18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਲੇਖਕ ਨਰੇਸ਼ ਮੇਹਨ ਨੇ ਪੁਸਤਕ ‘ਟਹਿਣੀਆਂ ਉਦਾਸ ਰਹਿਤੀ ਹੈ’ ਐਡਵੋਕੇਟ ਵਿਜੇ ਧੀਰ ਨੂੰ ਭੇਟ ਕੀਤੀ

ਮੋਗਾ, 18 ਨਵੰਬਰ (ਜਸਪਾਲ ਸਿੰਘ ਬੱਬੀ)-ਹਨੂਮਾਨਗੜ੍ਹ ਦੇ ਉੱਘੇ ਹਿੰਦੀ ਕਵੀ ਨਰੇਸ਼ ਮੇਹਨ ਵਲੋਂ ਲਿਖੀ ਪੁਸਤਕ ‘ਟਹਿਣੀਆਂ ਉਦਾਸ ਰਹਿਤੀ ਹੈ’ ਮਾਲਵੇ ਦੇ ਉੱਘੇ ਮਜ਼ਦੂਰ ਆਗੂ ਅਤੇ ਖੱਤਰੀ ਮਹਾਂਸਭਾ ਦੇ ਪ੍ਰਦੇਸ਼ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੂੰ ਮੋਗਾ ਵਿਖੇ ਭੇਟ ਕੀਤੀ। ਉਨ੍ਹਾਂ ਦੱਸਿਆ ਕਿ ਕਵੀ ਨਰੇਸ਼ ਮੇਹਨ ਮੋਗਾ ਘੱਲ ਕਲਾਂ ਦੇ ਇੰਡੋ ਸੋਵੀਅਤ ਫਾਰਮੇਸੀ ਕਾਲਜ ਵਿਚ ਤਾਇਨਾਤ ਡਾਕਟਰ ਸਿਧਾਰਥ ਮੇਹਨ ਦੇ ਪਿਤਾ ਹਨ ਅਤੇ ਖੱਤਰੀ ਸਭਾ ਹਨੂਮਾਨਗੜ੍ਹ ਦੇ ਸੰਸਥਾਪਕ ਮੈਂਬਰ ਹਨ।

Ad Position 21
No active advertisement
ਮੋਗਾ ਵਿਖੇ ਲੇਖਕ ਨਰੇਸ਼ ਮੇਹਨ ਨੇ ਪੁਸਤਕ ‘ਟਹਿਣੀਆਂ ਉਦਾਸ ਰਹਿਤੀ ਹੈ’ ਐਡਵੋਕੇਟ ਵਿਜੇ ਧੀਰ ਨੂੰ ਭੇਟ ਕਰਦੇ। ਤਸਵੀਰ : ਜਸਪਾਲ ਸਿੰਘ ਬੱਬੀ 19-11-2026
ਮੋਗਾ, 18 ਨਵੰਬਰ (ਜਸਪਾਲ ਸਿੰਘ ਬੱਬੀ)-ਹਨੂਮਾਨਗੜ੍ਹ ਦੇ ਉੱਘੇ ਹਿੰਦੀ ਕਵੀ ਨਰੇਸ਼ ਮੇਹਨ ਵਲੋਂ ਲਿਖੀ ਪੁਸਤਕ ‘ਟਹਿਣੀਆਂ ਉਦਾਸ ਰਹਿਤੀ ਹੈ’ ਮਾਲਵੇ ਦੇ ਉੱਘੇ ਮਜ਼ਦੂਰ ਆਗੂ ਅਤੇ ਖੱਤਰੀ ਮਹਾਂਸਭਾ ਦੇ ਪ੍ਰਦੇਸ਼ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੂੰ ਮੋਗਾ ਵਿਖੇ ਭੇਟ ਕੀਤੀ। ਉਨ੍ਹਾਂ ਦੱਸਿਆ ਕਿ ਕਵੀ ਨਰੇਸ਼ ਮੇਹਨ ਮੋਗਾ ਘੱਲ ਕਲਾਂ ਦੇ ਇੰਡੋ ਸੋਵੀਅਤ ਫਾਰਮੇਸੀ ਕਾਲਜ ਵਿਚ ਤਾਇਨਾਤ ਡਾਕਟਰ ਸਿਧਾਰਥ ਮੇਹਨ ਦੇ ਪਿਤਾ ਹਨ ਅਤੇ ਖੱਤਰੀ ਸਭਾ ਹਨੂਮਾਨਗੜ੍ਹ ਦੇ ਸੰਸਥਾਪਕ ਮੈਂਬਰ ਹਨ। ਪੁਸਤਕ ‘ਟਹਿਣੀਆਂ ਉਦਾਸ ਰਹਿਤੀ ਹੈ’ ਵਾਤਾਵਰਨ ਸੰਭਾਲ ਵਿਸ਼ਾ ਦਾ ਇਕ ਕਵਿਤਾ ਸੰਗ੍ਰਹਿ ਹੈ। ਇਸ ਮੌਕੇ ਲੇਖਕ ਨਰੇਸ਼ ਮੇਹਨ ਨੇ ਦੱਸਿਆ ਕਿ ‘ਟਹਿਣੀਆਂ ਉਦਾਸ ਰਹਿਤੀ ਹੈ’ ਵਿਚ ਪਿੱਪਲ ਦਾ ਦਰਖਤ ਲੇਖਕ ਨੂੰ ਆਪਣੀ ਪੀੜਾ ਬਿਆਨ ਕਰਦਿਆਂ ਕਹਿੰਦਾ ਹੈ ਕਿ ਉਸ ਦਾ ਤਣਾ ਅੱਜ ਕੱਲ੍ਹ ਬਹੁਤ ਤੜਫ਼ਦਾ ਹੈ, ‘ਟਹਿਣੀਆਂ ਉਦਾਸ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕੇਵਲ ਇਕ ਦਰਖਤ ਦੀ ਪੀੜਾ ਨਹੀਂ ਹੈ ਬਲ ਕਿ ਕੁਦਰਤ ਦੀ ਮੌਨ ਪੁਕਾਰ ਹੈ ਕੀ ਅੱਜ ਦਾ ਇਨਸਾਨ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਸ ਮੌਕੇ ਐਡਵੋਕੇਟ ਵਿਜੇ ਧੀਰ ਨੇ ਕਿਹਾ ਕਿ ਪਿੱਪਲ ਦੇ ਦਰਖਤ ਦੀ ਉਕਤ ਪੀੜਾ ਸਾਡੇ ਸਮਾਜ ਦੇ ਉਸ ਬਜ਼ੁਰਗ ਦੀ ਪੀੜਾ ਵਰਗੀ ਹੈ, ਜਿਸ ਬਜ਼ੁਰਗ ਦਾ ਆਪਣਾ ਬੱਚਾ ਲਗਾਤਾਰ ਉਸ ਤੋਂ ਦੂਰ ਹੁੰਦਾ ਜਾ ਰਿਹਾ ਹੋਵੇ। ਇਸ ਮੌਕੇ ਖੱਤਰੀ ਮਹਾਂ ਸਭਾ ਪੰਜਾਬ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਦੱਸਿਆ ਕਿ ਲੇਖਕ ਨਰੇਸ਼ ਮੇਹਨ ਛੇ ਪੁਸਤਕਾਂ ਲਿਖ ਚੁੱਕੇ ਹਨ। ਉਨ੍ਹਾਂ ਲੇਖਕ ਨਰੇਸ਼ ਮੇਹਨ ਨੂੰ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਕਾਨਵੈਂਟ ਸਕੂਲ ਦੇ ਗੁਰਮਨਦੀਪ ਸਿੰਘ ਦੀ ਪੰਜਾਬ ਕ੍ਰਿਕਟ ਟੀਮ ਅੰਡਰ-17 ਲਈ ਚੋਣ ਅਗਲੀ ਖ਼ਬਰ ਬਾਘਾ ਪੁਰਾਣਾ ਇਲਾਕੇ ਦੇ ਸਾਬਕਾ ਸੈਨਿਕਾਂ ਦੀ ਹੋਈ ਮੀਟਿੰਗ
Ad Position 24