18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਹੋਈ

ਮੋਗਾ, 17 ਅਕਤੂਬਰ (ਜਸਪਾਲ ਸਿੰਘ ਬੱਬੀ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਨਰੇਸ਼ ਕੁਮਾਰ ਗੋਇਲ ਬਰਾਂਚ ਪ੍ਰਧਾਨ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਮੋਗਾ ਵਿਖੇ ਹੋਈ| ਮੀਟਿੰਗ ਵਿਚ ਮਾਨਸਾ ਦੇ ਇਕ ਦਵਾਈ ਵਿਕਰੇਤਾ ਵਲੋਂ ਦਿਨ ਦਿਹਾੜੇ ਪਰਵਿੰਦਰ ਸਿੰਘ ਝੋਟੇ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਨਿਖੇਧੀ ਕੀਤੀ ਗਈ| ਐਸੋਸੀਏਸ਼ਨ ਨੇ ਅਫਸੋਸ ਜ਼ਾਹਿਰ ਕੀਤਾ ਕਿ ਪੰਜਾਬ ਸਰਕਾਰ ਦਾ ਨਸ਼ਾ ਰੋਕੂ ਮਹਿਕਮਾ ਪੰਜਾਬ ਵਿਚ ਨਸ਼ੇ ਰੋਕਣ ਵਿਚ ਫੇਲ੍ਹ ਰਿਹਾ ਹੈ| ਦਲਜੀਤ ਸਿੰਘ ਭੁੱਲਰ ਸੂਬਾ ਪ੍ਰਧਾਨ ਨੇ ਦੱਸਿਆ ਕਿ ਵਿੱਤ ਵਿਭਾਗ ਦੀ ਪਰਵਾਨਗੀ 21 ਮਈ 2025 ਦੇ ਬਾਵਜੂਦ ਕਈ ਸਾਬਕਾ ਇੰਸਪੈਕਟਰ ਜਿਨ੍ਹਾਂ ਨੇ ਕੇਸ ਜਿੱਤਿਆ ਹੈ ਨੂੰ ਅਜੇ ਤੱਕ ਬਕਾਇਆ ਨਹੀਂ ਮਿਲਿਆ| ਇਸ ਸਬੰਧੀ ਮੁਖਤਿਆਰ ਸਿੰਘ ਚੱਬਾ ਸਾਬਕਾ ਸਟੇਸ਼ਨ ਸੁਪਰਵਾਈਜ਼ਰ ਜੋ ਡਾਇਰੈਕਟਰ ਦਫਤਰ ਚੰਡੀਗੜ੍ਹ ਤੋਂ ਰਿਟਾਇਰ ਹੋਇਆ ਹੈ ਨੇ ਦੱਸਿਆ ਕਿ 17 ਮਹੀਨੇ ਬਾਅਦ ਵੀ ਉਸ ਦੀ ਤਨਖਾਹ ਨਹੀਂ ਸੋਧੀ ਤੇ ਨਾ ਹੀ ਬਕਾਇਆ ਮਿਲਿਆ ਹੈ| ਇਸ ਲਈ ਡਾਇਰੈਕਟਰ ਦਫਤਰ ਤੋਂ ਰਿਟਾਇਰ ਹੋਣ ਵਾਲੇ ਕਰਮਚਾਰੀ ਅਦਾਲਤ ਦੀ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਗੇ| ਬਰਾਂਚ ਪ੍ਰਧਾਨ ਨਰੇਸ਼ ਕੁਮਾਰ ਗੋਇਲ ਜੋ ਮੋਗਾ ਜ਼ਿਲ੍ਹੇ ਦੀ ਸਾਂਝੀ ਤਾਲਮੇਲ ਕਮੇਟੀ ਦੇ ਮੈਂਬਰ ਹਨ ਨੇ ਦੱਸਿਆ ਕਿ 21 ਤੇ 22 ਅਕਤੂਬਰ ਨੂੰ ਮਹਾਂ ਹੜਤਾਲ ਵਾਲੇ ਦਿਨ ਪੈਨਸ਼ਨਰ ਡਿਪਟੀ ਕਮਿਸ਼ਨਰ ਮੋਗਾ ਦੇ ਦਫਤਰ ਹਮਾਇਤ ਲਈ ਪਹੁੰਚਣਗੇ ਅਤੇ 19 ਅਕਤੂਬਰ ਨੂੰ ਕੌਮੀ ਇਨਸਾਫ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਐਮ. ਐਲ.

Ad Position 21
No active advertisement
ਅਜੀਤ ਡੈਸਕ 18-10-2026
ਮੋਗਾ, 17 ਅਕਤੂਬਰ (ਜਸਪਾਲ ਸਿੰਘ ਬੱਬੀ)-ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਨਰੇਸ਼ ਕੁਮਾਰ ਗੋਇਲ ਬਰਾਂਚ ਪ੍ਰਧਾਨ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਮੋਗਾ ਵਿਖੇ ਹੋਈ| ਮੀਟਿੰਗ ਵਿਚ ਮਾਨਸਾ ਦੇ ਇਕ ਦਵਾਈ ਵਿਕਰੇਤਾ ਵਲੋਂ ਦਿਨ ਦਿਹਾੜੇ ਪਰਵਿੰਦਰ ਸਿੰਘ ਝੋਟੇ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਨਿਖੇਧੀ ਕੀਤੀ ਗਈ| ਐਸੋਸੀਏਸ਼ਨ ਨੇ ਅਫਸੋਸ ਜ਼ਾਹਿਰ ਕੀਤਾ ਕਿ ਪੰਜਾਬ ਸਰਕਾਰ ਦਾ ਨਸ਼ਾ ਰੋਕੂ ਮਹਿਕਮਾ ਪੰਜਾਬ ਵਿਚ ਨਸ਼ੇ ਰੋਕਣ ਵਿਚ ਫੇਲ੍ਹ ਰਿਹਾ ਹੈ| ਦਲਜੀਤ ਸਿੰਘ ਭੁੱਲਰ ਸੂਬਾ ਪ੍ਰਧਾਨ ਨੇ ਦੱਸਿਆ ਕਿ ਵਿੱਤ ਵਿਭਾਗ ਦੀ ਪਰਵਾਨਗੀ 21 ਮਈ 2025 ਦੇ ਬਾਵਜੂਦ ਕਈ ਸਾਬਕਾ ਇੰਸਪੈਕਟਰ ਜਿਨ੍ਹਾਂ ਨੇ ਕੇਸ ਜਿੱਤਿਆ ਹੈ ਨੂੰ ਅਜੇ ਤੱਕ ਬਕਾਇਆ ਨਹੀਂ ਮਿਲਿਆ| ਇਸ ਸਬੰਧੀ ਮੁਖਤਿਆਰ ਸਿੰਘ ਚੱਬਾ ਸਾਬਕਾ ਸਟੇਸ਼ਨ ਸੁਪਰਵਾਈਜ਼ਰ ਜੋ ਡਾਇਰੈਕਟਰ ਦਫਤਰ ਚੰਡੀਗੜ੍ਹ ਤੋਂ ਰਿਟਾਇਰ ਹੋਇਆ ਹੈ ਨੇ ਦੱਸਿਆ ਕਿ 17 ਮਹੀਨੇ ਬਾਅਦ ਵੀ ਉਸ ਦੀ ਤਨਖਾਹ ਨਹੀਂ ਸੋਧੀ ਤੇ ਨਾ ਹੀ ਬਕਾਇਆ ਮਿਲਿਆ ਹੈ| ਇਸ ਲਈ ਡਾਇਰੈਕਟਰ ਦਫਤਰ ਤੋਂ ਰਿਟਾਇਰ ਹੋਣ ਵਾਲੇ ਕਰਮਚਾਰੀ ਅਦਾਲਤ ਦੀ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਗੇ| ਬਰਾਂਚ ਪ੍ਰਧਾਨ ਨਰੇਸ਼ ਕੁਮਾਰ ਗੋਇਲ ਜੋ ਮੋਗਾ ਜ਼ਿਲ੍ਹੇ ਦੀ ਸਾਂਝੀ ਤਾਲਮੇਲ ਕਮੇਟੀ ਦੇ ਮੈਂਬਰ ਹਨ ਨੇ ਦੱਸਿਆ ਕਿ 21 