13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪਿੰਡ ਚੰਨੂਵਾਲਾ ਦੇ ਮੰਦਰ ਸਿੰਘ ਨੰਬਰਦਾਰ ਸਮੇਤ ਕਈ ਪਰਿਵਾਰ ਹੋਏ ‘ਆਪ’ ’ਚ ਸ਼ਾਮਲ

ਬਾਘਾ ਪੁਰਾਣਾ, 13 ਅਕਤੂਬਰ (ਟਿੰਕੂ ਕਾਠਪਾਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿਚ ਲਗਾਤਾਰ ਹੋ ਰਹੇ ਜਨ-ਹਿਤੈਸ਼ੀ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਹਲਕਾ ਬਾਘਾ ਪੁਰਾਣਾ ਦੇ ਪਿੰਡ ਚੰਨੂ ਵਾਲਾ ਵਿਖੇ ਆਮ ਆਦਮੀ ਪਾਰਟੀ ਦਾ ਪਰਿਵਾਰ ਉਸ ਸਮੇਂ ਹੋਰ ਵੱਡਾ ਹੋ ਗਿਆ, ਜਦੋਂ ਇਕ ਭਰਵੀਂ ਮੀਟਿੰਗ ਦੌਰਾਨ ਮੰਦਰ ਸਿੰਘ ਨੰਬਰਦਾਰ ਸਮੇਤ ਅਨੇਕਾਂ ਪਰਿਵਾਰ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਛੱਡ ਕੇ ‘ਆਪ’ ਵਿਚ ਸ਼ਾਮਲ ਹੋ ਗਏ। ਇਸ ਮੌਕੇ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵਲੋਂ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਮੂਹ ਪਰਿਵਾਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 14-10-2026
ਬਾਘਾ ਪੁਰਾਣਾ, 13 ਅਕਤੂਬਰ (ਟਿੰਕੂ ਕਾਠਪਾਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿਚ ਲਗਾਤਾਰ ਹੋ ਰਹੇ ਜਨ-ਹਿਤੈਸ਼ੀ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਹਲਕਾ ਬਾਘਾ ਪੁਰਾਣਾ ਦੇ ਪਿੰਡ ਚੰਨੂ ਵਾਲਾ ਵਿਖੇ ਆਮ ਆਦਮੀ ਪਾਰਟੀ ਦਾ ਪਰਿਵਾਰ ਉਸ ਸਮੇਂ ਹੋਰ ਵੱਡਾ ਹੋ ਗਿਆ, ਜਦੋਂ ਇਕ ਭਰਵੀਂ ਮੀਟਿੰਗ ਦੌਰਾਨ ਮੰਦਰ ਸਿੰਘ ਨੰਬਰਦਾਰ ਸਮੇਤ ਅਨੇਕਾਂ ਪਰਿਵਾਰ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਛੱਡ ਕੇ ‘ਆਪ’ ਵਿਚ ਸ਼ਾਮਲ ਹੋ ਗਏ। ਇਸ ਮੌਕੇ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਵਲੋਂ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਮੂਹ ਪਰਿਵਾਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਪਾਰਟੀ ਲਈ ਦਿਨ - ਰਾਤ ਮਿਹਨਤ ਕਰ ਰਹੇ ਸਮੂਹ ਆਗੂਆਂ ਅਤੇ ਜੁਝਾਰੂ ਵਰਕਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਕੁਲਜੀਤ ਸਿੰਘ, ਹਰਨੇਕ ਸਿੰਘ ਮੈਂਬਰ, ਗੁਰਪ੍ਰੀਤ ਗੋਂਦਾਰਾ (ਸਪੋਕਸ ਪਰਸਨ ‘ਆਪ’ ਬਾਘਾ ਪੁਰਾਣਾ), ਅੰਤਰਜੀਤ ਸਿੰਘ ਟਿੰਕੂ ਮੱਲਕੇ (ਪ੍ਰਧਾਨ ਟਰੱਕ ਯੂਨੀਅਨ ਬਾਘਾ ਪੁਰਾਣਾ), ਚੰਦਨ ਬਰਾੜ ਰਾਜੇਆਣਾ ( ਯੂਥ ਆਗੂ), ਗਗਨ ਬਰਾੜ ਰਾਜੇਆਣਾ (ਯੂਥ ਆਗੂ), ਗੁਰਵਿੰਦਰ ਸੰਧੂ ਮਾਹਲਾ (ਯੂਥ ਆਗੂ), ਬੌਬੀ ਜੈਮਲ ਵਾਲਾ (ਯੂਥ ਆਗੂ) ਸਮੇਤ ਵੱਡੀ ਗਿਣਤੀ ਵਿਚ ਪਿੰਡ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਪਣੀ ਝੋਨੇ ਦੀ ਫ਼ਸਲ ਨੂੰ ਚੰਗੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ’ਚ ਲੈ ਕੇ ਆਉਣ-ਭੁਪਿੰਦਰ ਸਿੰਘ ਦੌਲਤਪੁਰਾ ਅਗਲੀ ਖ਼ਬਰ ਹੋਲੀ ਹਾਰਟ ਸਕੂਲ ਵਿਖੇ ਕੁਇਜ਼ ਮੁਕਾਬਲੇ ਕਰਵਾਏ
Ad Position 24