18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਦੀ ਮੀਟਿੰਗ ਹੋਈ

ਮੋਗਾ, 17 ਅਕਤੂਬਰ (ਸੁਰਿੰਦਰਪਾਲ ਸਿੰਘ)-ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਮੋਗਾ ਦੀ ਇਕ ਵਿਸ਼ੇਸ਼ ਮੀਟਿੰਗ ਸੰਸਥਾ ਦੇ ਪ੍ਰਧਾਨ ਬਲਜੀਤ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਹੋਈ ਜਿਸ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਸ਼ਬਦ ਪ੍ਰਚਾਰ ਮਿਸ਼ਨ ਤਹਿਤ ਗੁਰਮਤਿ ਕੀਰਤਨ ਸਮਾਗਮ ਜੋ ਕਿ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ 15 ਨਵੰਬਰ ਐਤਵਾਰ ਨੂੰ ਸ਼ਾਮ 5:30 ਵਜੇ ਤੋਂ ਰਾਤ 11 ਵਜੇ ਤੱਕ ਗੁਰਦੁਆਰਾ ਬੀਬੀ ਕਾਹਨ ਕੌਰ ਮੇਨ ਬਾਜ਼ਾਰ ਨੇੜੇ ਰੇਲਵੇ ਫਾਟਕ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਸਤਨਾਮ ਸਿੰਘ ਬੀ.

Ad Position 21
No active advertisement
ਅਜੀਤ ਡੈਸਕ 18-10-2026
ਮੋਗਾ, 17 ਅਕਤੂਬਰ (ਸੁਰਿੰਦਰਪਾਲ ਸਿੰਘ)-ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਮੋਗਾ ਦੀ ਇਕ ਵਿਸ਼ੇਸ਼ ਮੀਟਿੰਗ ਸੰਸਥਾ ਦੇ ਪ੍ਰਧਾਨ ਬਲਜੀਤ ਸਿੰਘ ਵਿੱਕੀ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਹੋਈ ਜਿਸ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਸ਼ਬਦ ਪ੍ਰਚਾਰ ਮਿਸ਼ਨ ਤਹਿਤ ਗੁਰਮਤਿ ਕੀਰਤਨ ਸਮਾਗਮ ਜੋ ਕਿ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ 15 ਨਵੰਬਰ ਐਤਵਾਰ ਨੂੰ ਸ਼ਾਮ 5:30 ਵਜੇ ਤੋਂ ਰਾਤ 11 ਵਜੇ ਤੱਕ ਗੁਰਦੁਆਰਾ ਬੀਬੀ ਕਾਹਨ ਕੌਰ ਮੇਨ ਬਾਜ਼ਾਰ ਨੇੜੇ ਰੇਲਵੇ ਫਾਟਕ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਸਤਨਾਮ ਸਿੰਘ ਬੀ.ਏ., ਸਰਬਜੀਤ ਸਿੰਘ ਐਡਵੋਕੇਟ, ਬਲਜਿੰਦਰ ਸਿੰਘ ਸਹਿਗਲ ਜਨਰਲ ਸਕੱਤਰ ਨੇ ਦੱਸਿਆ ਕਿ ਇਸ ਕਰਵਾਏ ਜਾ ਰਹੇ ਗੁਰਮਤਿ ਕੀਰਤਨ ਸਮਾਗਮ ਵਿਚ ਪਦਮ ਸ੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ, ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ ਟਕਸਾਲ, ਭਾਈ ਅਨੰਤਵੀਰ ਸਿੰਘ ਯੂ.