ਵਾਹਨਾਂ ਦੇ ਪ੍ਰਦੂਸ਼ਣ ਕਾਰਡ ਬਣਾਉਣ ਅਤੇ ਮਿਆਦ ਖਤਮ ਹੋਣ ’ਤੇ ਵਾਹਨ ਚਾਲਕਾਂ ਤੋਂ ਮੋਟੇ ਜੁਰਮਾਨੇ ਵਸੂਲਣ ’ਤੇ ਉੱਠੇ ਸਵਾਲ
ਰਾਮਾਂ ਮੰਡੀ, 7 ਨਵੰਬਰ (ਤਰਸੇਮ ਸਿੰਗਲਾ)-ਜੈ ਬਾਬਾ ਸਰਬੰਗੀ ਟੈਕਸੀ ਯੂਨੀਅਨ ਰਾਮਾਂ ਮੰਡੀ ਦੇ ਪ੍ਰਧਾਨ ਲਾਭ ਚੰਦ ਸ਼ਰਮਾ ਨੇ ਵਾਹਨਾਂ ਦੇ ਪ੍ਰਦੂਸ਼ਣ ਕਾਰਡਾਂ ਅਤੇ ਇਨ੍ਹਾਂ ਦੀ ਮਿਆਦ ਖ਼ਤਮ ਹੋਣ ’ਤੇ ਵਾਹਨ ਚਾਲਕਾਂ ਤੋਂ ਮੋਟੇ ਜੁਰਮਾਨੇ ਵਸੂਲਣ ਦੀ ਨੀਤੀ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵਲੋਂ ਦਿੱਲੀ ਵਿਚ ਵੱਧ ਰਹੇ ਪ੍ਰਦੂਸ਼ਣ ਲਈ ਵਾਹਨਾਂ ਦੇ ਧੂੰਏਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਰਾਮਾਂ ਮੰਡੀ, 7 ਨਵੰਬਰ (ਤਰਸੇਮ ਸਿੰਗਲਾ)-ਜੈ ਬਾਬਾ ਸਰਬੰਗੀ ਟੈਕਸੀ ਯੂਨੀਅਨ ਰਾਮਾਂ ਮੰਡੀ ਦੇ ਪ੍ਰਧਾਨ ਲਾਭ ਚੰਦ ਸ਼ਰਮਾ ਨੇ ਵਾਹਨਾਂ ਦੇ ਪ੍ਰਦੂਸ਼ਣ ਕਾਰਡਾਂ ਅਤੇ ਇਨ੍ਹਾਂ ਦੀ ਮਿਆਦ ਖ਼ਤਮ ਹੋਣ ’ਤੇ ਵਾਹਨ ਚਾਲਕਾਂ ਤੋਂ ਮੋਟੇ ਜੁਰਮਾਨੇ ਵਸੂਲਣ ਦੀ ਨੀਤੀ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵਲੋਂ ਦਿੱਲੀ ਵਿਚ ਵੱਧ ਰਹੇ ਪ੍ਰਦੂਸ਼ਣ ਲਈ ਵਾਹਨਾਂ ਦੇ ਧੂੰਏਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਜੇਕਰ ਵਾਹਨਾਂ ਦਾ ਧੂੰਆਂ ਪ੍ਰਦੂਸ਼ਣ ਦਾ ਸੱਭ ਤੋਂ ਵੱਡਾ ਕਾਰਨ ਹੈ ਤਾਂ ਸਰਕਾਰ ਵਲੋਂ ਵਾਹਨਾਂ ਅਤੇ ਫੈਕਟਰੀਆਂ ਦੇ ਪ੍ਰਦੂਸ਼ਣ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਅਤੇ ਇਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਭਾਰੀ ਜੁਰਮਾਨੇ ਵਸੂਲਣ ਦੀ ਨੀਤੀ ਦਾ ਕੀ ਮਤਲਬ ਰਹਿ ਜਾਂਦਾ ਹੈ? ਉਨ੍ਹਾਂ ਕਿਹਾ ਕਿ ਵਾਹਨ ਚਾਲਕ ਨਿਯਮਾਂ ਅਨੁਸਾਰ ਆਪਣੇ ਵਾਹਨਾਂ ਦੇ ਪ੍ਰਦੂਸ਼ਣ ਕਾਰਡ ਬਣਵਾਉਂਦੇ ਹਨ, ਪਰ ਮਿਆਦ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੋਟੇ ਜੁਰਮਾਨਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਖ਼ਾਸ ਤੌਰ ’ਤੇ ਬੀ. ਐਸ. ਫੋਰ ਕਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਅਜਿਹੇ ਵਾਹਨਾਂ ਦੇ ਪ੍ਰਦੂਸ਼ਣ ਕਾਰਡ ਬਣਾਏ ਜਾਂਦੇ ਹਨ ਤਾਂ ਬਾਅਦ ਵਿਚ ਦਿੱਲੀ ਵਿਚ ਇੰਨ੍ਹਾਂ ਕਾਰਾਂ ਦੇ ਚੱਲਣ ਤੇ ਪਾਬੰਦੀ ਅਤੇ ਜੁਰਮਾਨੇ ਵਸੂਲਣ ਦੀ ਨੀਤੀ ’ਤੇ ਵੀ ਸਪੱਸ਼ਟਤਾ ਹੋਣੀ ਚਾਹੀਦੀ ਹੈ। ਲਾਭ ਚੰਦ ਸ਼ਰਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਦੂਸ਼ਣ ਕਾਰਡਾਂ ਦੀ ਮਿਆਦ, ਵਾਹਨਾਂ ਦੇ ਧੂੰਏਂ ਅਤੇ ਜੁਰਮਾਨਿਆਂ ਸਬੰਧੀ ਨੀਤੀ ਦੀ ਸਮੀਖਿਆ ਕਰਕੇ ਵਾਹਨ ਚਾਲਕਾਂ ਨੂੰ ਬੇਲੋੜੀ ਆਰਥਿਕ ਪ੍ਰੇਸ਼ਾਨੀ ਤੋਂ ਰਾਹਤ ਦਿੱਤੀ ਜਾਵੇ।