05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਦਵਿੰਦਰਪਾਲ ਸਿੰਘ ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ ਵਲੋਂ ਕਨਵੀਨਰ ਨਿਯੁਕਤ

ਮੋਗਾ, 4 ਨਵੰਬਰ (ਸੁਰਿੰਦਰਪਾਲ ਸਿੰਘ)- ਬਾਬਾ ਕੁੰਦਨ ਸਿੰਘ ਲਾਅ ਕਾਲਜ ਧਰਮਕੋਟ ਦੇ ਪ੍ਰੈਜ਼ੀਡੈਂਟ ਦੇਸ਼ ਭਗਤ ਕਾਲਜ ਮੋਗਾ ਦੇ ਡਾਇਰੈਕਟਰ ਦਵਿੰਦਰਪਾਲ ਸਿੰਘ ਨੂੰ ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ ਵਲੋਂ ਮੋਗਾ ਚੈਪਟਰ ਦੀ ਸ਼ੁਰੂਆਤ ਮੌਕੇ ਕਨਵੀਨਰ ਦੇ ਅਹੁਦੇ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਨਿਯੁਕਤੀ ਉਨ੍ਹਾਂ ਵਲੋਂ ਸਿੱਖਿਆ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ, ਤਜਰਬੇ ਅਤੇ ਸਮਰਪਿਤ ਸੇਵਾਵਾਂ ਨੂੰ ਮੁੱਖ ਰੱਖਦਿਆਂ ਕੀਤੀ ਗਈ ਹੈ।

Ad Position 21
No active advertisement
ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਅਤੇ ਪ੍ਰਧਾਨ ਅੰਸ਼ੂ ਕਟਾਰੀਆ। ਜਨਗਣਨਾ-2027 ਜਾਗਰੂਕਤਾ ਗਤੀਵਿਧੀਆਂ ਤੇਜ਼ ਕਰਨ ਸੰਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਵਿਸ਼ੇਸ਼ ਕਾਰਜ ਅਫ਼ਸਰ ਮੈਡਮ ਹਰਸ਼ਿਤਾ ਸ਼ਰਮਾ। ਤਸਵੀਰ : ਜਸਪਾਲ ਸਿੰਘ ਬੱਬੀ 05-11-2026
ਮੋਗਾ, 4 ਨਵੰਬਰ (ਸੁਰਿੰਦਰਪਾਲ ਸਿੰਘ)- ਬਾਬਾ ਕੁੰਦਨ ਸਿੰਘ ਲਾਅ ਕਾਲਜ ਧਰਮਕੋਟ ਦੇ ਪ੍ਰੈਜ਼ੀਡੈਂਟ ਦੇਸ਼ ਭਗਤ ਕਾਲਜ ਮੋਗਾ ਦੇ ਡਾਇਰੈਕਟਰ ਦਵਿੰਦਰਪਾਲ ਸਿੰਘ ਨੂੰ ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ ਵਲੋਂ ਮੋਗਾ ਚੈਪਟਰ ਦੀ ਸ਼ੁਰੂਆਤ ਮੌਕੇ ਕਨਵੀਨਰ ਦੇ ਅਹੁਦੇ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਨਿਯੁਕਤੀ ਉਨ੍ਹਾਂ ਵਲੋਂ ਸਿੱਖਿਆ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ, ਤਜਰਬੇ ਅਤੇ ਸਮਰਪਿਤ ਸੇਵਾਵਾਂ ਨੂੰ ਮੁੱਖ ਰੱਖਦਿਆਂ ਕੀਤੀ ਗਈ ਹੈ। ਵਿਦੇਸ਼ ਵਿਚ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਕਨਵੀਨਰ ਦਾ ਅਹੁਦਾ ਸੌਂਪਿਆ ਗਿਆ। ਇਸ ਮੌਕੇ ਪੀ.