08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸ਼ਿਆਮ ਪ੍ਰੇਮੀਆਂ ਨੇ ਸਮਾਜ ਸੇਵੀਆਂ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਭਜਨ ਸੰਧਿਆ ਦੇ ਸੱਦਾ ਪੱਤਰ ਭੇਟ ਕੀਤੇ

ਕੋਟ ਈਸੇ ਖਾਂ, 7 ਨਵੰਬਰ (ਗੁਰਮੀਤ ਸਿੰਘ ਖ਼ਾਲਸਾ)-ਨੇਚਰ ਪਾਰਕ, ਨੇੜੇ ਗਊਸ਼ਾਲਾ ਵਿਖੇ ਸੀ. ਐਮ.

Ad Position 21
No active advertisement
ਅਜੀਤ ਡੈਸਕ 08-11-2026
ਕੋਟ ਈਸੇ ਖਾਂ, 7 ਨਵੰਬਰ (ਗੁਰਮੀਤ ਸਿੰਘ ਖ਼ਾਲਸਾ)-ਨੇਚਰ ਪਾਰਕ, ਨੇੜੇ ਗਊਸ਼ਾਲਾ ਵਿਖੇ ਸੀ.ਐਮ. ਦੀ ਯੋਗ ਸਾਲਾ ਅਧੀਨ ਰੋਜ਼ਾਨਾ ਸਵੇਰੇ ਲੱਗਦੀ ਯੋਗਾ ਕਲਾਸ ਵਿਚ ਯੋਗ ਸਾਧਕਾਂ ਵਲੋਂ ਯੋਗ ਟੀਚਰ ਮੈਡਮ ਸਿਮਰਜੀਤ ਕੌਰ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਦੀਵਾਲੀ ਦੇ ਸ਼ੁੱਭ ਦਿਹਾੜੇ ‘ਤੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਦਲਜੀਤ ਸਿੰਘ ਬਿੱਟੂ ਠੇਕੇਦਾਰ ਤੇ ਹੋਰ ਮੁਹਤਬਰ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਸੰਬੰਧੀ ਪ੍ਰਦੀਪ ਕੁਮਾਰ ਪਲਤਾ ਨੇ ਕਿਹਾ ਕਿ ਇਨ੍ਹਾਂ ਨੇ ਤਕਰੀਬਨ ਤਿੰਨ ਸਾਲਾਂ ਤੋਂ ਯੋਗ ਕਲਾਸ ਨੂੰ ਬਹੁਤ ਹੀ ਸੁਚਾਰੂ ਢੰਗ ਨਾਲ ਚਲਾਇਆ ਹੈ। ਲੇਖਕ ਵਿਵੇਕ ਨੇ ਦੱਸਿਆ ਕਿ ਗਰਮੀ ਸਰਦੀ ਦੀ ਪ੍ਰਵਾਹ ਕੀਤੇ ਬਗੈਰ ਇਹਨਾਂ ਨਿਰਵਿਘਨ ਆਪਣੀ ਹਜ਼ਾਰੀ ਦਰਜ਼ ਕਰਵਾਈ ਹੈ ਜੋ ਕਿ ਸ਼ਲਾਘਾਯੋਗ ਹੈ। ਇਸ ਮੌਕੇ ਤਿਲਕ ਰਾਜ ਸ਼ਰਮਾ, ਸੋਨੂੰ ਵਰਮਾ, ਗੁਰਚਰਨ ਸਿੰਘ ਪਟਵਾਰੀ, ਮਾਸਟਰ ਕਪੂਰ ਸਿੰਘ, ਰਮੇਸ਼ ਠਾਕੁਰ, ਪਵਨ ਕੁਮਾਰ, ਮਨੀਸ਼ ਸ਼ਰਮਾ, ਸੁਰਜੀਤ ਸਿੰਘ, ਮਿੰਟੂ ਹਮਦਰਦ, ਆਸ਼ੂ ਗੁਪਤਾ ਆਦਿ ਨੇ ਵੀ ਸਨਮਾਨ ਦੀ ਰਸਮ ਵਿਚ ਹਿੱਸਾ ਲਿਆ। ਮੈਡਮ ਸਿਮਰਜੀਤ ਕੌਰ ਨੇ ਸਮੂਹ ਯੋਗ ਸਾਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਤੁਹਾਡੇ ਸਹਿਯੋਗ ਕਰਕੇ ਹੀ ਯੋਗ ਕਲਾਸ ਨਿਰੰਤਰ ਚੱਲ ਰਹੀ ਹੈ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਲਈ ਯੋਗ ਕਲਾਸ ਵਿਚ ਆਉਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੰਤ ਦਰਬਾਰਾ ਸਿੰਘ ਸਕੂਲ ਆਫ਼ ਨਰਸਿੰਗ ਲੋਪੋ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਮੈਕਰੋ ਗਲੋਬਲ ਆਈਲਟਸ ਦੇ ਨਾਲ-ਨਾਲ ਸਟੱਡੀ ਵੀਜ਼ਾ ਵਿਚ ਵੀ ਬਣਿਆ ਮੋਹਰੀ-ਗੁਰਮਿਲਾਪ ਸਿੰਘ ਡੱਲਾ
Ad Position 24