19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸ੍ਰੀ ਰਾਮ ਜੀ ਦੀ ਬਾਰਾਤ ’ਚ 51 ਰਾਮ ਭਗਤਾਂ ਨੇ ਲਗਾਏ ਜੈ ਸ੍ਰੀ ਰਾਮ ਦੇ ਜੈਕਾਰੇ

ਮੋਗਾ, 18 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਧਾਰਮਿਕ ਨਗਰੀ ਮੋਗਾ ਵਿਚ ਭਗਵਾਨ ਸ੍ਰੀ ਰਾਮ ਜੀ ਦੀ ਬਾਰਾਤ ਦੌਰਾਨ ਇਸ ਵਾਰ ਇਕ ਵਿਸ਼ੇਸ਼ ਪਹਿਲ ਦੇਖਣ ਨੂੰ ਮਿਲੀ। ਮੋਗਾ ਦੇ ਇਤਿਹਾਸ ਵਿਚ ਪਹਿਲੀ ਵਾਰ 51 ਰਾਮ ਭਗਤਾਂ ਨੇ ਇਕੋ ਜਿਹੇ ਟਰੈਕ ਸੂਟ ਅਤੇ ਕੈਪ ਪਹਿਨ ਕੇ, ਹੱਥਾਂ ਵਿਚ ਪ੍ਰਭੂ ਸ੍ਰੀ ਰਾਮ ਜੀ ਦੇ ਪਾਵਨ ਝੰਡੇ ਲੈ ਕੇ ਅਤੇ ਜੈ ਸ੍ਰੀ ਰਾਮ ਦੇ ਜੈਕਾਰੇ ਲਗਾਉਂਦੇ ਹੋਏ ਭਗਵਾਨ ਸ੍ਰੀ ਰਾਮ ਜੀ ਦੇ ਰਥ ਦੇ ਅੱਗੇ ਚੱਲ ਕੇ ਸ਼ਰਧਾ ਅਤੇ ਭਗਤੀ ਦੀ ਅਨੋਖੀ ਮਿਸਾਲ ਪੇਸ਼ ਕੀਤੀ।

Ad Position 21
No active advertisement
ਅਜੀਤ ਡੈਸਕ 19-10-2026
ਮੋਗਾ, 18 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਧਾਰਮਿਕ ਨਗਰੀ ਮੋਗਾ ਵਿਚ ਭਗਵਾਨ ਸ੍ਰੀ ਰਾਮ ਜੀ ਦੀ ਬਾਰਾਤ ਦੌਰਾਨ ਇਸ ਵਾਰ ਇਕ ਵਿਸ਼ੇਸ਼ ਪਹਿਲ ਦੇਖਣ ਨੂੰ ਮਿਲੀ। ਮੋਗਾ ਦੇ ਇਤਿਹਾਸ ਵਿਚ ਪਹਿਲੀ ਵਾਰ 51 ਰਾਮ ਭਗਤਾਂ ਨੇ ਇਕੋ ਜਿਹੇ ਟਰੈਕ ਸੂਟ ਅਤੇ ਕੈਪ ਪਹਿਨ ਕੇ, ਹੱਥਾਂ ਵਿਚ ਪ੍ਰਭੂ ਸ੍ਰੀ ਰਾਮ ਜੀ ਦੇ ਪਾਵਨ ਝੰਡੇ ਲੈ ਕੇ ਅਤੇ ਜੈ ਸ੍ਰੀ ਰਾਮ ਦੇ ਜੈਕਾਰੇ ਲਗਾਉਂਦੇ ਹੋਏ ਭਗਵਾਨ ਸ੍ਰੀ ਰਾਮ ਜੀ ਦੇ ਰਥ ਦੇ ਅੱਗੇ ਚੱਲ ਕੇ ਸ਼ਰਧਾ ਅਤੇ ਭਗਤੀ ਦੀ ਅਨੋਖੀ ਮਿਸਾਲ ਪੇਸ਼ ਕੀਤੀ। ਇਸ ਪਹਿਲਕਦਮੀ ਨਾਲ ਪੂਰਾ ਮਾਹੌਲ ਭਗਤੀ ਮਈ ਹੋ ਗਿਆ। ਇਸ ਵਿਸ਼ੇਸ਼ ਸਮਾਗਮ ਨੂੰ ਸਫਲ ਬਣਾਉਣ ਵਿਚ ਐਸ.ਐਫ.ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਐਮ.ਡੀ. ਅਭਿਸ਼ੇਕ ਜਿੰਦਲ, ਉੱਘੇ ਸਮਾਜ ਸੇਵੀ ਅਤੇ ਸ੍ਰੀ ਸ਼ਿਆਮ ਪਰਿਵਾਰ ਸੰਘ ਪੰਜਾਬ ਦੇ ਚੇਅਰਮੈਨ ਦਿਨੇਸ਼ ਕੁਮਾਰ ਗੁਪਤਾ ਅਤੇ ਦੁਸਹਿਰਾ ਕਮੇਟੀ ਦੇ ਕੈਸ਼ੀਅਰ ਵੇਦ ਵਿਆਸ ਕਾਂਸਲ ਨੇ ਅਹਿਮ ਭੂਮਿਕਾ ਨਿਭਾਈ। ਸ੍ਰੀ ਰਾਮ ਜੀ ਦੀ ਬਾਰਾਤ ਦੌਰਾਨ ਵੱਖ-ਵੱਖ ਥਾਵਾਂ ‘ਤੇ ਸਵਾਗਤ ਕਰਨ ਵਾਲੇ ਸ਼ਰਧਾਲੂਆਂ ਲਈ ਜਲਪਾਨ, ਫਲਾਂ ਦੀ ਸੇਵਾ ਅਤੇ ਵੱਖ-ਵੱਖ ਕਿਸਮਾਂ ਦੀਆਂ ਮਿਠਾਈਆਂ, ਪਕੌੜਿਆਂ ਤੇ ਸਮੋਸਿਆਂ ਦੇ ਸਟਾਲ ਲਗਾਏ ਗਏ। ਬਾਰਾਤ ਦੇ ਸਵਾਗਤ ਵਿਚ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਕਈ ਥਾਵਾਂ ‘ਤੇ ਸ਼ਰਧਾਲੂਆਂ ਵਲੋਂ ਪ੍ਰਭੂ ਸ੍ਰੀ ਰਾਮ ਜੀ ਦੀ ਆਰਤੀ ਉਤਾਰੀ ਗਈ। ਸ਼ਿਆਮ ਬਾਰਾਤ ਦੇ ਠਹਿਰਾਅ ਲਈ ਅਭਿਸ਼ੇਕ ਜਿੰਦਲ ਦੇ ਨਿਵਾਸ ਸਥਾਨ ‘ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਬਾਰਾਤ ਦੀ ਸਮਾਪਤੀ ‘ਤੇ ਅਭਿਸ਼ੇਕ ਜਿੰਦਲ ਨੇ ਰਾਮ ਭਗਤਾਂ, ਬੈਂਡ-ਬਾਜੇ ਵਾਲਿਆਂ, ਰਥ ਚਾਲਕਾਂ, ਝਾਕੀਆਂ ਨਾਲ ਜੁੜੇ ਮੈਂਬਰਾਂ ਅਤੇ ਹੋਰ ਸਹਿਯੋਗੀਆਂ ਨੂੰ ਭਗਵਾਨ ਸ੍ਰੀ ਰਾਮ ਜੀ ਦੀ ਯਾਦ ਵਿਚ ਯਾਦਗਾਰੀ ਚਿੰਨ੍ਹ ਭੇਟ ਕੀਤੇ।
Ad Position 22
No active advertisement
ਪਿਛਲੀ ਖ਼ਬਰ ਐਸ.ਡੀ. ਪਬਲਿਕ ਸਕੂਲ ’ਚ ਡਾਂਡੀਆ ਉਤਸਵ ਮਨਾਇਆ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਨੇ ‘ਫ਼ਿਲਮ ਲਾਕ ਡਾਊਨ’ ਗੂਗਲੀ ਦਾ ਪਹਿਲਾ ਮਹੂਰਤ ਸ਼ਾਟ ਸ਼ੁਰੂ ਕਰਵਾਇਆ
Ad Position 24