30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਮੋਗਾ ਵਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਪਹਿਲੀ ਨਵੰਬਰ ਨੂੰ

ਮੋਗਾ, 29 ਅਕਤੂਬਰ (ਸੁਰਿੰਦਰਪਾਲ ਸਿੰਘ)-ਉੱਘੀ ਸਮਾਜ ਸੇਵੀ ਸੰਸਥਾ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਰਜਿ: ਮੋਗਾ ਵਲੋਂ ਅੱਖਾਂ ਦਾ ਮੁਫ਼ਤ ਚੈੱਕਅਪ/ਅਪ੍ਰੇਸ਼ਨ ਕੈਂਪ ਮਿਤੀ : 1 ਨਵੰਬਰ ਐਤਵਾਰ ਨੂੰ ਸਵੇਰੇ 9 ਵਜੇ ਤੋਂ 2 ਵਜੇ ਤੱਕ ਨੈਸ਼ਨਲ ਕਾਨਵੈਂਟ ਸਕੂਲ ਅੰਮ੍ਰਿਤਸਰ ਰੋਡ ਮੋਗਾ ਵਿਖੇ ਲਗਾਇਆ ਜਾ ਰਿਹਾ ਹੈ। ਇਹ ਕੈਂਪ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਮਾਹਿਰ ਡਾਕਟਰਾਂ ਵਲੋਂ ਲਗਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 30-10-2026
ਮੋਗਾ, 29 ਅਕਤੂਬਰ (ਸੁਰਿੰਦਰਪਾਲ ਸਿੰਘ)-ਉੱਘੀ ਸਮਾਜ ਸੇਵੀ ਸੰਸਥਾ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਰਜਿ: ਮੋਗਾ ਵਲੋਂ ਅੱਖਾਂ ਦਾ ਮੁਫ਼ਤ ਚੈੱਕਅਪ/ਅਪ੍ਰੇਸ਼ਨ ਕੈਂਪ ਮਿਤੀ : 1 ਨਵੰਬਰ ਐਤਵਾਰ ਨੂੰ ਸਵੇਰੇ 9 ਵਜੇ ਤੋਂ 2 ਵਜੇ ਤੱਕ ਨੈਸ਼ਨਲ ਕਾਨਵੈਂਟ ਸਕੂਲ ਅੰਮ੍ਰਿਤਸਰ ਰੋਡ ਮੋਗਾ ਵਿਖੇ ਲਗਾਇਆ ਜਾ ਰਿਹਾ ਹੈ। ਇਹ ਕੈਂਪ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਮਾਹਿਰ ਡਾਕਟਰਾਂ ਵਲੋਂ ਲਗਾਇਆ ਜਾ ਰਿਹਾ ਹੈ। ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਦਾਨੀ, ਸੀਨੀਅਰ ਉਪ ਪ੍ਰਧਾਨ ਤੇ ਪ੍ਰਾਜੈਕਟ ਚੇਅਰਮੈਨ ਤ੍ਰਿਲੋਕੀ ਨਾਥ ਗਰੋਵਰ, ਐਸ.ਕੇ.ਬਾਂਸਲ ਕੁਆਰਡੀਨੇਟਰ ਤੇ ਮੁੱਖ ਸਲਾਹਕਾਰ, ਜਨਰਲ ਸਕੱਤਰ ਪ੍ਰਦੀਪ ਮੰਗਲਾ, ਫਾਈਨਾਂਸ ਸਕੱਤਰ ਦਿਲਾਵਰ ਸਿੰਘ, ਅਮਰਜੀਤ ਸਿੰਘ ਜੱਸਲ ਜੁਆਇੰਟ ਸਕੱਤਰ, ਸੁਰਿੰਦਰ ਅਗਰਵਾਲ ਜੁਆਇੰਟ ਫਾਈਨਾਂਸ ਸਕੱਤਰ, ਪੈਟਰਨ ਵੀ.ਪੀ. ਸੇਠੀ ਨੇ ਸਾਰੇ ਮਰੀਜ਼ਾਂ ਨੂੰ ਬੇਨਤੀ ਕੀਤੀ ਕਿ ਉਹ ਕੈਂਪ ਵਿਚ ਆਉਂਦੇ ਹੋਏ ਆਪਣੇ ਪਰੂਫ਼ ਜਿਵੇਂ ਕਿ ਅਧਾਰ ਕਾਰਡ, ਵੋਟਰ ਕਾਰਡ ਦੀ ਫੋਟੋ ਕਾਪੀ ਨਾਲ ਲੈ ਕੇ ਆਉਣ। ਜਿਹੜੇ ਮਰੀਜ਼ ਚੁਣੇ ਜਾਂਦੇ ਹਨ, ਉਹ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਹਸਪਤਾਲ ਵਿਚ ਲਿਜਾ ਕੇ ਅਪ੍ਰੇਸ਼ਨ ਹੋਣ ਉਪਰੰਤ ਵਾਪਸ ਨੈਸ਼ਨਲ ਕਾਨਵੈਂਟ ਸਕੂਲ ਮੋਗਾ ਵਿਖੇ ਅਗਲੇ ਦਿਨ 2 ਨਵੰਬਰ ਨੂੰ ਲਿਆਇਆ ਜਾਵੇਗਾ ਜਿਸ ਵਿਚ ਮਰੀਜ਼ ਦਾ ਕੋਈ ਖਰਚਾ ਨਹੀ ਹੋਵੇਗਾ ਤੇ ਚੁਣੇ ਹੋਏ ਮਰੀਜ਼ਾਂ ਦੇ ਮੁਫ਼ਤ ਲੈਂਨਜ ਪਾਏ ਜਾਣਗੇ। ਜਿਹੜੇ ਮਰੀਜ਼ ਸ਼ੂਗਰ, ਬੀ.ਪੀ. ਜਾਂ ਕਿਸੇ ਹੋਰ ਬਿਮਾਰੀ ਦੀ ਦਵਾਈ ਲੈ ਰਹੇ ਹਨ ਉਹ ਆਪਣੀ ਦਵਾਈ ਦੀ ਪਰਚੀ ਨਾਲ ਲੈ ਕੇ ਆਉਣ। ਇਸ ਅੱਖਾਂ ਦੇ ਕੈਂਪ ਦੌਰਾਨ ਰੋਟੀ, ਏਕ ਮੁਸਕਾਨ ਸੇਵਾ ਸੰਮਤੀ ਵਲੋਂ ਖਾਣੇ ਦਾ ਪ੍ਰਬੰਧ ਕੀਤਾ ਜਾਵੇਗਾ। ਸੀਨੀਅਰ ਸਿਟੀਜ਼ਨ ਦੇ ਪ੍ਰਧਾਨ ਜਸਵੰਤ ਸਿੰਘ ਦਾਨੀ ਨੇ ਸਮੂਹ ਮੈਂਬਰਾਂ ਨੂੰ ਕੈਂਪ ਵਿਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਅਤੇ ਸੁਸਾਇਟੀ ਦੇ ਮੈਂਬਰਾਂ ਦੀ ਮੀਟਿੰਗ 31 ਅਕਤੂਬਰ ਨੂੰ ਸ਼ਾਮ 5 ਵਜੇ ਨੈਸ਼ਨਲ ਕਾਨਵੈਂਟ ਸਕੂਲ ਮੋਗਾ ਵਿਖੇ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਖੇ ਆਨਲਾਈਨ ਸ਼ਾਮਕਾਲੀਨ ਡਾਊਟ ਕਲਾਸਾਂ ਦਾ ਆਯੋਜਨ ਅਗਲੀ ਖ਼ਬਰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਾਡਾ ਨੈਤਿਕ ਫ਼ਰਜ਼- ਮੋਹਿਤ ਸੂਦ
Ad Position 24