19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਮੋਗਾ ਸੈਂਟਰ ਰਾਈਸ ਮਿੱਲ ਐਸੋਸੀਏਸ਼ਨ ਦੇ ਸਰਬਸੰਮਤੀ ਨਾਲ ਸੀ. ਏ. ਪ੍ਰੇਮ ਸਿੰਗਲ ਮੁੜ ਚੁਣੇ ਗਏ ਪ੍ਰਧਾਨ

ਮੋਗਾ, 18 ਅਕਤੂਬਰ (ਸੁਰਿੰਦਰਪਾਲ ਸਿੰਘ)-ਮੋਗਾ ਸੈਂਟਰ ਰਾਈਸ ਮਿੱਲ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਵਿਚ ਸੀ. ਏ.

Ad Position 21
No active advertisement
ਮੋਗਾ ਸੈਂਟਰ ਰਾਈਸ ਮਿੱਲ ਐਸੋਸੀਏਸ਼ਨ ਦੇ ਸਰਬਸੰਮਤੀ ਨਾਲ ਸੀ. ਏ. ਪ੍ਰੇਮ ਸਿੰਗਲ ਮੁੜ ਚੁਣੇ ਗਏ ਪ੍ਰਧਾਨ 19-10-2026
ਮੋਗਾ, 18 ਅਕਤੂਬਰ (ਸੁਰਿੰਦਰਪਾਲ ਸਿੰਘ)-ਮੋਗਾ ਸੈਂਟਰ ਰਾਈਸ ਮਿੱਲ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਵਿਚ ਸੀ.ਏ. ਪ੍ਰੇਮ ਸਿੰਗਲ ਨੂੰ ਸਰਬ ਸੰਮਤੀ ਨਾਲ ਮੁੜ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਦੀ ਮੁੜ ਨਿਯੁਕਤੀ ‘ਤੇ ਹਾਜ਼ਰ ਰਾਈਸ ਮਿੱਲ ਮਾਲਕਾਂ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਜਥੇਬੰਦੀ ਹੋਰ ਮਜ਼ਬੂਤੀ ਨਾਲ ਕੰਮ ਕਰੇਗੀ ਅਤੇ ਰਾਈਸ ਮਿੱਲਰਾਂ ਦੀਆਂ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ। ਮੀਟਿੰਗ ਵਿਚ ਆਈ.ਐਸ.ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ ਅਤੇ ਬਾਸਮਤੀ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਨਰੇਸ਼ ਗੋਇਲ ਕਿੱਟੂ ਸਮੇਤ ਚੌਲ ਉਦਯੋਗ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਮੈਂਬਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਇਸ ਮੌਕੇ ਮੈਂਬਰਾਂ ਨੇ ਕਿਹਾ ਕਿ ਸੀ.