18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਨੈਸ਼ਨਲ ਕਾਨਵੈਂਟ ਸਕੂਲ ਦੇ ਗੁਰਮਨਦੀਪ ਸਿੰਘ ਦੀ ਪੰਜਾਬ ਕ੍ਰਿਕਟ ਟੀਮ ਅੰਡਰ-17 ਲਈ ਚੋਣ

ਮੋਗਾ, 18 ਨਵੰਬਰ (ਸੁਰਿੰਦਰਪਾਲ ਸਿੰਘ)- ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੇ ਕ੍ਰਿਕਟ ਖਿਡਾਰੀ ਅਤੇ ਜ਼ਿਲ੍ਹਾ ਮੋਗਾ ਅੰਡਰ-17 ਕ੍ਰਿਕਟ ਟੀਮ ਦੇ ਕੈਪਟਨ ਗੁਰਮਨਦੀਪ ਸਿੰਘ ਸਪੁੱਤਰ ਅਮਨਦੀਪ ਸਿੰਘ ਦੀ ਚੋਣ ਪੰਜਾਬ ਕ੍ਰਿਕਟ ਟੀਮ ਵਿਚ ਹੋਈ ਹੈ। ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀ ਸਾਬਕਾ ਐਗਜ਼ੈਕਟਿਵ ਮੈਜਿਸਟਰੇਟ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾਇਰੈਕਟਰ ਪ੍ਰਿੰਸੀਪਲ ਅੰਬਿਕਾ ਦਾਨੀ, ਵਾਈਸ ਪ੍ਰਿੰਸੀਪਲ ਹਰਲੀਨ ਕੌਰ, ਚੇਅਰਮੈਨ ਪਰਮਵੀਰ ਸਿੰਘ, ਜਨਰਲ ਸਕੱਤਰ ਇੰਦਰ ਪ੍ਰਤਾਪ ਸਿੰਘ ਨੇ ਕ੍ਰਿਕਟ ਖਿਡਾਰੀ ਗੁਰਮਨਦੀਪ ਸਿੰਘ, ਉਸ ਦੇ ਮਾਤਾ-ਪਿਤਾ, ਡੀ.

Ad Position 21
No active advertisement
ਅਜੀਤ ਡੈਸਕ 19-11-2026
ਮੋਗਾ, 18 ਨਵੰਬਰ (ਸੁਰਿੰਦਰਪਾਲ ਸਿੰਘ)- ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੇ ਕ੍ਰਿਕਟ ਖਿਡਾਰੀ ਅਤੇ ਜ਼ਿਲ੍ਹਾ ਮੋਗਾ ਅੰਡਰ-17 ਕ੍ਰਿਕਟ ਟੀਮ ਦੇ ਕੈਪਟਨ ਗੁਰਮਨਦੀਪ ਸਿੰਘ ਸਪੁੱਤਰ ਅਮਨਦੀਪ ਸਿੰਘ ਦੀ ਚੋਣ ਪੰਜਾਬ ਕ੍ਰਿਕਟ ਟੀਮ ਵਿਚ ਹੋਈ ਹੈ। ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀ ਸਾਬਕਾ ਐਗਜ਼ੈਕਟਿਵ ਮੈਜਿਸਟਰੇਟ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾਇਰੈਕਟਰ ਪ੍ਰਿੰਸੀਪਲ ਅੰਬਿਕਾ ਦਾਨੀ, ਵਾਈਸ ਪ੍ਰਿੰਸੀਪਲ ਹਰਲੀਨ ਕੌਰ, ਚੇਅਰਮੈਨ ਪਰਮਵੀਰ ਸਿੰਘ, ਜਨਰਲ ਸਕੱਤਰ ਇੰਦਰ ਪ੍ਰਤਾਪ ਸਿੰਘ ਨੇ ਕ੍ਰਿਕਟ ਖਿਡਾਰੀ ਗੁਰਮਨਦੀਪ ਸਿੰਘ, ਉਸ ਦੇ ਮਾਤਾ-ਪਿਤਾ, ਡੀ.