28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਗੀਤਾ ਭਵਨ ਮੋਗਾ ’ਚ ਕਾਰਤਿਕ ਮਹੀਨੇ ਦੀ ਪਾਵਨ ਕਥਾ ਦਾ ਸ਼ੁੱਭ ਆਰੰਭ

ਮੋਗਾ, 28 ਅਕਤੂਬਰ (ਸੁਰਿੰਦਰਪਾਲ ਸਿੰਘ)-ਧਰਮ, ਅਧਿਆਤਮ, ਭਗਤੀ ਅਤੇ ਭਾਰਤੀ ਸੰਸਕ੍ਰਿਤੀ ਦੀ ਪਾਵਨ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਗੀਤਾ ਭਵਨ ਮੋਗਾ ਵਿਖੇ ਕਾਰਤਿਕ ਮਹੀਨੇ ਦੀ ਕਥਾ ਦਾ ਸ਼ੁੱਭ ਆਰੰਭ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿਧੀਵਤ ਨਵ ਗ੍ਰਹਿ ਪੂਜਨ ਨਾਲ ਹੋਈ।

Ad Position 21
No active advertisement
ਮੋਗਾ ਦੇ ਗੀਤਾ ਭਵਨ ਵਿਖੇ ਕਾਰਤਿਕ ਮਹੀਨੇ ਦੀ ਕਥਾ ਦੇ ਸ਼ੁੱਭ ਆਰੰਭ ਮੌਕੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਅੰਸ਼ੁਲ ਸ਼੍ਰੀ ਕੁੰਜ ਅਤੇ ਹੋਰ ਮੈਂਬਰ। ਅਜੀਤ ਤਸਵੀਰ 29-10-2026
ਮੋਗਾ, 28 ਅਕਤੂਬਰ (ਸੁਰਿੰਦਰਪਾਲ ਸਿੰਘ)-ਧਰਮ, ਅਧਿਆਤਮ, ਭਗਤੀ ਅਤੇ ਭਾਰਤੀ ਸੰਸਕ੍ਰਿਤੀ ਦੀ ਪਾਵਨ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਗੀਤਾ ਭਵਨ ਮੋਗਾ ਵਿਖੇ ਕਾਰਤਿਕ ਮਹੀਨੇ ਦੀ ਕਥਾ ਦਾ ਸ਼ੁੱਭ ਆਰੰਭ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿਧੀਵਤ ਨਵ ਗ੍ਰਹਿ ਪੂਜਨ ਨਾਲ ਹੋਈ। ਵੈਦਿਕ ਮੰਤਰਾਂ ਦੇ ਉਚਾਰਨ, ਪੂਜਾ-ਅਰਚਨਾ ਅਤੇ ਪ੍ਰਭੂ ਦੇ ਸਿਮਰਨ ਨਾਲ ਸਮੁੱਚਾ ਵਾਤਾਵਰਨ ਅਧਿਆਤਮਿਕ ਊਰਜਾ ਨਾਲ ਭਰ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਭਗਵਾਨ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਪਰਿਵਾਰ, ਸਮਾਜ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਪ੍ਰਾਰਥਨਾ ਕੀਤੀ। ਕਾਰਤਿਕ ਮਹੀਨੇ ਨੂੰ ਹਿੰਦੂ ਧਰਮ ਵਿਚ ਵਿਸ਼ੇਸ਼ ਪੁੰਨ, ਭਗਤੀ, ਦਾਨ, ਦੀਪਦਾਨ, ਜਾਪ ਅਤੇ ਤਪੱਸਿਆ ਦਾ ਮਹੀਨਾ ਮੰਨਿਆਂ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਇਸ ਮਹੀਨੇ ਭਗਵਾਨ ਵਿਸ਼ਨੂੰ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਅਰਾਧਨਾ, ਧਾਰਮਿਕ ਕਥਾਵਾਂ ਦਾ ਸਰਵਣ ਕਰਨ ਅਤੇ ਲੋੜਵੰਦਾਂ ਦੀ ਸੇਵਾ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਮੌਕੇ ਗੀਤਾ ਭਵਨ ਟਰੱਸਟ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਕਾਰਤਿਕ ਮਹੀਨੇ ਦੀ ਕਥਾ ਸਿਰਫ਼ ਧਾਰਮਿਕ ਪਰੰਪਰਾ ਨੂੰ ਨਿਭਾਉਣ ਦਾ ਮਾਧਿਅਮ ਨਹੀਂ, ਸਗੋਂ ਆਤਮਿਕ ਸ਼ੁੱਧੀ, ਅਧਿਆਤਮਿਕ ਜਾਗ੍ਰਿਤੀ ਅਤੇ ਜੀਵਨ ਨੂੰ ਸਹੀ ਮਾਰਗ ‘ਤੇ ਅੱਗੇ ਵਧਾਉਣ ਦਾ ਇਕ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਕਿਹਾ ਕਿ ਗੀਤਾ ਭਵਨ ਮੋਗਾ, ਗੀਤਾ ਭਵਨ ਪਬਲਿਕ ਸਕੂਲ ਅਤੇ ਪਾਵਨ ਧਾਮ ਆਸ਼ਰਮ, ਹਰਿਦੁਆਰ ਦੇ ਸੰਸਥਾਪਕ ਪਰਮ ਪੂਜਨੀਕ ਸਵਾਮੀ ਵੇਦਾਂਤਾਨੰਦ ਨੇ ਧਰਮ, ਸਿੱਖਿਆ, ਸੰਸਕਾਰ ਅਤੇ ਮਨੁੱਖਤਾ ਦੀ ਸੇਵਾ ਦੀ ਜੋ ਮਹਾਨ ਪਰੰਪਰਾ ਸਥਾਪਿਤ ਕੀਤੀ ਸੀ, ਉਹ ਅੱਜ ਵੀ ਸਮੁੱਚੇ ਗੀਤਾ ਭਵਨ ਪਰਿਵਾਰ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਗੀਤਾ ਭਵਨ ਟਰੱਸਟ ਸੋਸਾਇਟੀ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਰਾਹੀਂ ਭਾਰਤੀ ਸੰਸਕ੍ਰਿਤੀ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਇਸ ਮੌਕੇ ਗੀਤਾ ਭਵਨ ਟਰੱਸਟ ਸੋਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਅਰਵਿੰਦਰ ਸੂਦ ਅਤੇ ਐਡਵੋਕੇਟ ਕ੍ਰਿਸ਼ਨ ਮੁਰਾਰੀ ਗੁਪਤਾ ਸਮੇਤ ਸੰਸਥਾ ਦੇ ਹੋਰ ਮੈਂਬਰਾਂ ਨੇ ਵੀ ਸਮਾਗਮ ਨੂੰ ਮਹੱਤਵਪੂਰਨ ਮੌਕਾ ਦੱਸਿਆ। ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਸੀਨੀਅਰ ਮੀਤ ਪ੍ਰਧਾਨ ਅਰਵਿੰਦਰ ਸੂਦ, ਐਡਵੋਕੇਟ ਕ੍ਰਿਸ਼ਨ ਮੁਰਾਰੀ ਗੁਪਤਾ, ਜਨਰਲ ਸਕੱਤਰ ਅੰਸ਼ੁਲ ਸ਼੍ਰੀ ਕੁੰਜ, ਸੁਰਿੰਦਰ ਗੋਇਲ, ਯੁਗੇਸ਼ ਗਰਗ, ਮਨਵਿੰਦਰ ਸੱਗੂ ਅਤੇ ਭਰਤ ਅਗਰਵਾਲ ਸਮੇਤ ਟਰੱਸਟ ਦੇ ਹੋਰ ਮੈਂਬਰਾਂ ਅਤੇ ਸ਼ਰਧਾਲੂਆਂ ਨੇ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ’ਚ 22ਵੀਂ ਅੰਤਰਰਾਸ਼ਟਰੀ ਸਾਈਕਲੋਡੈਕਸਟ੍ਰਿਨ ਸਿੰਪੋਜ਼ੀਅਮ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆ... ਅਗਲੀ ਖ਼ਬਰ ਬੀ.ਕੇ.ਯੂ. ਖੋਸਾ ਬਲਾਕ ਬਾਘਾ ਪੁਰਾਣਾ ਦੇ ਮੈਂਬਰਾਂ ਨੇ ਨਸ਼ੇ ਦੇ ਖਿਲਾਫ ਕੀਤੀ ਮੀਟਿੰਗ
Ad Position 24