ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਦੇ ਜਨਰਲ ਹਾਊਸ ਦੀ ਮੀਟਿੰਗ
ਮੋਗਾ, 15 ਅਕਤੂਬਰ (ਸੁਰਿੰਦਰਪਾਲ ਸਿੰਘ)-ਸੀਨੀਅਰ ਸਿਟੀਜ਼ਨ ਕੌਂਸਲ (ਸੇਵਾ-ਮੁਕਤ ਕਰਮਚਾਰੀ) ਮੋਗਾ ਰਜਿ: ਨੰ 96 ਦੇ ਜਰਨਲ ਹਾਊਸ ਦੀ ਮੀਟਿੰਗ ਕਮਲ ਸਵੀਟ ਹਾਊਸ ਮੋਗਾ ਵਿਖੇ ਉਪ ਪ੍ਰਧਾਨ ਦਰਬਾਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਦੇ ਨਾਲ ਸਭ ਤੋਂ ਸੀਨੀਅਰ ਮੈਂਬਰ ਗੁਰਦਰਸ਼ਨ ਸਿੰਘ ਸੋਢੀ ਤੇ ਨੈਸ਼ਨਲ ਅਵਾਰਡੀ ਜੋਗਿੰਦਰ ਸਿੰਘ ਲੋਹਾਮ ਮੰਚ ‘ਤੇ ਬਿਰਾਜਮਾਨ ਸਨ।
ਦ
ਦਰਬਾਰ ਸਿੰਘ ਗਿੱਲ ਪ੍ਰਧਾਨ ਬਣੇ ਲੰਬੇ ਸਮੇਂ ਤੋਂ ਚੱਲੇ ਆ ਪ੍ਰਧਾਨ ਸਰਦਾਰੀ ਲਾਲ ਕਾਮਰਾ ਵਿਰੁੱਧ ਮੈਂਬਰਾਂ ਵਲੋਂ ਬੇਭਰੋਸਗੀ ਮਤਾ ਪਾਸ
16-10-2026
ਮੋਗਾ, 15 ਅਕਤੂਬਰ (ਸੁਰਿੰਦਰਪਾਲ ਸਿੰਘ)-ਸੀਨੀਅਰ ਸਿਟੀਜ਼ਨ ਕੌਂਸਲ (ਸੇਵਾ-ਮੁਕਤ ਕਰਮਚਾਰੀ) ਮੋਗਾ ਰਜਿ: ਨੰ 96 ਦੇ ਜਰਨਲ ਹਾਊਸ ਦੀ ਮੀਟਿੰਗ ਕਮਲ ਸਵੀਟ ਹਾਊਸ ਮੋਗਾ ਵਿਖੇ ਉਪ ਪ੍ਰਧਾਨ ਦਰਬਾਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਦੇ ਨਾਲ ਸਭ ਤੋਂ ਸੀਨੀਅਰ ਮੈਂਬਰ ਗੁਰਦਰਸ਼ਨ ਸਿੰਘ ਸੋਢੀ ਤੇ ਨੈਸ਼ਨਲ ਅਵਾਰਡੀ ਜੋਗਿੰਦਰ ਸਿੰਘ ਲੋਹਾਮ ਮੰਚ ‘ਤੇ ਬਿਰਾਜਮਾਨ ਸਨ। ਮੀਟਿੰਗ ਵਿਚ ਸਮੂਹ ਹਾਜ਼ਰ ਮੈਂਬਰਾਂ ਵਲੋਂ ਮੌਜੂਦਾ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੇ ਤਾਨਾਸ਼ਾਹੀ ਰਵੱਈਏ ‘ਤੇ ਕੁਝ ਮੈਂਬਰਾਂ ਨਾਲ ਕੀਤੇ ਦੁਰਵਿਵਹਾਰ ‘ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਬੇਭਰੋਸਗੀ ਮਤਾ ਪਾਸ ਕਰ ਕੇ ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਦੀ ਪ੍ਰਧਾਨਗੀ ਤੋਂ ਫ਼ਾਰਗ ਕਰਨ ਦਾ ਫ਼ੈਸਲਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਦੀ ਥਾਂ ‘ਤੇ ਜੋਗਿੰਦਰ ਸਿੰਘ ਲੋਹਾਮ ਨੇ ਮੌਜੂਦਾ ਉਪ ਪ੍ਰਧਾਨ ਦਰਬਾਰ ਸਿੰਘ ਗਿੱਲ ਨੂੰ ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਦਾ ਨਾਂਅ ਪਰਪੋਜ ਕੀਤਾ ਜਿਸ ਨੂੰ ਸਾਰੇ ਹਾਜ਼ਰ ਮੈਂਬਰਾਂ ਨੇ ਪ੍ਰਵਾਨਗੀ ਹੱਥ ਖੜ੍ਹੇ ਕਰ ਕੇ ਦਿੱਤੀ ਤੇ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਗਿਆ। ਦੋਵੇਂ ਮਤੇ ਮੌਕੇ ‘ਤੇ ਹਾਜ਼ਰ ਸਮੂਹ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪਾਸ ਕਰ ਕੇ ਹਸਤਾਖ਼ਰ ਕੀਤੇ ਗਏ। ਮੀਟਿੰਗ ਤੋਂ ਗ਼ੈਰ ਹਾਜ਼ਰ ਮੈਂਬਰਾਂ ਵਲੋਂ ਵੀ ਲਿਖਤੀ ਰੂਪ ਵਿਚ ਸਹਿਮਤੀ ਪ੍ਰਗਟਾਈ ਗਈ ਸੀ ਕਿ ਜੋ ਵੀ ਮੀਟਿੰਗ ਵਿਚ ਫ਼ੈਸਲਾ ਹੋਵੇਗਾ, ਮਨਜ਼ੂਰ ਹੋਵੇਗਾ। ਇਕ ਹੋਰ ਮਤੇ ਵਿਚ ਇਹ ਵੀ ਪਾਸ ਹੋਇਆ ਕਿ ਕਾਰਜਕਾਰਨੀ ਦੇ ਬਾਕੀ ਅਹੁਦੇਦਾਰ ਪਹਿਲਾਂ ਵਾਲੇ ਹੀ ਕੰਮ ਕਰਦੇ ਰਹਿਣਗੇ। ਇੱਥੇ ਵਰਨਣਯੋਗ ਹੈ ਕਿ ਸਰਦਾਰੀ ਲਾਲ ਕਾਮਰਾ ਵਲੋਂ ਦਫ਼ਤਰੀ ਰਿਕਾਰਡ ਅਤੇ ਰੈੱਡ ਕਰਾਸ ਡੇ ਕੇਅਰ ਸੈਂਟਰ ਦੀਆਂ ਚਾਬੀਆਂ ਆਪਣੇ ਕੋਲ ਜ਼ਬਤ ਕਰਨ ਕਰ ਕੇ ਮੈਂਬਰਾਂ ਨੂੰ ਜਰਨਲ ਹਾਊਸ ਦੀ ਮੀਟਿੰਗ ਦਫ਼ਤਰ ਤੋਂ ਬਾਹਰ ਕਰਨੀ ਪਈ। ਨਵੇਂ ਚੁਣੇ ਪ੍ਰਧਾਨ ਦਰਬਾਰ ਸਿੰਘ ਗਿੱਲ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਮੈਂਬਰਾਂ ਨੂੰ ਵਿਸ਼ ਵਾਸ ਦੁਆਇਆ ਕਿ ਉਹ ਕੌਂਸਲ ਪ੍ਰਤੀ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਉਣਗੇ। ਸਮੂਹ ਮੈਂਬਰਾਂ ਨੇ ਗਿੱਲ ਨੂੰ ਵਧਾਈਆਂ ਦਿੱਤੀਆਂ। ਇਸ ਮੀਟਿੰਗ ਦੀ ਕਾਰਵਾਈ ਅਵਤਾਰ ਸਿੰਘ ਜਨਰਲ ਸਕੱਤਰ ਨੇ ਬਾਖ਼ੂਬੀ ਨਿਭਾਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਸੰਘਾ, ਜਗਦੀਪ ਸਿੰਘ ਢਿੱਲੋਂ, ਗੁਰਚਰਨ ਸਿੰਘ ਸੁਪਰਡੈਂਟ, ਵਿਜੇ ਸ਼ਰਮਾ, ਹਰਪਾਲ ਸਿੰਘ, ਜੋਗਿੰਦਰ ਸਿੰਘ ਲੋਹਾਮ, ਰਣਜੀਤ ਸਿੰਘ ਗਿੱਲ, ਇਕਬਾਲ ਸਿੰਘ ਲੋਹਾਮ, ਸੁਖਚੈਨ ਸਿੰਘ ਹੀਰਾ ਸਾਬਕਾ ਡਾਈਟ ਪ੍ਰਿੰਸੀਪਲ ਨੇ ਵੀ ਕੌਂਸਲ ਪ੍ਰਤੀ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਵਿਚ ਕੁਲਦੀਪ ਰਾਏ ਅਰੋੜਾ, ਭੁਪਿੰਦਰ ਸਿੰਘ ਮਹਿਣਾ, ਦਲਜੀਤ ਸਿੰਘ ਭੁੱਲਰ ਸਾਬਕਾ ਰੋਡਵੇਜ਼ ਟਰੈਫ਼ਿਕ ਮੈਨੇਜਰ, ਗੁਰਦਰਸ਼ਨ ਸਿੰਘ ਸੋਢੀ, ਰਜਿੰਦਰ ਸਿੰਘ ਲੋਹਾਮ, ਪ੍ਰੇਮ ਕੁਮਾਰ, ਜਗਦੀਪ ਸਿੰਘ ਕੈਂਥ, ਪ੍ਰੀਤਮ ਸਿੰਘ ਗਿੱਲ, ਬਲਵੀਰ ਸਿੰਘ ਸੱਗੂ, ਅਜੈ ਕੁਮਾਰ ਮਿੱਤਲ, ਜੁਗਰਾਜ ਸਿੰਘ ਬਾਸੀ, ਵਿਜੇ ਕੁਮਾਰ ਟੰਡਨ, ਗੁਰਬੀਰ ਸਿੰਘ ਜੱਸਲ, ਪ੍ਰਸ਼ੋਤਮ ਲਾਲ ਸ਼ਰਮਾ, ਹਰਭਜਨ ਸਿੰਘ ਨਾਗਰਾ, ਲਾਲ ਚੰਦ ਅਰੋੜਾ, ਹੀਰਾ ਲਾਲ ਬਾਂਸਲ ਵੀ ਹਾਜ਼ਰ ਸਨ।