ਪੀ.ਈ., ਕੋਚ ਸਾਹਿਬਾਨ, ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਇਹ ਖਿਡਾਰੀ ਅੰਤਰ-ਰਾਸ਼ਟਰੀ ਪੱਧਰ ‘ਤੇ ਹਰਮਨਪ੍ਰੀਤ ਕੌਰ ਵਾਂਗ ਨਾਮਣਾ ਖੱਟੇਗਾ। ਜਸਵੰਤ ਸਿੰਘ ਦਾਨੀ ਨੇ ਦੱਸਿਆ ਕਿ ਹਰ ਸਾਲ ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੇ ਖਿਡਾਰੀ ਰਾਸ਼ਟਰੀ ਪੱਧਰ ‘ਤੇ ਸੋਨ ਤਗਮਾ ਜਿੱਤਦੇ ਹਨ। ਤਾਇਕਵਾਂਡੋ, ਆਰਚਰੀ, ਕ੍ਰਿਕਟ, ਸਾਫ਼ਟ ਬਾਲ, ਅਥਲੈਟਿਕਸ, ਰਾਈਫ਼ਲ ਸ਼ੂਟਿੰਗ, ਤੈਰਾਕੀ ਵਿਚ ਖਿਡਾਰੀ ਰਾਸ਼ਟਰੀ ਪੱਧਰ ‘ਤੇ ਮੋਹਰੀ ਰਹਿ ਚੁੱਕੇ ਹਨ। ਉਨ੍ਹਾਂ ਵੀ ਦੱਸਿਆ ਪਿਛਲੇ ਸਾਲ ਨੈਸ਼ਨਲ ਕਾਨਵੈਂਟ ਸਕੂਲ ਨੂੰ ਫੈਪ ਨੈਸ਼ਨਲ ਅਵਾਰਡ 2026 ਬੈਸਟ ਸਪੋਰਟਸ ਸਕੂਲ (ਭਾਰਤ ਵਿਚ 16ਵਾਂ ਰੈਂਕ) ਨਾਲ ਨਿਵਾਜਿਆ ਗਿਆ ਹੈ। ਡਾਇਰੈਕਟਰ ਪ੍ਰਿੰਸੀਪਲ ਅੰਬਿਕਾ ਦਾਨੀ ਨੇ ਦੱਸਿਆ ਕਿ ਜਿੱਥੇ ਇਸ ਸਕੂਲ ਦੇ ਖਿਡਾਰੀ ਰਾਸ਼ਟਰੀ ਪੱਧਰ ਤੱਕ ਸੋਨ ਤਗਮਾ ਲੈ ਚੁੱਕੇ ਹਨ, ਉੱਥੇ ਬਹੁਤ ਸਾਰੇ ਵਿਦਿਆਰਥੀ ਅਲੱਗ-ਅਲੱਗ ਯੂਨੀਵਰਸਿਟੀਆਂ ਵਿਚ ਵੀ ਟਾਪਰਜ਼ ਬਣ ਚੁੱਕੇ ਹਨ ਅਤੇ ਦੇਸ਼ ਵਿਦੇਸ਼ ’ਚ ਉੱਚ ਅਹੁਦਿਆਂ ‘ਤੇ ਬਿਰਾਜਮਾਨ ਹਨ।
Ad Position 22
No active advertisement
ਪਿਛਲੀ ਖ਼ਬਰ ਕਮਲ ਘਾਰੂ ਨੂੰ ਪੰਜਾਬ ਭਾਜਪਾ ਮਜ਼ਦੂਰ ਸੈੱਲ ਦਾ ਕੋ-ਕਨਵੀਨਰ ਨਿਯੁਕਤ ਹੋਣ ’ਤੇ ਡਾ. ਗਰਗ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਲੇਖਕ ਨਰੇਸ਼ ਮੇਹਨ ਨੇ ਪੁਸਤਕ ‘ਟਹਿਣੀਆਂ ਉਦਾਸ ਰਹਿਤੀ ਹੈ’ ਐਡਵੋਕੇਟ ਵਿਜੇ ਧੀਰ ਨੂੰ ਭੇਟ ਕੀਤੀ
Ad Position 24