18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸੀ. ਐਚ. ਸੀ. ਬੱਧਨੀ ਕਲਾਂ ਨੇ ਰਾਮਾਂ ’ਚ ਲਾਇਆ ਨਸ਼ਾ ਜਾਗਰੂਕਤਾ ਕੈਂਪ

ਬੱਧਨੀ ਕਲਾਂ, 17 ਅਕਤੂਬਰ (ਸੰਜੀਵ ਕੋਛੜ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੀ ਮੁਹਿੰਮ ਤਹਿਤ ਕਮਿਊਨਿਟੀ ਹੈਲਥ ਸੈਂਟਰ (ਸੀ. ਐਚ.

Ad Position 21
No active advertisement
ਅਜੀਤ ਡੈਸਕ 18-10-2026
ਬੱਧਨੀ ਕਲਾਂ, 17 ਅਕਤੂਬਰ (ਸੰਜੀਵ ਕੋਛੜ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੀ ਮੁਹਿੰਮ ਤਹਿਤ ਕਮਿਊਨਿਟੀ ਹੈਲਥ ਸੈਂਟਰ (ਸੀ. ਐਚ. ਸੀ.) ਬੱਧਨੀ ਕਲਾਂ ਵਲੋਂ ਪਿੰਡ ਰਾਮਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਸੀਨੀਅਰ ਮੈਡੀਕਲ ਅਫਸਰ ਡਾ. ਮੰਜੂ ਨਾਹਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੈਡੀਕਲ ਅਫਸਰ ਡਾ. ਸ਼ੁਭ ਕਰਮਨ, ਸੀਨੀਅਰ ਸਟਾਫ ਨਰਸ ਨਵਪ੍ਰੀਤ ਕੌਰ ਮਾਨ ਅਤੇ ਓਟ ਕੌਂਸਲਰ ਰਾਜਵਿੰਦਰ ਕੌਰ ਨੇ ਇਸ ਸਮਾਗਮ ਵਿਚ ਪਹੁੰਚੇ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਪ੍ਰਭਾਵਾਂ ਬਾਰੇ ਰੌਸ਼ਨੀ ਪਾਈ। ਮੈਡੀਕਲ ਅਫਸਰ ਡਾ. ਸ਼ੁਭ ਕਰਮਨ ਨੇ ਦੱਸਿਆ ਕਿ ਨਸ਼ੇ ਸਿਹਤ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਬਰਬਾਦ ਕਰਨ ਦੇ ਨਾਲ-ਨਾਲ ਆਰਥਿਕ ਮੰਦਹਾਲੀ ਦਾ ਕਾਰਨ ਬਣਦੇ ਹਨ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਸਿਹਤ ਵਿਭਾਗ ਦੀ ਸਹਾਇਤਾ ਨਾਲ ਹਾਟ ਸਪਾਟ ਬਣੀਆਂ ਥਾਵਾਂ ’ਤੇ ਨਸ਼ਿਆਂ ਦੇ ਖਾਤਮੇ ਲਈ ਅਜਿਹੇ ਸਮਾਗਮ ਕਰਵਾਏ ਜਾ ਰਹੇ ਹਨ। ਰਾਜਵਿੰਦਰ ਕੌਰ ਓਟ ਕੌਂਸਲਰ ਅਤੇ ਸਟਾਫ ਨਰਸ ਨਵਪ੍ਰੀਤ ਕੌਰ ਮਾਨ ਨੇ ਦੱਸਿਆ ਕਿ ਨਸ਼ੇੜੀਆਂ ਨੂੰ ਮਨੋਵਿਗਿਆਨਕ ਅਤੇ ਡਾਕਟਰੀ ਇਲਾਜ ਦੀ ਸਖਤ ਜ਼ਰੂਰਤ ਹੁੰਦੀ ਹੈ। ਅਜਿਹੇ ਵਿਅਕਤੀਆਂ ਨੂੰ ਪਿਆਰ ਤੇ ਹਮਦਰਦੀ ਨਾਲ ਮਾਹਿਰ ਡਾਕਟਰਾਂ ਕੋਲ ਲਿਜਾਣ ਦੀ ਲੋੜ ਹੁੰਦੀ ਹੈ। ਇਸ ਮੌਕੇ ਏ. ਐਨ. ਐਮ. ਅਤੇ ਆਸ਼ਾ ਵਰਕਰ ਵੀ ਮੌਜੂਦ ਸਨ। ਇਸ ਸਮਾਗਮ ’ਚ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਪਰਾਲੀ ਪ੍ਰਬੰਧਨ ਦਾ ਜਾਇਜ਼ਾ ਲੈਣ ਲਈ ਕਮਿਸ਼ਨ ਫ਼ਾਰ ਏਅਰ ਕੁਆਲਿਟੀ ਮੈਨੇਜਮੈਂਟ ਦੀ ਉੱਚ ਪੱਧਰੀ ਟੀਮ ਵਲੋਂ ਮੋਗਾ ਜ਼ਿਲ੍ਹੇ ਦਾ... ਅਗਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਦੀ ਮੀਟਿੰਗ ਹੋਈ
Ad Position 24