਜਾਗਰੂਕ ਹੋਣਾ ਪਵੇਗਾ। ਇਸ ਮੌਕੇ ਬਲਰਾਜ ਸਿੰਘ ਖ਼ਾਲਸਾ ਤੇ ਗਿਆਨੀ ਬਲਵਿੰਦਰ ਸਿੰਘ ਨੇ ਕਿਹਾ ਇਹ ਲੋਕ ਜਾਗਰੂਕਤਾ ਮੁਹਿੰਮ ਜਿੱਥੇ ਕਿਸਾਨ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੀ ਹੈ, ਉੱਥੇ ਆਪਣੀ ਗੁਣਵੱਤਾ ਵਾਲੀ ਫ਼ਸਲ ਦਾ ਖ਼ੁਦ ਮੰਡੀਕਰਨ ਕਰਨ ਤੇ ਖਪਤਕਾਰਾਂ ਤੱਕ ਵਾਜਬ ਭਾਅ ‘ਤੇ ਪ੍ਰਦਾਨ ਕਰਨ ਦਾ ਵੀ ਸੰਕੇਤ ਦਿੰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਯੋਗੀਰਾਜ ਬ੍ਰਹਮਚਾਰੀ ਕੁਟੀਆ ਵਿਖੇ ਸ੍ਰੀ ਸ਼ਿਆਮ ਸੇਵਾ ਪਰਿਵਾਰ ਵਲੋਂ ਸ਼ਿਆਮ ਜਨਮ ਉਤਸਵ ਨੂੰ ਸਮਰਪਿਤ ਸ਼ਿਆਮ ਸੰਕੀਰਤਨ ਕਰਵਾਇਆ ਅਗਲੀ ਖ਼ਬਰ ਸਿਹਤ ਕਾਰਡ ਰਾਹੀਂ ਗੋਡੇ ਬਦਲਵਾਉਣ ਵਾਲੇ ਬਜ਼ੁਰਗਾਂ ਨੇ ਡਾ. ਗੁਰਪ੍ਰੀਤ ਕੌਰ ਦਾ ਕੀਤਾ ਵਿਸ਼ੇਸ਼ ਸਨਮਾਨ
Ad Position 24