ਮੋਟਰਸਾਈਕਲ ਅਤੇ ਸਕੂਟਰੀ ਦੀ ਟੱਕਰ
ਇਕ ਨੌਜਵਾਨ ਗੰਭੀਰ ਜ਼ਖ਼ਮੀ, ਤਿੰਨ ਹੋਰ ਜ਼ਖ਼ਮੀ
ਬਾਘਾ ਪੁਰਾਣਾ, 13 ਅਕਤੂਬਰ (ਮਾਣੂੰਕੇ)-ਬੀਤੀ ਸ਼ਾਮ ਬਾਘਾ ਪੁਰਾਣਾ ਤੋਂ ਨਿਹਾਲ ਸਿੰਘ ਵਾਲਾ ਰੋਡ ‘ਤੇ ਇਕ ਮੋਟਰਸਾਈਕਲ ਅਤੇ ਸਕੂਟਰੀ ਦੀ ਭਿਆਨਕ ਟੱਕਰ ‘ਚ ਚਾਰ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗਣ ਦਾ ਸਮਾਚਾਰ ਹੈ। ਘਟਨਾ ਸਥਾਨ ‘ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਬੀਤੀ ਸ਼ਾਮ 5.
ਬਾਘਾ ਪੁਰਾਣਾ, 13 ਅਕਤੂਬਰ (ਮਾਣੂੰਕੇ)-ਬੀਤੀ ਸ਼ਾਮ ਬਾਘਾ ਪੁਰਾਣਾ ਤੋਂ ਨਿਹਾਲ ਸਿੰਘ ਵਾਲਾ ਰੋਡ ‘ਤੇ ਇਕ ਮੋਟਰਸਾਈਕਲ ਅਤੇ ਸਕੂਟਰੀ ਦੀ ਭਿਆਨਕ ਟੱਕਰ ‘ਚ ਚਾਰ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗਣ ਦਾ ਸਮਾਚਾਰ ਹੈ। ਘਟਨਾ ਸਥਾਨ ‘ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਬੀਤੀ ਸ਼ਾਮ 5.30 ਦੇ ਕਰੀਬ ਦੋ ਲੜਕੀਆਂ ਜੋ ਆਪਣੀ ਸਕੂਟਰੀ ‘ਤੇ ਸਵਾਰ ਹੋ ਕੇ ਪਿੰਡ ਨੱਥੋਕੇ ਵੱਲ ਨੂੰ ਜਾ ਰਹੀਆਂ ਸਨ। ਜਦੋਂ ਉਕਤ ਲੜਕੀਆਂ ਚਰਚ ਦੇ ਨਜ਼ਦੀਕ ਖ਼ਤਮ ਹੁੰਦੀ ਫੁੱਟਪਾਥ ਕੋਲ ਪੁੱਜੀਆਂ ਤਾਂ ਉਨ੍ਹਾਂ ਨੇ ਅਚਾਨਕ ਆਪਣੀ ਸਕੂਟਰੀ ਸ਼ਹਿਰ ਵੱਲ ਵਾਪਸ ਮੋੜ ਦਿੱਤੀ ਅਤੇ ਸ਼ਹਿਰ ਵਲੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨਾਲ ਭਿਆਨਕ ਟੱਕਰ ਹੋ ਗਈ ਜਿਸ ਦੇ ਚੱਲਦਿਆਂ ਦੋਵੇਂ ਲੜਕੀਆਂ ਅਤੇ ਦੋਵੇਂ ਲੜਕਿਆਂ ਦੇ ਸੱਟਾਂ ਲੱਗੀਆਂ। ਘਟਨਾ ਸਥਾਨ ‘ਤੇ ਇਕੱਠੇ ਹੋਏ ਲੋਕਾਂ ਦੇ ਦੱਸਣ ਮੁਤਾਬਿਕ ਮੋਟਰਸਾਈਕਲ ਸਵਾਰ ਇਕ ਨੌਜਵਾਨ ਗੰਭੀਰ ਜ਼ਖਮੀ ਸੀ ਜਿਸ ਨੂੰ ਪੁਲਿਸ ਮੁਲਾਜ਼ਮ ਗੁਰਪ੍ਰੀਤ ਸਿੰਘ ਅਤੇ ਸੜਕ ਸੁਰੱਖਿਆ ਫੋਰਸ ਮੁਲਾਜ਼ਮਾਂ ਵਲੋਂ ਨਜ਼ਦੀਕ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।