ਤੇ 22 ਅਕਤੂਬਰ ਨੂੰ ਮਹਾਂ ਹੜਤਾਲ ਵਾਲੇ ਦਿਨ ਪੈਨਸ਼ਨਰ ਡਿਪਟੀ ਕਮਿਸ਼ਨਰ ਮੋਗਾ ਦੇ ਦਫਤਰ ਹਮਾਇਤ ਲਈ ਪਹੁੰਚਣਗੇ ਅਤੇ 19 ਅਕਤੂਬਰ ਨੂੰ ਕੌਮੀ ਇਨਸਾਫ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਐਮ.ਐਲ.ਏ. ਦੇ ਘਰਾਉ ਕੀਤੇ ਜਾਣਗੇ| ਮੀਟਿੰਗ ਨੂੰ ਗੁਰਦੇਵ ਸਿੰਘ ਢਿੱਲੋਂ ਤੇ ਮੰਗਲ ਸਿੰਘ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਪੰਜਾਬ ਰੋਡਵੇਜ਼ ਫਿਰੋਜ਼ਪੁਰ ਦੇ ਅਮਰਜੀਤ ਸਿੰਘ ਕੈਸ਼ੀਅਰ, ਜਗਤਾਰ ਸਿੰਘ, ਬੂਟਾ ਸਿੰਘ, ਪ੍ਰਸ਼ੋਤਮ ਲਾਲ, ਮੋਗਾ ਡਿਪੂ ਦੇ ਬਸੰਤ ਸਿੰਘ ਪੈਟਰਨ, ਜਗਜੀਤ ਸਿੰਘ ਚੇਅਰਮੈਨ, ਕੁਲਦੀਪ ਚੰਦ, ਸੁਖਦੇਵ ਸਿੰਘ ਬਰਾੜ, ਜਗਦੀਸ਼ ਸਿੰਘ, ਹਰਬਿੰਦਰ ਸਿੰਘ, ਸਵਰਨ ਸਿੰਘ, ਰਾਮ ਲਾਲ, ਗੁਰਦੇਵ ਸਿੰਘ, ਇਕਬਾਲ ਸਿੰਘ ਵੜੈਚ ਟਰੈਫਿਕ ਮੈਨੇਜਰ, ਅਮਰ ਨਾਥ, ਅਮਰ ਸਿੰਘ, ਵਿਜੇ ਕੁਮਾਰ, ਅਮਰਜੀਤ ਸਿੰਘ ਸਿੱਧੂ, ਸ਼ੇਰ ਸਿੰਘ, ਸੋਹਣ ਸਿੰਘ, ਜਗਤਾਰ ਸਿੰਘ ਇੰਦਗੜ੍ਹ, ਦਲਵਿੰਦਰ ਸਿੰਘ ਜਲੰਧਰ, ਰਮੇਸ਼ ਕੁਮਾਰ, ਮੁਖਤਿਆਰ ਸਿੰਘ ਚੰਡੀਗੜ੍ਹ, ਨਾਜ਼ਰ ਸਿੰਘ ਜਗਰਾਉਂ, ਦਇਆ ਸਿੰਘ ਪੱਟੀ, ਲਖਵੀਰ ਸਿੰਘ ਪੱਟੀ, ਪਰਮਜੀਤ ਸਿੰਘ ਸਾਬਕਾ ਪਿ੍ੰਸੀਪਲ ਆਈ.ਟੀ.ਆਈ. ਮੋਗਾ ਤੇ ਅਮਰ ਸਿੰਘ ਸਾਬਕਾ ਸੁਪਰਡੈਂਟ ਕਿਰਤ ਵਿਭਾਗ ਪੰਜਾਬ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਸੀ. ਐਚ. ਸੀ. ਬੱਧਨੀ ਕਲਾਂ ਨੇ ਰਾਮਾਂ ’ਚ ਲਾਇਆ ਨਸ਼ਾ ਜਾਗਰੂਕਤਾ ਕੈਂਪ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਦੀ ਮੀਟਿੰਗ ਹੋਈ
Ad Position 24