18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਰੀਂਘੇ ਪੈ ਗਿਆ ਹਰੀਨੌ ਸੜਕ ’ਤੇ ਪਾਈਪ ਪਾਉਣ ਦਾ ਕੰਮ

ਕੋਟਕਪੂਰਾ, 18 ਅਕਤੂਬਰ (ਮੋਹਰ ਸਿੰਘ ਗਿੱਲ)-ਸਥਾਨਕ ਹਰੀਨੌ ਰੋਡ ’ਤੇ ਨਵੀਂ ਪਾਣੀ ਵਾਲੀ ਪਾਈਪ ਪਾਉਣ ਦਾ ਕੰਮ ਰੀਂਘੇ ਪੈ ਜਾਣ ਕਾਰਨ ਲੋਕਾਂ ਨੂੰ ਆਵਾਜਾਈ ’ਚ ਬਹੁਤ ਜ਼ਿਆਦਾ ਖੱਜਲ ਖਵਾਰ ਹੋਣਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੀ ਹਰੀਨੌ ਸੜਕ ’ਤੇ ਨਵੀਂ ਪਾਈਪ ਲਾਈਨ ਪਾ ਕੇ ਸ਼ਹਿਰ ਦੇ ਕੁਝ ਹੋਰ ਹਿੱਸਿਆਂ ਨੂੰ ਸਾਫ਼ ਪਾਣੀ ਪਹੁੰਚਾਉਣ ਦਾ ਪ੍ਰਸਤਾਵ ਬਣਾਇਆ ਗਿਆ ਸੀ।

Ad Position 21
No active advertisement
ਅਜੀਤ ਡੈਸਕ 19-10-2026
ਕੋਟਕਪੂਰਾ, 18 ਅਕਤੂਬਰ (ਮੋਹਰ ਸਿੰਘ ਗਿੱਲ)-ਸਥਾਨਕ ਹਰੀਨੌ ਰੋਡ ’ਤੇ ਨਵੀਂ ਪਾਣੀ ਵਾਲੀ ਪਾਈਪ ਪਾਉਣ ਦਾ ਕੰਮ ਰੀਂਘੇ ਪੈ ਜਾਣ ਕਾਰਨ ਲੋਕਾਂ ਨੂੰ ਆਵਾਜਾਈ ’ਚ ਬਹੁਤ ਜ਼ਿਆਦਾ ਖੱਜਲ ਖਵਾਰ ਹੋਣਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੀ ਹਰੀਨੌ ਸੜਕ ’ਤੇ ਨਵੀਂ ਪਾਈਪ ਲਾਈਨ ਪਾ ਕੇ ਸ਼ਹਿਰ ਦੇ ਕੁਝ ਹੋਰ ਹਿੱਸਿਆਂ ਨੂੰ ਸਾਫ਼ ਪਾਣੀ ਪਹੁੰਚਾਉਣ ਦਾ ਪ੍ਰਸਤਾਵ ਬਣਾਇਆ ਗਿਆ ਸੀ। ਇਸ ਵਾਸਤੇ ਪਹਿਲਾਂ ਵਾਲੀ ਪਾਈਪ ਲਾਈਨ ਉਪਰ ਟੀ ਪਾਈ ਜਾਣੀ ਸੀ ਪਰ ਇਹ ਟੀ ਪਾਉਣ ਦਾ ਕੰਮ ਪਿਛਲੇ ਤਿੰਨ ਹਫ਼ਤਿਆਂ ਤੋਂ ਕਿਸੇ ਤਣ-ਪਤਣ ਨਾ ਲੱਗਣ ਕਾਰਨ ਲੋਕਾਂ ਨੂੰ ਆਵਾਜਾਈ ਲਈ ਖੱਜਲ ਖੁਆਰੀ ਝੱਲਣੀ ਪੈ ਰਹੀ ਹੈ। ਇਸ ਰਸਤੇ ਤੋਂ ਹਰੀਨੌ, ਬਾਹਮਣਵਾਲਾ, ਕੁਹਾਰ ਵਾਲਾ ਅਤੇ ਹੋਰ ਪਿੰਡਾਂ ਨੂੰ ਜਾਣ ਵਾਲਾ ਇਹ ਮੁੱਖ ਰਸਤਾ ਹੈ ਇਹ ਵੀ ਪਤਾ ਲੱਗਾ ਹੈ ਕਿ ਇਹ ਪਾਈਪ ਲਾਈਨ ਪਾਉਣ ਉਪਰੰਤ ਲੀਕੇਜ਼ ਨਾ ਰੁਕਣ ਕਾਰਨ ਇਕ ਤੋਂ ਵੱਧ ਵਾਰ ਇਸ ਜਗ੍ਹਾ ਨੂੰ ਮਸ਼ੀਨ ਨਾਲ ਡੂੰਘਾ ਪੁੱਟਣਾ ਪੈ ਗਿਆ ਹੈ। ਨੇੜਲੇ ਘਰਾਂ ਅਤੇ ਦੁਕਾਨਾਂ ਲਈ ਕੋਈ ਹੋਰ ਢੁਕਵਾਂ ਰਸਤਾ ਨਾ ਹੋਣ ਕਾਰਨ ਲੋਕਾਂ ਨੂੰ ਮਜਬੂਰਨ ਇਸੇ ਰਸਤਿਓਂ ਹੀ ਆਵਾਜਾਈ ਕਰਨੀ ਪੈਂਦੀ ਹੈ। ਨੇੜਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਸੜਕ ’ਤੇ ਪਾਈਪ ਲਾਈਨ ਪਾਉਣ ਦੇ ਕੰਮ ਕਾਰਨ ਉਨ੍ਹਾਂ ਦਾ ਕਾਰੋਬਾਰ ਅੱਧਾ ਰਹਿ ਗਿਆ ਕਿਉਂਕਿ ਆਮ ਲੋਕ ਪੱਟ-ਪਟਾਈ ਦਾ ਕੰਮ ਚੱਲਦਾ ਹੋਣ ਕਰਕੇ ਲੋਕ ਇੱਧਰ ਆਵਾਜਾਈ ਨਹੀਂ ਕਰਦੇ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਪਟਾਈ ਦਾ ਕਾਰਜ ਚਲਦਾ ਹੋਣ ਕਾਰਨ ਸਾਰਾ ਦਿਨ ਇਥੇ ਮਿੱਟੀ ਘੱਟਾ ਉਡਦਾ ਰਹਿੰਦਾ ਹੈ, ਜਿਸ ਕਾਰਨ ਉਨ੍ਹਾਂ ਦਾ ਦੁਕਾਨਾਂ ਅੰਦਰ ਪਿਆ ਸਮਾਨ ਮਿੱਟੀ ਘੱਟੇ ਨਾਲ ਭਰ ਜਾਂਦਾ ਹੈ। ਕੋਟਕਪੂਰਾ ਪ੍ਰਮੁੱਖ ਸ਼ਹਿਰ ਹੋਣ ਕਰਕੇ ਪਿੰਡਾਂ ਦੇ ਲੋਕਾਂ ਦੀ ਆਵਾਜਾਈ ਇਹ ਸੜਕ ਰਾਹੀਂ ਬਹੁਤ ਜ਼ਿਆਦਾ ਹੁੰਦੀ ਹੈ। ਇਵੇਂ ਹੀ ਰੇਲਵੇ ਲਾਈਨ ਤੋਂ ਪਾਰ ਸੰਘਣੀ ਆਬਾਦੀ ਹੋਣ ਕਾਰਨ ਸ਼ਹਿਰੀ ਲੋਕਾਂ ਦਾ ਆਉਣ ਜਾਣ ਵੀ ਵਧੇਰੇ ਕਰਕੇ ਇਸ ਰਸਤੇ ਹੀ ਹੁੰਦਾ ਹੈ। ਲੋਕਾਂ ਦੀ ਮੰਗ ਹੈ ਕਿ ਜਨਤਕ ਤਕਲੀਫ ਨੂੰ ਵੇਖਦਿਆ ਉਕਤ ਸਮੱਸਿਆ ਦਾ ਹੱਲ ਪਹਿਲ ਦੇ ਅਧਾਰ ’ਤੇ ਜਲਦੀ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਮਾਲਸਰ ਮੰਡੀ ਵਿਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਪੰਜਾਬ ਨੂੰ ਮੁੜ ਖ਼ੁਸ਼ਹਾਲ ਬਣਾਉਣ ਲਈ ਕਾਂਗਰਸ ਸਰਕਾਰ ਬਣਾਉਣੀ ਜ਼ਰੂਰੀ-ਗੰਧੜ
Ad Position 24