ਯੂ.ਸੀ.ਏ. ਵਲੋਂ ਹੋਰ ਅਹੁਦੇਦਾਰਾਂ ਦੀ ਵੀ ਨਿਯੁਕਤੀ ਕੀਤੀ ਗਈ, ਜਿਨ੍ਹਾਂ ਵਿਚ ਪ੍ਰਵੀਨ ਗਰਗ ਨੂੰ ਜਨਰਲ ਸਕੱਤਰ-2 ਪੀ.ਯੂ.ਸੀ.ਏ. ਅਤੇ ਅਭਿਸ਼ੇਕ ਜਿੰਦਲ ਨੂੰ ਸਾਂਝਾ ਸਕੱਤਰ ਨਿਯੁਕਤ ਕੀਤਾ ਗਿਆ। ਇਸ ਸਮਾਗਮ ਦੌਰਾਨ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਦਵਿੰਦਰਪਾਲ ਸਿੰਘ ਰਿੰਪੀ ਨੇ ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ ਦੇ ਪ੍ਰਧਾਨ ਅੰਸ਼ੂ ਕਟਾਰੀਆ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਉਪ ਪ੍ਰਧਾਨ ਅਮਿਤ ਸ਼ਰਮਾ ਅੰਮ੍ਰਿਤਸਰ ਗਰੁੱਪ ਆਫ਼ ਕਾਲਜ, ਗੁਰਦਿਆਲ ਬੁੱਟਰ ਪ੍ਰਧਾਨ ਪੰਜਾਬ ਨਰਸਿੰਗ ਐਸੋਸੀਏਸ਼ਨ, ਐਡਵੋਕੇਟ ਪਰਮਪਾਲ ਬੁੱਟਰ ਭਾਈ ਘਨੱਈਆ ਗਰੁੱਪ ਆਫ਼ ਕਾਲਜ, ਅਭਿਸ਼ੇਕ ਜਿੰਦਲ ਸੀ.ਐਮ.ਡੀ., ਐਸ.ਐਫ.ਸੀ. ਗਰੁੱਪ, ਕੇ.ਕੇ. ਕੌੜਾ ਚੇਅਰਮੈਨ ਲਾਲਾ ਲਾਜਪਤ ਰਾਏ ਗਰੁੱਪ, ਅਸ਼ੋਕ ਗਰਗ ਚੇਅਰਮੈਨ ਸ਼ੁਕਦੇਵਾ ਕ੍ਰਿਸਨਾ ਕਾਲਜ, ਮਨੋਜ ਬਾਂਸਲ ਚੇਅਰਮੈਨ ਸਤਿਅਮ ਕਾਲਜ, ਡਾ. ਵਿਨੋਦ ਗੋਇਲ ਬਾਬਾ ਮੰਗਲ ਸਿੰਘ ਕਾਲਜ ਗਰੁੱਪ, ਸੁਰੇਸ਼ ਮਿੱਤਰ ਮਾਣਿਕ ਕਾਲਜ ਧਰਮਕੋਟ, ਜਸਵੰਤ ਦਾਨੀ ਟੈਗੋਰ ਕਾਲਜ ਆਫ਼ ਐਜੂਕੇਸ਼ਨ, ਡਾ. ਸੁਖਦੇਵ ਸਿੰਘ ਸੰਤ ਕਬੀਰ ਕਾਲਜ ਜ਼ੀਰਾ, ਰਾਜੀਵ ਗੁਲਾਟੀ ਸੁਭਾਸ਼ ਗਰੋਵਰ ਲੁਧਿਆਣਾ ਗਰੁੱਪ ਆਫ਼ ਕਾਲਜ, ਰਵਿੰਦਰ ਸੀ.ਏ. ਤੇ ਵਿੱਕੀ ਸਿੰਗਲਾ ਆਰੀਆ ਭੱਟ ਕਾਲਜ ਬਰਨਾਲਾ ਸਮੇਤ ਪੰਜਾਬ ਦੇ ਵੱਖ-ਵੱਖ ਸਿੱਖਿਅਕ ਸੰਸਥਾਵਾਂ ਦੇ ਚੇਅਰਮੈਨ ਅਤੇ ਪ੍ਰਧਾਨ ਆਦਿ ਸਾਰੀਆਂ ਸ਼ਖ਼ਸੀਅਤਾਂ ਨੇ ਦਵਿੰਦਰਪਾਲ ਸਿੰਘ ਰਿੰਪੀ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਮਨਿਸਟਰੀਅਲ ਸਟਾਫ਼ ਯੂਨੀਅਨ ਵਲੋਂ ਪੰਜਾਬ ਦੇ 52 ਵਿਭਾਗਾਂ ’ਚ ਅੱਜ ਅਤੇ ਕੱਲ੍ਹ ਨੂੰ ਰਹੇਗੀ ਹੜਤਾਲ ਅਗਲੀ ਖ਼ਬਰ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਨੇ ਵਿਰੋਧੀਆਂ ਦੀਆਂ ਉਡਾਈਆਂ ਨੀਦਾਂ-ਬਲਖੰਡੀ
Ad Position 24