ਰਾਸ਼ਟਰੀ ਬਜਰੰਗ ਦਲ ਦੇ ਮੈਂਬਰਾਂ ਨੇ ਮਾਂ ਬਗਲਾਮੁਖੀ ਯੱਗਸ਼ਾਲਾ ਵਿਖੇ ਪੂਜਾ ਅਰਚਨਾ ਕਰ ਕੇ ਹਵਨ ਯੱਗ ਵਿਚ ਪਾਈਆਂ ਅਹੂਤੀਆਂ
ਮੋਗਾ, 13 ਨਵੰਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਕੋਟਕਪੂਰਾ ਰੋਡ ਸਥਿਤ ਮਾਂ ਬਗਲਾਮੁਖੀ ਯੱਗਸ਼ਾਲਾ ਵਿਖੇ ਰਾਸ਼ਟਰੀ ਬਜਰੰਗ ਦਲ ਦੇ ਮੈਂਬਰ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਮਾਂ ਬਗਲਾਮੁਖੀ ਦੀ ਵਿਧੀਵਤ ਪੂਜਾ-ਅਰਚਨਾ ਕੀਤੀ ਅਤੇ ਹਵਨ ਯੱਗ ਵਿਚ ਅਹੂਤੀਆਂ ਪਾ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਮੋਗਾ, 13 ਨਵੰਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਕੋਟਕਪੂਰਾ ਰੋਡ ਸਥਿਤ ਮਾਂ ਬਗਲਾਮੁਖੀ ਯੱਗਸ਼ਾਲਾ ਵਿਖੇ ਰਾਸ਼ਟਰੀ ਬਜਰੰਗ ਦਲ ਦੇ ਮੈਂਬਰ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਮਾਂ ਬਗਲਾਮੁਖੀ ਦੀ ਵਿਧੀਵਤ ਪੂਜਾ-ਅਰਚਨਾ ਕੀਤੀ ਅਤੇ ਹਵਨ ਯੱਗ ਵਿਚ ਅਹੂਤੀਆਂ ਪਾ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਆਚਾਰੀਆ ਨੰਦ ਲਾਲ ਸ਼ਰਮਾ ਨੇ ਮਾਂ ਬਗਲਾਮੁਖੀ ਦੀ ਪੂਜਾ-ਅਰਚਨਾ ਅਤੇ ਹਵਨ ਯੱਗ ਦੇ ਧਾਰਮਿਕ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਾਂ ਬਗਲਾਮੁਖੀ ਦੀ ਆਰਾਧਨਾ ਕਰਨ ਨਾਲ ਸ਼ਰਧਾਲੂਆਂ ਨੂੰ ਅਧਿਆਤਮਿਕ ਸ਼ਕਤੀ, ਸੁਖ-ਸ਼ਾਂਤੀ ਅਤੇ ਸਕਾਰਾਤਮਿਕ ਊਰਜਾ ਦੀ ਅਨੁਭੂਤੀ ਹੁੰਦੀ ਹੈ। ਆਚਾਰੀਆ ਨੰਦ ਲਾਲ ਸ਼ਰਮਾ ਨੇ ਦੱਸਿਆ ਕਿ ਮਾਂ ਬਗਲਾਮੁਖੀ ਯੱਗਸ਼ਾਲਾ ਵਿਖੇ ਹਰ ਵੀਰਵਾਰ ਨੂੰ ਮੁਫ਼ਤ ਹਵਨ ਯੱਗ ਕਰਵਾਇਆ ਜਾਂਦਾ ਹੈ। ਹਵਨ ਸਮਗਰੀ ਵੀ ਯੱਗਸ਼ਾਲਾ ਵਲੋਂ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ। ਕੋਈ ਵੀ ਸ਼ਰਧਾਲੂ ਆਪਣੇ ਪਰਿਵਾਰ ਸਮੇਤ ਯੱਗਸ਼ਾਲਾ ਵਿਖੇ ਪਹੁੰਚ ਕੇ ਇਸ ਪਵਿੱਤਰ ਮਹਾਂਯੱਗ ਵਿਚ ਅਹੂਤੀ ਪਾ ਸਕਦਾ ਹੈ ਅਤੇ ਮਾਂ ਬਗਲਾਮੁਖੀ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮਾਂ ਬਗਲਾਮੁਖੀ ਦਸ ਮਹਾਂਵਿਦਿਆਵਾਂ ਵਿਚੋਂ ਅੱਠਵੀਂ ਮਹਾਂਵਿਦਿਆ ਹਨ ਅਤੇ ਉਨ੍ਹਾਂ ਨੂੰ ਪੀਤਾਂਬਰਾ ਦੇਵੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਮਾਂ ਬਗਲਾਮੁਖੀ ਨੂੰ ਸ਼ਕਤੀ, ਜਿੱਤ, ਸਾਹਸ ਅਤੇ ਨਕਾਰਾਤਮਿਕ ਸ਼ਕਤੀਆਂ ‘ਤੇ ਕਾਬੂ ਪਾਉਣ ਵਾਲੀ ਦੇਵੀ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਮਾਂ ਦੀ ਸੱਚੇ ਮਨ ਨਾਲ ਪੂਜਾ-ਅਰਚਨਾ ਅਤੇ ਹਵਨ ਯੱਗ ਕਰਨ ਨਾਲ ਭਗਤਾਂ ਨੂੰ ਮਾਨਸਿਕ ਸ਼ਾਂਤੀ, ਆਤਮ ਬਲ ਅਤੇ ਜੀਵਨ ਦੀਆਂ ਮੁਸ਼ਕਿਲ ਸਥਿਤੀਆਂ ਦਾ ਸਾਹਮਣਾ ਕਰਨ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ। ਇਸ ਮੌਕੇ ਰਾਸ਼ਟਰੀ ਬਜਰੰਗ ਦਲ ਮੋਗਾ ਦੇ ਪ੍ਰਧਾਨ ਮਹੇਸ਼ ਕੁਮਾਰ, ਉਪ ਪ੍ਰਧਾਨ ਰਾਜੇਸ਼ ਸ਼ਰਮਾ, ਉਪ ਪ੍ਰਧਾਨ ਮੰਗਤ ਰਾਮ ਸ਼ਰਮਾ, ਸਕੱਤਰ ਮਨੋਜ ਕੁਮਾਰ, ਮਹੇਸ਼ ਬਾਂਸਲ, ਸ਼ਿਆਮ ਮੋਂਗਾ, ਚੰਦਨ ਮੋਂਗਾ, ਦੀਪਕ ਬਜਾਜ, ਦੀਪਕ ਪੁਰੀ, ਇੰਦਰਜੀਤ ਰਾਹੀ, ਸਮਰਾਟ ਮਿੰਟੂ, ਰੌਸ਼ਨ ਲਾਲ ਚਾਵਲਾ, ਮਨੋਜ ਜਾਇਸਵਾਲ, ਸੋਨੂੰ ਧਵਨ, ਰੂਪ ਚੰਦ ਨਾਗਰ, ਹਨੀ ਅਗਰਵਾਲ ਅਤੇ ਪ੍ਰੇਮ ਜਿੰਦਲ ਹਾਜ਼ਰ ਸਨ।