13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਅਜੀਤਵਾਲ ’ਚ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਡੋਰ-ਟੂ-ਡੋਰ

ਅਜੀਤਵਾਲ, 13 ਅਕਤੂਬਰ (ਹਰਦੇਵ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਦੀ ਅਗਵਾਈ ਹੇਠ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਕਸਬਾ ਅਜੀਤਵਾਲ ਵਿਖੇ ਡੋਰ-ਟੂ-ਡੋਰ ਤਹਿਤ ਦੁਕਾਨਦਾਰਾਂ ਤੇ ਆਮ ਲੋਕਾਂ ਨਾਲ ਰਾਬਤਾ ਬਣਾ ਕੇ ਪਾਰਟੀ ਨੀਤੀਆਂ ਤੋਂ ਜਾਣੂੰ ਕਰਵਾਉਂਦਿਆਂ ਪੰਜਾਬ ਦੇ ਭਲੇ ਲਈ ਅਕਾਲੀ ਦਲ ਨਾਲ ਜੁੜਨ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 6 ਅਕਤੂਬਰ ਨੂੰ ਪੂਰੇ ਪੰਜਾਬ ਵਿਚ ਇਸ ਮੁਹਿੰਮ ਦਾ ਆਗਾਜ਼ ਕੀਤਾ ਹੈ, ਇਸੇ ਲੜੀ ਤਹਿਤ ਹਲਕਾ ਅਜੀਤਵਾਲ ਦੇ ਮੇਨ ਬਾਜ਼ਾਰ ਵਿਚ ਸ਼੍ਰੋਮਣੀ ਅਕਾਲੀ ਦਲ ਵੇਲੇ ਪੰਜਾਬ ਵਿਚ ਕੀਤੇ ਗਏ ਵਿਕਾਸ ਕਾਰਜਾਂ ਦੀ ਸੂਚੀ ਵਾਲੇ ਪੰਪਲੇਟ ਵੀ ਦਿੱਤੇ ਗਏ ਅਤੇ ਲੋਕਾਂ ਦੀ ਸ਼੍ਰੋਮਣੀ ਅਕਾਲੀ ਦਲ ਤੋਂ ਕੀ ਉਮੀਦ ਸਬੰਧੀ ਫਾਰਮ ਭਰਵਾਏ ਗਏ।

Ad Position 21
No active advertisement
ਸ਼੍ਰੋਮਣੀ ਅਕਾਲੀ ਦਲ ਵਲੋਂ ਅਜੀਤਵਾਲ ਵਿਖੇ ਡੋਰ-ਟੂ-ਡੋਰ ਤਹਿਤ ਪ੍ਰੋਗਰਾਮ ਸਮੇਂ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਨਾਲ ਇਕੱਤਰ ਹੋਏ ਅਕਾਲੀ ਆਗੂ ਅਤੇ ਵਰਕਰ। ਤਸਵੀਰ : ਹਰਦੇਵ ਸਿੰਘ ਮਾਨ 14-10-2026
ਅਜੀਤਵਾਲ, 13 ਅਕਤੂਬਰ (ਹਰਦੇਵ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦਿਸ਼ਾ ਨਿਰਦੇਸ਼ਾਂ ਤਹਿਤ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਦੀ ਅਗਵਾਈ ਹੇਠ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਕਸਬਾ ਅਜੀਤਵਾਲ ਵਿਖੇ ਡੋਰ-ਟੂ-ਡੋਰ ਤਹਿਤ ਦੁਕਾਨਦਾਰਾਂ ਤੇ ਆਮ ਲੋਕਾਂ ਨਾਲ ਰਾਬਤਾ ਬਣਾ ਕੇ ਪਾਰਟੀ ਨੀਤੀਆਂ ਤੋਂ ਜਾਣੂੰ ਕਰਵਾਉਂਦਿਆਂ ਪੰਜਾਬ ਦੇ ਭਲੇ ਲਈ ਅਕਾਲੀ ਦਲ ਨਾਲ ਜੁੜਨ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 6 ਅਕਤੂਬਰ ਨੂੰ ਪੂਰੇ ਪੰਜਾਬ ਵਿਚ ਇਸ ਮੁਹਿੰਮ ਦਾ ਆਗਾਜ਼ ਕੀਤਾ ਹੈ, ਇਸੇ ਲੜੀ ਤਹਿਤ ਹਲਕਾ ਅਜੀਤਵਾਲ ਦੇ ਮੇਨ ਬਾਜ਼ਾਰ ਵਿਚ ਸ਼੍ਰੋਮਣੀ ਅਕਾਲੀ ਦਲ ਵੇਲੇ ਪੰਜਾਬ ਵਿਚ ਕੀਤੇ ਗਏ ਵਿਕਾਸ ਕਾਰਜਾਂ ਦੀ ਸੂਚੀ ਵਾਲੇ ਪੰਪਲੇਟ ਵੀ ਦਿੱਤੇ ਗਏ ਅਤੇ ਲੋਕਾਂ ਦੀ ਸ਼੍ਰੋਮਣੀ ਅਕਾਲੀ ਦਲ ਤੋਂ ਕੀ ਉਮੀਦ ਸਬੰਧੀ ਫਾਰਮ ਭਰਵਾਏ ਗਏ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਹਰਭੁਪਿੰਦਰ ਸਿੰਘ ਲਾਡੀ ਬੁੱਟਰ, ਹਲਕਾ ਯੂਥ ਪ੍ਰਧਾਨ ਜਸਦੀਪ ਸਿੰਘ, ਪ੍ਰੈੱਸ ਸਕੱਤਰ ਪ੍ਰਿੰਸੀਪਲ ਚਰਨਜੀਤ ਸਿੰਘ ਡਾਲਾ, ਜ਼ਿਲ੍ਹਾ ਸੀਨੀ. ਮੀਤ ਪ੍ਰਧਾਨ ਸਰਪੰਚ ਜਗਤਾਰ ਸਿੰਘ ਕੋਕਰੀ ਕਲਾਂ, ਜਨਰਲ ਕੌਸਲ ਮੈਂਬਰ ਸੁਖਮੰਦਰ ਸਿੰਘ ਮੱਦੋਕੇ, ਸੀ. ਆਗੂ ਬਲਜੀਤ ਸਿੰਘ ਚੁਗਾਵਾਂ, ਨਛੱਤਰ ਸਿੰਘ ਛੱਤੀ ਢੁੱਡੀਕੇ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਨੀਟਾ, ਦਲਜੀਤ ਸਿੰਘ ਸੰਧੂ ਅਜੀਤਵਾਲ, ਪ੍ਰਧਾਨ ਰੇਸ਼ਮ ਸਿੰਘ ਚੂਹੜਚੱਕ, ਯੂਥ ਮੀਤ ਪ੍ਰਧਾਨ ਨਵਜੋਤ ਸਿੰਘ, ਬਾਪੂ ਮਹਿੰਦਰ ਸਿੰਘ, ਸਾਬਕਾ ਪੰਚ ਨਿਰਮਲ ਸਿੰਘ, ਪ੍ਰਧਾਨ ਸੁਖਮੰਦਰ ਸਿੰਘ ਮੱਦੋਕੇ, ਇੰਦਰਜੀਤ ਸਿੰਘ ਰਾਜਾ, ਡਾ. ਨਿਰਮਲ ਸਿੰਘ ਭੱਟੀ, ਅਮਰੀਕ ਸਿੰਘ, ਕੁਲਦੀਪ ਸਿੰਘ, ਜੋਬਨ ਦੌਧਰ, ਦੂਧਨਾਥ ਅਜੀਤਵਾਲ, ਜਿੰਦਰ ਚੂਹੜਚੱਕ, ਪੀ.ਏ.ਸੀ. ਮੈਂਬਰ ਅਜੀਤਪਾਲ ਸਿੰਘ ਰਣੀਆਂ, ਪ੍ਰਧਾਨ ਸੁਰਜੀਤ ਸਿੰਘ ਝੰਡੇਆਣਾ, ਸੂਬੇਦਾਰ ਜਸਵੰਤ ਸਿੰਘ, ਸਾਬਕਾ ਸਰਪੰਚ ਬਚਿੱਤਰ ਸਿੰਘ, ਸਰਕਲ ਪ੍ਰਧਾਨ ਜਗਮੋਹਣ ਸਿੰਘ, ਗੁਰਸੇਵਕ ਸਿੰਘ, ਕੇਵਲ ਸਿੰਘ ਕੋਕਰੀ ਫੂਲਾ ਸਿੰਘ, ਜਸਵਿੰਦਰ ਸਿੰਘ ਖੋਟੇ, ਬਸੰਤ ਸਿੰਘ ਦੌਧਰ, ਅਮਜਦ ਅਲੀ ਤਖਾਣਵੱਧ ਅਤੇ ਹੋਰ ਆਗੂ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰਾਜ ਪੱਧਰੀ ਵਾਲੀਬਾਲ ਮੁਕਾਬਲੇ ’ਚ ਰਾੜਾ ਸਾਹਿਬ ਸਕੂਲ ਦੀ ਵਿਦਿਆਰਥਣ ਵਲੋਂ ਸ਼ਾਨਦਾਰ ਪ੍ਰਦਰਸ਼ਨ ਮਨਰੀਤ ਕੌਰ ਨੇ ਦੂਜਾ ਸਥਾਨ... ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸਕੇਟਿੰਗ ਮੁਕਾਬਲਿਆਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24