ਐਸ.ਏ., ਭਾਈ ਨਿਰਮਲ ਸਿੰਘ ਨਾਗਪੁਰੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਅੰਮ੍ਰਿਤਪਾਲ ਸਿੰਘ ਢਪਈ ਸਮੇਤ ਪੰਥ ਦੇ ਸਿਰਮੌਰ ਕੀਰਤਨੀ ਤੇ ਕਥਾ ਵਾਚਕ ਸੰਗਤਾਂ ਨੂੰ ਕੀਰਤਨ ਤੇ ਕਥਾ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਇਸ ਸਮਾਗਮ ਦਾ ਕਾਰਡ ਮੀਟਿੰਗ ਦੌਰਾਨ ਜਾਰੀ ਕੀਤਾ ਗਿਆ। ਸੰਸਥਾ ਦੇ ਮੁੱਖ ਸੇਵਾਦਾਰ ਬਲਜੀਤ ਸਿੰਘ ਵਿੱਕੀ ਨੇ ਦੱਸਿਆ ਕਿ ਸਮਾਗਮ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੁਰਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਰਸ਼ਪਾਲ ਸਿੰਘ ਅਰੋੜਾ ਸੀਨੀਅਰ ਮੀਤ ਪ੍ਰਧਾਨ, ਨਵੀਨ ਸਿੰਗਲਾ ਐਮ.ਡੀ. ਗਰੇਟ ਪੰਜਾਬ, ਉੱਘੀ ਧਾਰਮਿਕ ਸ਼ਖ਼ਸੀਅਤ ਰਜਿੰਦਰ ਵਧਵਾ, ਉੱਘੇ ਸਮਾਜ ਸੇਵੀ ਰਣਵਿੰਦਰ ਸਿੰਘ ਰਾਣੂੰ ਗਿੱਲ, ਦਰਸ਼ਨ ਸਿੰਘ ਅਰੋੜਾ, ਜਸਪਾਲ ਸਿੰਘ ਬੱਬੀ, ਬਲਜਿੰਦਰ ਸਿੰਘ ਸਹਿਗਲ, ਸਾਬਕਾ ਮੇਅਰ ਬਲਜੀਤ ਸਿੰਘ ਚਾਨੀ, ਉੱਘੇ ਸਮਾਜ ਸੇਵੀ ਭੁਪਿੰਦਰ ਸਿੰਘ ਬਬਲੂ, ਸਤਨਾਮ ਸਿੰਘ ਬੀ.ਏ., ਜਸਵਿੰਦਰ ਸਿੰਘ ਜੱਸੀ, ਗੁਰਮੀਤ ਸਿੰਘ ਡਾਇਰੈਕਟਰ ਹੇਮ ਹਾਂਡਾ, ਰਾਮ ਸਿੰਘ ਮਲਹੋਤਰਾ, ਮੱਖਣ ਸਿੰਘ, ਨਿਰਮਲ ਸਿੰਘ ਕੰਗ, ਭਾਈ ਚਰਨ ਸਿੰਘ ਹੈੱਡ ਗ੍ਰੰਥੀ, ਕੁਲਦੀਪ ਸਿੰਘ ਗਿਆਨੀ ਬ੍ਰਦਰਜ਼, ਪਰਮਜੋਤ ਸਿੰਘ ਖ਼ਾਲਸਾ ਮੁੱਖ ਸੇਵਾਦਾਰ ਖ਼ਾਲਸਾ ਸੇਵਾ ਸੁਸਾਇਟੀ, ਕੁਲਦੀਪ ਸਿੰਘ ਕਲਸੀ ਜਨਰਲ ਸਕੱਤਰ, ਦਿਲਬਾਗ ਸਿੰਘ ਰੰਧਾਵਾ ਉੱਘੇ ਧਾਰਮਿਕ ਤੇ ਸਮਾਜ ਸੇਵੀ, ਪਰਮਜੀਤ ਸਿੰਘ, ਨਮਨਦੀਪ ਸਿੰਘ, ਜਸਮੀਤ ਸਿੰਘ, ਸਿਮਰਨ ਸਿੰਘ, ਮਦਨ ਲਾਲ ਪੁਰੀ, ਮਹਿੰਦਰਜੀਤ ਸਮੇਤ ਸੰਸਥਾ ਦੇ ਆਗੂ ਤੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਗਿਆਰ੍ਹਵੀਂ ਵਾਲੀ ਸਰਕਾਰ ਦਾ 8ਵਾਂ ਭੰਡਾਰਾ ਕਰਵਾਇਆ
Ad Position 24