ਰੋਟਰੀ ਕਲੱਬ ਮੋਗਾ ਸਿਟੀ ਵਲੋਂ ਕਰਵਾ ਚੌਥ ਮੌਕੇ ਰੋਟਰੀ ਪਰਿਵਾਰ ਦੀਆਂ ਸੁਹਾਗਣਾਂ ਨੂੰ ਸਰਘੀ ਵੰਡੀ
ਮੋਗਾ, 28 ਅਕਤੂਬਰ (ਜਸਪਾਲ ਸਿੰਘ ਬੱਬੀ)-ਕਰਵਾ ਚੌਥ ਦੇ ਪਾਵਨ ਮੌਕੇ ’ਤੇ ਰੋਟਰੀ ਕਲੱਬ ਮੋਗਾ ਸਿਟੀ ਵਲੋਂ ਰੋਟਰੀ ਪਰਿਵਾਰ ਦੀਆਂ ਸੁਹਾਗਣਾਂ ਨੂੰ ਸਰਗੀ ਭੇਟ ਕਰਕੇ ਉਨ੍ਹਾਂ ਪ੍ਰਤੀ ਪਿਆਰ, ਸਤਿਕਾਰ ਅਤੇ ਅਪਣੱਤ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ ਗਿਆ| ਕਲੱਬ ਪਿਛਲੇ 25 ਸਾਲਾਂ ਤੋਂ ਇਸ ਪਰੰਪਰਾ ਨੂੰ ਲਗਾਤਾਰ ਨਿਭਾਉਂਦਾ ਆ ਰਿਹਾ ਹੈ| ਇਸ ਮੌਕੇ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਪ੍ਰਦੀਪ ਜਿੰਦਲ ਅਤੇ ਰੋਟੇਰੀਅਨ ਗੌਰਵ ਮਿੱਤਲ ਨੇ ਵਿਸ਼ੇਸ਼ ਭੂਮਿਕਾ ਨਿਭਾਈ| ਉਨ੍ਹਾਂ ਦੇ ਨਾਲ ਕਲੱਬ ਦੇ ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ, ਵਿਨੀਤ ਗੁਪਤਾ ਸਮੇਤ ਰੋਟਰੀ ਕਲੱਬ ਦੀ ਸਮੁੱਚੀ ਟੀਮ ਨੇ ਸੁਹਾਗਣਾਂ ਨੂੰ ਸਰਗੀ ਵੰਡਣ ਦੀ ਜ਼ੁੰਮੇਵਾਰੀ ਸੰਭਾਲੀ| ਇਸ ਮੌਕੇ ਚੇਅਰਮੈਨ ਵਿਜੇ ਮਦਾਨ ਨੇ ਕਿਹਾ ਕਿ ਸਰਗੀ ਭੇਟ ਕਰਨ ਦੀ ਪਰੰਪਰਾ ਪਿਆਰ, ਸਤਿਕਾਰ ਅਤੇ ਅਪਣੱਤ ਦਾ ਪ੍ਰਤੀਕ ਹੈ| ਉਨ੍ਹਾਂ ਕਿਹਾ ਕਿ ਸਰਗੀ ਭੇਟ ਕਰਨਾ ਸਿਰਫ ਇਕ ਪਰੰਪਰਾ ਨਹੀਂ, ਸਗੋਂ ਮਹਿਲਾਵਾਂ ਪ੍ਰਤੀ ਸਤਿਕਾਰ ਪ੍ਰਗਟ ਕਰਨ ਦਾ ਇਕ ਸੁੰਦਰ ਤਰੀਕਾ ਵੀ ਹੈ| ਇਸ ਪਹਿਲ ਕਦਮੀ ਲਈ ਰੋਟੇਰੀਅਨ ਨਰਿੰਦਰ ਕੁਮਾਰ, ਗ੍ਰੀਟਿੰਗਜ਼ ਚੇਅਰਮੈਨ, ਰੋਟਰੀ ਕਲੱਬ ਮੋਗਾ ਸਿਟੀ 2026-27 ਸਮੇਤ ਰੋਟਰੀ ਪਰਿਵਾਰ ਦੇ ਮੈਂਬਰਾਂ ਨੇ ਕਲੱਬ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ|