30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਮਾਈ ਭਾਰਤ ਮੋਗਾ ਵਲੋਂ 6 ਨਵੰਬਰ ਨੂੰ ਵਿਕਸਿਤ ਭਾਰਤ ਯੁਵਾ ਸੰਸਦ 2026-27 ਕਰਵਾਇਆ ਜਾਵੇਗਾ

ਮੋਗਾ, 29 ਅਕਤੂਬਰ (ਸੁਰਿੰਦਰਪਾਲ ਸਿੰਘ)-ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਅਧੀਨ ਮਾਈ ਭਾਰਤ ਵਲੋਂ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2027 ਦੇ ਹਿੱਸੇ ਵਜੋਂ ਵਿਕਸਿਤ ਭਾਰਤ ਯੁਵਾ ਸੰਸਦ 2026-27 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪਹਿਲ ਕਦਮੀ ਦਾ ਉਦੇਸ਼ ਨੌਜਵਾਨਾਂ ਵਿਚ ਲੀਡਰਸ਼ਿਪ ਦੇ ਗੁਣਾਂ, ਲੋਕਤੰਤਰੀ ਭਾਗੀਦਾਰੀ, ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਨਾਗਰਿਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ ਹੈ।

Ad Position 21
No active advertisement
ਮੋਗਾ ਵਿਖੇ ਵਿਕਸਿਤ ਭਾਰਤ ਯੁਵਾ ਸੰਸਦ 2026-27 ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਯੁਵਾ ਅਧਿਕਾਰੀ ਗੁਰਪ੍ਰੀਤ ਸਿੰਘ। ਤਸਵੀਰ : ਹਰਜੀਤ ਸਿੰਘ 30-10-2026
ਮੋਗਾ, 29 ਅਕਤੂਬਰ (ਸੁਰਿੰਦਰਪਾਲ ਸਿੰਘ)-ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਅਧੀਨ ਮਾਈ ਭਾਰਤ ਵਲੋਂ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2027 ਦੇ ਹਿੱਸੇ ਵਜੋਂ ਵਿਕਸਿਤ ਭਾਰਤ ਯੁਵਾ ਸੰਸਦ 2026-27 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪਹਿਲ ਕਦਮੀ ਦਾ ਉਦੇਸ਼ ਨੌਜਵਾਨਾਂ ਵਿਚ ਲੀਡਰਸ਼ਿਪ ਦੇ ਗੁਣਾਂ, ਲੋਕਤੰਤਰੀ ਭਾਗੀਦਾਰੀ, ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਨਾਗਰਿਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੁਵਾ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਵਿਕਸਿਤ ਭਾਰਤ ਯੁਵਾ ਸੰਸਦ ਦਾ ਆਯੋਜਨ 6 ਨਵੰਬਰ 2026 ਨੂੰ ਐਸ.ਐਫ.ਸੀ. ਕਾਲਜ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਕਰਵਾਏ ਜਾ ਰਹੇ ਮੁਕਾਬਲਿਆਂ ਦਾ ਵਿਸ਼ਾ ‘’ਇਕ ਰਾਸ਼ਟਰ, ਇਕ ਚੋਣ’’ ਨਿਰਧਾਰਿਤ ਕੀਤਾ ਗਿਆ ਹੈ। ਇਸ ਲਈ ਮੋਗਾ ਜ਼ਿਲ੍ਹੇ ਦੇ 18 ਤੋਂ 25 ਸਾਲ ਦੀ ਉਮਰ ਦੇ ਯੋਗ ਨੌਜਵਾਨਾਂ ਨੂੰ 17 ਅਗਸਤ 2026 ਦੀ ਨਿਰਧਾਰਿਤ ਕੱਟ-ਆਫ਼ ਮਿਤੀ ਦੇ ਆਧਾਰ ‘ਤੇ, ਇਸ ਮੁਕਾਬਲੇ ਵਿਚ ਭਾਗ ਲੈਣ ਅਤੇ ਇਸ ਮਹੱਤਵਪੂਰਨ ਰਾਸ਼ਟਰੀ ਮੁੱਦੇ ‘ਤੇ ਆਪਣੇ ਵਿਚਾਰ ਪੇਸ਼ ਕਰ ਸਕਦੇ ਹਨ। ਹਰੇਕ ਭਾਗੀਦਾਰ ਨੂੰ ਭਾਸ਼ਣ ਦੇਣ ਲਈ ਤਿੰਨ ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਮਿਆਰੀ ਸੰਚਾਲਨ ਪ੍ਰਕਿਰਿਆ ਅਨੁਸਾਰ, ਭਾਗੀਦਾਰ ਅੰਗਰੇਜ਼ੀ, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ ਜਾਂ ਤੇਲਗੂ ਭਾਸ਼ਾ ਵਿਚ ਆਪਣਾ ਭਾਸ਼ਣ ਦੇ ਸਕਦੇ ਹਨ। ਭਾਗੀਦਾਰਾਂ ਦਾ ਮੁਲਾਂਕਣ ਜੱਜਾਂ ਦੇ ਪੈਨਲ ਵਲੋਂ ਵਿਸ਼ੇ ਦੀ ਪ੍ਰਸੰਗਿਕਤਾ, ਵਿਚਾਰਾਂ ਦੀ ਸਪਸ਼ਟਤਾ ਅਤੇ ਪੇਸ਼ਕਾਰੀ ਦੀ ਬਣਤਰ, ਮੌਖਿਕ ਸੰਚਾਰ ਕੌਸ਼ਲ ਅਤੇ ਸਰੀਰਕ ਹਾਵ-ਭਾਵ, ਨਵੀਨਤਾ ਅਤੇ ਸਿਰਜਣਾਤਮਿਕਤਾ, ਭਾਸ਼ਾ ਅਤੇ ਪ੍ਰਵਾਹ ਅਤੇ ਨਿਰਧਾਰਿਤ ਸਮਾਂ-ਸੀਮਾ ਦੀ ਪਾਲਣਾ ਵਰਗੇ ਮਾਪਦੰਡਾਂ ਦੇ ਆਧਾਰ ‘ਤੇ ਕੀਤਾ ਜਾਵੇਗਾ। ਮੁਕਾਬਲੇ ਲਈ ਰਜਿਸਟ੍ਰੇਸ਼ਨ ਮਾਈ ਭਾਰਤ ਪੋਰਟਲ ਰਾਹੀਂ ਕੀਤੀ ਜਾ ਸਕਦੀ ਹੈ
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਕਾਰ ਸੇਵਾ ਵਾਲਿਆਂ ਦੀ ਯਾਦ ਵਿਚ 3 ਰੋਜ਼ਾ ਸੰਤ ਸਮਾਗਮ ਸ਼ੁਰੂ ਅੱਜ ਰਾਤਰੀ ਦੀਵਾਨ ਸਜਣਗੇ ਤ... ਅਗਲੀ ਖ਼ਬਰ ਕਾਲਜ ਪਹੁੰਚਣ ’ਤੇ ਵਿਦਿਆਰਥਣਾਂ ਦਾ ਸਨਮਾਨ
Ad Position 24