ਏ. ਪ੍ਰੇਮ ਸਿੰਗਲ ਪਿਛਲੇ 26 ਸਾਲਾਂ ਤੋਂ ਮੋਗਾ ਦੇ ਚੌਲ ਉਦਯੋਗ ਵਿਚ ਪੂਰੀ ਨਿਸ਼ਠਾ ਅਤੇ ਲਗਨ ਨਾਲ ਆਪਣਾ ਯੋਗਦਾਨ ਪਾ ਰਹੇ ਹਨ। ਮੈਂਬਰਾਂ ਨੇ ਉਮੀਦ ਜਤਾਈ ਕਿ ਉਨ੍ਹਾਂ ਦੇ ਤਜਰਬੇ ਅਤੇ ਅਗਵਾਈ ਨਾਲ ਐਸੋਸੀਏਸ਼ਨ ਸਾਂਝੇ ਹਿਤਾਂ ਲਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗੀ। ਮੁੜ ਪ੍ਰਧਾਨ ਚੁਣੇ ਜਾਣ ‘ਤੇ ਸੀ.ਏ. ਪ੍ਰੇਮ ਸਿੰਗਲ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਾਈਸ ਮਿਲਿੰਗ ਉਦਯੋਗ ਨੂੰ ਮਜ਼ਬੂਤ ਬਣਾਉਣ ਲਈ ਆਪਸੀ ਸਹਿਯੋਗ, ਏਕਤਾ ਅਤੇ ਬਿਹਤਰ ਤਾਲਮੇਲ ਬੇਹੱਦ ਜ਼ਰੂਰੀ ਹਨ। ਸੀ.ਏ. ਪ੍ਰੇਮ ਸਿੰਗਲ ਨੇ ਝੋਨੇ ਦੇ ਆਗਾਮੀ ਸੀਜ਼ਨ ਸਬੰਧੀ ਚਿੰਤਾ ਪ੍ਰਗਟ ਕਰਦਿਆਂ ਝੋਨੇ ਦੀ ਆਮਦ, ਭੰਡਾਰਨ ਸਮਰੱਥਾ ਅਤੇ ਚੌਲਾਂ ਦੀ ਸਮੇਂ ਸਿਰ ਡਿਲਿਵਰੀ ਵਰਗੇ ਅਹਿਮ ਮੁੱਦਿਆਂ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਮਿੱਲ ਮਾਲਕਾਂ ਨੂੰ ਪਹਿਲਾਂ ਤੋਂ ਹੀ ਬਿਹਤਰ ਤਾਲਮੇਲ ਨਾਲ ਕੰਮ ਕਰਨ ਦੀ ਲੋੜ ਹੈ। ਇਸ ਮੌਕੇ ਅਮਿਤ ਸਿੰਗਲਾ, ਅਸ਼ੀਸ਼ ਮੰਗਲ, ਅਤੁਲ ਸਿੰਗਲਾ, ਬਿੱਟੂ ਬਾਂਸਲ, ਸੀ.ਏ. ਰਵਿੰਦਰ ਗੋਇਲ, ਚੀਨੂ, ਡਾ. ਰਮੇਸ਼ ਕਾਂਸਲ, ਗੋਲਡੀ ਬਾਂਸਲ, ਗੁਰਵਿੰਦਰ ਢਿੱਲੋਂ, ਪ੍ਰੇਮ ਗੋਇਲ, ਰਾਹੁਲ ਗਰਗ, ਰਾਹੁਲ ਮਿੱਤਲ, ਰਾਕੇਸ਼ ਕੁਮਾਰ, ਰੀਤੂ ਗੋਇਲ, ਸਾਗਰ ਗਰਗ, ਸਮੀਰ ਮਿੱਤਲ, ਸਮੀਰ ਮਹੇਸ਼ਵਰੀ, ਸਗੁਨ ਗੋਇਲ, ਸੁਖਜੀਤ ਮੰਗਲਾ, ਸੁਰਿੰਦਰ ਗਰਗ, ਉਧਮ ਮੰਗਲਾ ਅਤੇ ਯੋਗੇਸ਼ ਗਰਗ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟੀਮ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਦੀ ਅਗਵਾਈ ’ਚ ਪਿੰਡ ਚੜਿੱਕ ’ਚ ਭਰਵੀਂ ਮੀਟਿੰਗ ਕਈ ਪਰਿਵਾਰ ਪਾਰਟੀ ’ਚ ਹੋਏ ਸ਼ਾਮਿਲ-... ਅਗਲੀ ਖ਼ਬਰ ਮੋਗਾ ਪੁਲਿਸ ਤੇ ਡਰੱਗ ਇੰਸਪੈਕਟਰ ਡਾ. ਸੋਨੀਆ ਗੁਪਤਾ ਵਲੋਂ ਮੈਡੀਕਲ ਸਟੋਰਾਂ ’ਤੇ ਲਗਾਤਾਰ ਛਾਪੇਮਾਰੀ
Ad Position 24