24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਪਿੰਡ ਬਹੋਨਾ ਵਿਖੇ 7ਵੇਂ ਕਾਸਕੋ ਕ੍ਰਿਕਟ ਟੂਰਨਾਮੈਂਟ ਵਿਚ ਕੀਤੀ ਸ਼ਿਰਕਤ

ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ)- ਆਈ. ਐਸ.

Ad Position 21
No active advertisement
7ਵੇਂ ਕਾਸਕੋ ਕ੍ਰਿਕਟ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ। ਤਸਵੀਰ : ਜਸਪਾਲ ਸਿੰਘ ਬੱਬੀ 25-10-2026
ਮੋਗਾ, 24 ਅਕਤੂਬਰ (ਸੁਰਿੰਦਰਪਾਲ ਸਿੰਘ)- ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਮੋਗਾ ਵਲੋਂ ਤਿੰਨ ਰੋਜ਼ਾ 22ਵੀਂ ਅੰਤਰ-ਰਾਸ਼ਟਰੀ ਸਾਈਕਲੋਡੈਕਸਟ੍ਰਿਨ ਸਿੰਪੋਜ਼ੀਅਮ ਦਾ ਭਾਰਤ ਵਿਚ ਪਹਿਲੀ ਵਾਰ ਆਯੋਜਨ ਕਰ ਕੇ ਇਤਿਹਾਸ ਰਚਿਆ ਗਿਆ ਹੈ। ਸਿੰਪੋਜ਼ੀਅਮ ਦਾ ਸ਼ਾਨਦਾਰ ਉਦਘਾਟਨ ਮੁੱਖ ਮਹਿਮਾਨ ਡਾ. ਮੋਂਟੂ ਐਮ. ਪਟੇਲ ਪ੍ਰਧਾਨ ਫਾਰਮੇਸੀ ਕੌਂਸਲ ਆਫ਼ ਇੰਡੀਆ, ਵਿਸ਼ੇਸ਼ ਮਹਿਮਾਨ ਸੁਸ਼ੀਲ ਕੁਮਾਰ ਬਾਂਸਲ ਫਾਰਮੇਸੀ ਕੌਂਸਲ ਦੇ ਪ੍ਰਧਾਨ ਅਤੇ ਪੀ.ਸੀ.ਆਈ. ਮੈਂਬਰ, ਪ੍ਰੋ. ਡਾ. ਵਾਈ.ਕੇ. ਗੁਪਤਾ ਪ੍ਰਧਾਨ ਏਮਜ਼ ਕਲਿਆਣੀ, ਡਿਪਟੀ ਕਮਿਸ਼ਨਰ ਦੀ ਧਰਮ-ਪਤਨੀ ਸਵਰਨਿਕਾ, ਵੀ.ਬੀ. ਸਿੰਗਲ ਪ੍ਰਧਾਨ ਹਰਿਆਣਾ ਫਾਰਮੇਸੀ ਕੌਂਸਲ, ਸੁਰਿੰਦਰ ਮੋਹਨ ਟਿੱਕੂ ਅਤੇ ਮੁਹੰਮਦ ਬਸ਼ੀਰ ਪੀ.ਸੀ.ਆਈ. ਮੈਂਬਰ, ਡਾ. ਐਸ.ਕੇ. ਜੈਨ ਐਮਰੀਟਸ ਪ੍ਰੋਫੈਸਰ, ਡਾ. ਹਰੀ ਸਿੰਘ ਗੌੜ ਯੂਨੀਵਰਸਿਟੀ ਸਾਗਰ, ਡਾ. ਐਮ. ਜੋਸਫ਼ ਜੌਨ ਮੁਖੀ ਹਿਮੈਟੋਲੋਜੀ ਵਿਭਾਗ ਸੀ.ਐਮ.ਸੀ. ਲੁਧਿਆਣਾ ਅਤੇ ਆਰ.ਏ. ਗੁਪਤਾ ਪ੍ਰਧਾਨ ਇੰਡੀਅਨ ਹਸਪਤਾਲ ਐਸੋਸੀਏਸ਼ਨ ਸਮੇਤ ਦੇਸ਼-ਵਿਦੇਸ਼ ਤੋਂ ਪਹੁੰਚੇ ਵਿਗਿਆਨੀਆਂ ਅਤੇ ਹੋਰ ਪਤਵੰਤਿਆਂ ਵਲੋਂ ਜੋਤੀ ਜਗਾ ਕੇ ਕੀਤਾ ਗਿਆ। ਇਸ ਮੌਕੇ ਇਟਲੀ ਤੋਂ ਪ੍ਰੋ. ਫ੍ਰਾਂਸੈਸਕੋ ਟ੍ਰੋਟਾ, ਫਰਾਂਸ ਤੋਂ ਪ੍ਰੋ. ਬੈਰੋਨਿਕ ਬੋਨੇਟ, ਆਈਸਲੈਂਡ ਤੋਂ ਥੋਰਸਟੀਨ ਲੋਫਟਸਨ, ਹੰਗਰੀ ਤੋਂ ਲਾਸਲੋ ਵਿਗਜੋਕ, ਸਪੇਨ ਤੋਂ ਡਾ. ਜੁਆਨ ਮੈਨੂਅਲ ਬੇਨੀਟੋ, ਅਮਰੀਕਾ ਤੋਂ ਡਾ. ਐਰਿਕ ਕਿਊਨਿਸਟਰ, ਈਰਾਨ ਤੋਂ ਡਾ. ਮਹਿੰਦੀ ਰਾਣੀ ਅਤੇ ਹੋਰ ਅੰਤਰ-ਰਾਸ਼ਟਰੀ ਵਿਗਿਆਨੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਪ੍ਰੋ. ਰੋਬੇਰਟੋ ਕੈਬਾਲੀ, ਪ੍ਰੋ. ਐਂਟੋਨੀਨੋ ਮੈਗਜ਼ਾਲੀਆ, ਡਾ. ਯੂਸੇਪੀਨੋਸਤੀਓ, ਫ੍ਰਾਂਸ ਕੋਸਿਸ, ਫੈਬਰੀਜ਼ਿਓ ਕਾਲਡਰਾ ਅਤੇ ਡਾ. ਐਲੈਕਸ ਫ੍ਰੈਗੋਸੋ ਸਮੇਤ ਕਈ ਪ੍ਰਸਿੱਧ ਵਿਗਿਆਨੀ ਵੀ ਹਾਜ਼ਰ ਸਨ। ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਡਾ. ਅੰਸ਼ੂ ਕਟਾਰੀਆ ਚੇਅਰਮੈਨ ਆਰੀਅਨ ਗਰੁੱਪ ਆਫ਼ ਕਾਲਜਿਜ਼ ਚੰਡੀਗੜ੍ਹ, ਐਡਵੋਕੇਟ ਸੁਨੀਲ ਗਰਗ ਚੇਅਰਮੈਨ ਕੇ.ਪੀ.ਐਸ. ਸਕੂਲ ਮੋਗਾ, ਅਜੇ ਲਾਲ ਡਾਇਰੈਕਟਰ ਡੀ.ਆਈ.ਪੀ. ਛਤਰਪੁਰ, ਡਾ. ਸ਼ਰਨਜੀਤ ਸਿੰਘ ਸਾਬਕਾ ਪ੍ਰੋਫੈਸਰ ਨਾਈਪਰ ਮੋਹਾਲੀ, ਡਾ. ਪ੍ਰਿਥਵੀ ਪਾਲ ਸਿੰਘ ਪ੍ਰਧਾਨ ਅਤੇ ਗਰੁੱਪ ਹੈੱਡ ਤਿਰੂਪਤੀ ਗਰੁੱਪ, ਡਾ. ਵੈਭਵ ਦੂਬੇ ਮੈਨੇਜਰ ਐਫ.ਆਰ.ਡੀ. ਨਾਨ-ਓਰਲ ਸਨ ਫਾਰਮਾ ਬੜੌਦਾ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜ: ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ ਅਤੇ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਸਮੇਤ ਹੋਰ ਪਤਵੰਤੇ ਮੌਜੂਦ ਸਨ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਸਮੂਹ ਮਹਿਮਾਨਾਂ ਦਾ ਗੁਲਦਸਤੇ ਭੇਟ ਕਰ ਕੇ ਸਵਾਗਤ ਕੀਤਾ। ਮੁੱਖ ਮਹਿਮਾਨ ਡਾ. ਮੋਂਟੂ ਐਮ. ਪਟੇਲ ਨੇ ਆਪਣੇ ਸੰਬੋਧਨ ਵਿਚ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਲਗਾਤਾਰ ਦੇਸ਼ ਦੀਆਂ ਮੋਹਰੀ ਵਿੱਦਿਅਕ ਸੰਸਥਾਵਾਂ ਵਿਚ ਆਪਣੀ ਪਛਾਣ ਮਜ਼ਬੂਤ ਕਰ ਰਹੀ ਹੈ। ਇਸ ਤਰ੍ਹਾਂ ਦੀ ਅੰਤਰ-ਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਦੇਸ਼ ਲਈ ਮਾਣ ਵਾਲੀ ਗੱਲ ਹੈ, ਜਿਸ ਵਿਚ 15 ਦੇਸ਼ਾਂ ਤੋਂ ਵਿਗਿਆਨੀਆਂ, ਬੁਲਾਰਿਆਂ, ਡੈਲੀਗੇਟਾਂ, ਅਧਿਆਪਕਾਂ ਅਤੇ ਖੋਜਕਰਤਾਵਾਂ ਨੇ ਭਾਗ ਲਿਆ ਹੈ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਦੇਸ਼-ਵਿਦੇਸ਼ ਤੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਦਾ ਸਮੁੱਚਾ ਪ੍ਰਬੰਧਨ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੀ ਇਸ ਅੰਤਰ-ਰਾਸ਼ਟਰੀ ਸਿੰਪੋਜ਼ੀਅਮ ਵਿਚ ਦੇਸ਼ ਦੇ 26 ਰਾਜਾਂ ਅਤੇ 15 ਦੇਸ਼ਾਂ ਤੋਂ ਢਾਈ ਹਜ਼ਾਰ ਤੋਂ ਵੱਧ ਵਿਗਿਆਨੀਆਂ, ਅਧਿਆਪਕਾਂ, ਲੈਕਚਰਾਰਾਂ, ਖੋਜਕਰਤਾਵਾਂ, ਡਾਇਰੈਕਟਰਾਂ, ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਹੋਵੇਗੀ। ਸਮਾਗਮ ਦੌਰਾਨ ਦੇਸ਼-ਵਿਦੇਸ਼ ਦੇ ਪ੍ਰਸਿੱਧ ਮਾਹਿਰਾਂ ਵਲੋਂ 16 ਤਕਨੀਕੀ ਸੈਸ਼ਨ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਿੰਪੋਜ਼ੀਅਮ ਦੌਰਾਨ 900 ਤੋਂ ਵੱਧ ਮੌਖਿਕ ਅਤੇ ਪੋਸਟਰ ਪੇਸ਼ਕਾਰੀਆਂ ਪੇਸ਼ ਕੀਤੀਆਂ ਜਾਣਗੀਆਂ, ਜਿਨ੍ਹਾਂ ਦਾ ਮੁਲਾਂਕਣ ਵਿਗਿਆਨੀਆਂ ਦੀ ਮਾਹਿਰ ਟੀਮ ਵਲੋਂ ਕੀਤਾ ਜਾਵੇਗਾ। ਸਮਾਪਤੀ ਸਮਾਰੋਹ ਦੌਰਾਨ 12 ਸ਼੍ਰੇਣੀਆਂ ਵਿਚ ਮੌਖਿਕ ਅਤੇ ਪੋਸਟਰ ਪੇਸ਼ਕਾਰੀਆਂ ਲਈ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਉੱਤਮ ਖੋਜਕਰਤਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਦੀ ਕਾਰਵਾਈ ਆਯੋਜਨ ਸਕੱਤਰ ਡਾ. ਸਿਧਾਰਥ ਮੇਹਨ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਈ। ਅੰਤ ਵਿਚ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ, ਜਦ ਕਿ ਸਟੇਜ ਪ੍ਰਬੰਧ ਦੀ ਜ਼ਿੰਮੇਵਾਰੀ ਸੀਮਾ ਬਰਾੜ ਨੇ ਬਾਖ਼ੂਬੀ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੰਡੀ ਬੋਰਡ ਮੋਹਾਲੀ ਦੇ ਡੀ.ਜੀ.ਐਮ. ਗੌਰਵ ਸ਼ਰਮਾ ਵਲੋਂ ਮੋਗਾ ਮੰਡੀ ਦਾ ਦੌਰਾ ਅਗਲੀ ਖ਼ਬਰ ਸਰਵੋਤਮ ਅਕੈਡਮੀ ਸਕੂਲ ਖੁੱਡੀ ਕਲਾਂ ਦੇ ਵਿਦਿਆਰਥੀਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਮੱਲੀਆਂ
Ad Position 24