ਲਾਇਨਜ਼ ਕਲੱਬਾਂ ਨੂੰ ਸੇਵਾ ਕੰਮਾਂ ਬਾਰੇ ਦਿੱਤੀ ਜਾਣਕਾਰੀ-ਗੌਤਮ
ਮੋਗਾ, 18 ਅਕਤੂਬਰ (ਅਸ਼ੋਕ ਬਾਂਸਲ)-ਲਾਇਨਜ਼ ਕਲੱਬਾਂ ਦੇ ਜ਼ਿਲ੍ਹਾ 321-ਐਫ ਦੇ ਜੀ. ਐਲ.
ਮੋਗਾ, 18 ਅਕਤੂਬਰ (ਅਸ਼ੋਕ ਬਾਂਸਲ)-ਲਾਇਨਜ਼ ਕਲੱਬਾਂ ਦੇ ਜ਼ਿਲ੍ਹਾ 321-ਐਫ ਦੇ ਜੀ.ਐਲ.ਟੀ. ਕੁਆਰਡੀਨੇਟਰ ਲਾਇਨ ਸ਼ਿਆਮ ਗੌਤਮ ਨੇ ਰਵਿੰਦਰ ਗੋਇਲ ਸੀ.ਏ. ਦੇ ਦਫ਼ਤਰ ਵਿਚ ਲਾਇਨਜ਼ ਕਲੱਬ ਮੋਗਾ ਵਿਸ਼ਾਲ ਅਤੇ ਮੋਗਾ ਸੈਂਟਰਲ ਦੇ ਅਹੁਦੇਦਾਰਾਂ ਦੀ ਮੀਟਿੰਗ ਕੀਤੀ ਅਤੇ ਅਗਲੇ ਤਿੰਨ ਮਹੀਨਿਆਂ ਵਿਚ ਕੀਤੇ ਜਾਣ ਵਾਲੇ ਸੇਵਾ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਰਦੀਆਂ ਦੇ ਮਹੀਨੇ ਵਿਚ ਲੋੜਵੰਦਾਂ ਨੂੰ ਗਰਮ ਕੱਪੜੇ ਦੇਣ ਦਾ ਪ੍ਰੋਜੈਕਟ ਕੀਤਾ ਜਾਵੇ ਅਤੇ ਅੱਖਾਂ ਦੇ ਕੈਂਪ ਅਤੇ ਸ਼ੂਗਰ ਦੇ ਚੈੱਕਅਪ ਕੈਂਪ ਲਗਾਏ ਜਾਣ। ਲਾਇਨ ਰਵਿੰਦਰ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੀ ਕਲੱਬ ਸਰਦੀ ਦੇ ਮੌਸਮ ਵਿਚ ਗਊਆਂ ਲਈ ਗੁੜ, ਚਾਰਾ, ਤੂੜੀ ਦਾਨ ਕਰਨ ਦੇ ਨਾਲ-ਨਾਲ ਚਾਹ ਰਸ ਦੀ ਸੇਵਾ ਵੀ ਨਿਭਾਏਗੀ। ਇਸ ਮੌਕੇ ਐਸ.ਕੇ. ਬਾਂਸਲ ਸੈਕਟਰੀ ਮੋਗਾ ਸੈਂਟਰਲ, ਮਨੀਸ਼ ਸਿੰਗਲ, ਸੁਰਿੰਦਰ ਗਰਗ, ਰੋਹਿਤ ਸਿੰਗਲਾ ਆਦਿ ਹਾਜ਼ਰ ਸਨ।