ਮਾਤਾ ਹਰਭਜਨ ਕੌਰ ਦੇ ਸਦੀਵੀ ਵਿਛੋੜੇ ’ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਠੱਠੀ ਭਾਈ, 13 ਨਵੰਬਰ (ਜਗਰੂਪ ਸਿੰਘ ਮਠਾੜੂ)-ਸਰਕਲ ਮਾੜੀ ਮੁਸਤਫ਼ਾ ਭਾਜਪਾ ਦੇ ਪ੍ਰਧਾਨ ਗੁਰਚਰਨ ਸਿੰਘ ਕਲਿਆਣ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਪ੍ਰਸਿੱਧ ਲੋਕ ਗਾਇਕ ਗੁਰਸੇਵਕ ਸਿੰਘ ਘੋਲੀਆ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਹਰਭਜਨ ਕੌਰ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ਨਾਲ ਪਰਿਵਾਰ, ਰਿਸ਼ਤੇਦਾਰਾਂ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਠੱਠੀ ਭਾਈ, 13 ਨਵੰਬਰ (ਜਗਰੂਪ ਸਿੰਘ ਮਠਾੜੂ)-ਸਰਕਲ ਮਾੜੀ ਮੁਸਤਫ਼ਾ ਭਾਜਪਾ ਦੇ ਪ੍ਰਧਾਨ ਗੁਰਚਰਨ ਸਿੰਘ ਕਲਿਆਣ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਪ੍ਰਸਿੱਧ ਲੋਕ ਗਾਇਕ ਗੁਰਸੇਵਕ ਸਿੰਘ ਘੋਲੀਆ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਹਰਭਜਨ ਕੌਰ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ਨਾਲ ਪਰਿਵਾਰ, ਰਿਸ਼ਤੇਦਾਰਾਂ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮਾਤਾ ਹਰਭਜਨ ਕੌਰ ਦੇ ਵਿਛੋੜੇ ‘ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ, ਧਾਰਮਿਕ ਸ਼ਖ਼ਸੀਅਤਾਂ, ਸਮਾਜ ਸੇਵੀਆਂ ਅਤੇ ਕਲਾ ਜਗਤ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਸੰਤ ਬਾਬਾ ਅਰਜਨ ਸਿੰਘ ਗਿਆਰ੍ਹਵੀਂ ਵਾਲੇ, ਸ਼ਰੀਫ਼ ਦੌਧਰ, ਡਾ. ਹਰਜੋਤ ਕਮਲ ਜ਼ਿਲ੍ਹਾ ਪ੍ਰਧਾਨ ਭਾਜਪਾ ਮੋਗਾ, ਅਮਿਤ ਅਗਰਵਾਲ, ਮਨਿੰਦਰ ਕੌਰ ਸਲੀਣਾ, ਬਲਦੇਵ ਧਾਲੀਵਾਲ ਪ੍ਰਧਾਨ ਜੈ ਭਾਰਤ ਮੰਚ ਵੈਨਕੂਵਰ ਬੀ.ਸੀ. ਕੈਨੇਡਾ ਅਤੇ ਐਗਜ਼ੈਕਟਿਵ ਮੈਂਬਰ ਭਾਜਪਾ, ਰਾਜਜੀਤ ਸਿੰਘ ਰਾਜਾ ਮੱਦੋਕੇ, ਐਸ.ਪੀ. ਮੁਖਤਿਆਰ ਸਿੰਘ ਸੰਧੂ ਜਨਰਲ ਸਕੱਤਰ ਭਾਜਪਾ ਮੋਗਾ, ਹਰਵਿੰਦਰ ਸਿੰਘ ਧਾਲੀਵਾਲ ਮੁੱਖ ਬੁਲਾਰੇ ਭਾਜਪਾ ਕਿਸਾਨ ਮੋਰਚਾ, ਇੰਟਰਨੈਸ਼ਨਲ ਲੋਕ ਕਲਾ ਮੰਚ ਦੇ ਪ੍ਰਧਾਨ ਹਾਕਮ ਬਖ਼ਤੜੀ ਵਾਲਾ, ਦਲਜੀਤ ਕੌਰ, ਪਰਮਜੀਤ ਧੰਜਲ, ਕਮਲ ਬੱਧਨੀ, ਤਰਸੇਮ ਘਾਰੂ, ਬਲਜਿੰਦਰ ਰੈਂਪੀ, ਗੁਰਵਿੰਦਰ ਬਰਾੜ, ਮਨਜੀਤ ਸਿੰਘ ਰਾਣਾ ਨੱਥੋਕੇ, ਸਤਵੰਤ ਸਿੰਘ ਬਰਾੜ ਸਰਕਲ ਪ੍ਰਧਾਨ ਭਲੂਰ, ਦੀਪਕ ਤਲਵਾੜ ਬਾਘਾ ਪੁਰਾਣਾ, ਐਡਵੋਕੇਟ ਬਲਵੰਤ ਸਿੰਘ ਬਰਾੜ ਸ਼ੇਰਾਂ ਵਾਲੇ, ਸੁਖਬੀਰ ਸਿੰਘ ਘੋਲੀਆ, ਜਸਵੀਰ ਸਿੰਘ ਕਾਕਾ ਸਾਹੋ, ਕਰਮਜੀਤ ਕੌਰ ਬੰਬੀਹਾ ਭਾਈ, ਭਾਈ ਬਲਤੇਜ ਮੱਲ੍ਹੀ ਚੀਦਾ, ਮੋਹਨ ਸਿੰਘ ਚੀਦਾ ਅਤੇ ਸੁਖਜੀਤ ਕੌਰ ਚੀਦਾ ਆਦਿ ਸ਼ਾਮਲ ਹਨ, ਨੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਅਤੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰਕ ਮੈਂਬਰਾਂ ਤੇ ਸਨੇਹੀਆਂ ਨੂੰ ਇਸ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਸਹਿਣ ਦਾ ਬਲ ਬਖ਼ਸ਼ਣ।