09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਮੋਗਾ ’ਚ ਪਸ਼ੂਆਂ ਨਾਲ ਭਰਿਆ ਟਰੱਕ ਪੁਲਿਸ ਨੇ ਕੀਤਾ ਕਾਬੂ ਤਸਕਰੀ ਲਈ ਵਰਤੇ ਜਾਣੇ ਸਨ ਬੇਜ਼ਬਾਨ ਪਸ਼ੂ

ਮੋਗਾ, 9 ਸਤੰਬਰ (ਗੁਰਤੇਜ ਸਿੰਘ ਬੱਬੀ)-ਪਸ਼ੂਆਂ ਦੇ ਦਰਦ ਨੂੰ ਉਸ ਸਮੇਂ ਬਿਆਨ ਕਰਨਾ ਔਖਾ ਹੋ ਜਾਂਦਾ ਹੈ, ਜਦੋਂ ਉਨ੍ਹਾਂ ਨੂੰ ਬੇਰਹਿਮੀ ਨਾਲ ਇਕ-ਦੂਜੇ ਉੱਪਰ ਤੁੰਨ ਕੇ ਲਿਜਾਇਆ ਜਾਵੇ ਅਤੇ ਉਹ ਪਾਣੀ ਦੀ ਇਕ ਬੂੰਦ ਲਈ ਵੀ ਤਰਸਦੇ ਹੋਣ। ਅਜਿਹਾ ਹੀ ਇਕ ਮਾਮਲਾ ਅੱਜ ਮੋਗਾ ਦੇ ਕੋਟਕਪੂਰਾ ਬਾਈਪਾਸ ‘ਤੇ ਸਾਹਮਣੇ ਆਇਆ , ਜਿੱਥੇ ਬਜਰੰਗ ਦਲ ਦੇ ਕਾਰਕੁਨਾਂ ਨੇ ਪਸ਼ੂਆਂ ਨਾਲ ਭਰਿਆ ਇਕ ਵੱਡਾ ਟਰੱਕ ਦਾ ਪਿੱਛਾ ਕਰਕੇ ਰੋਕਿਆ।

Ad Position 21
No active advertisement
ਅਜੀਤ ਡੈਸਕ 10-10-2026
ਮੋਗਾ, 9 ਸਤੰਬਰ (ਗੁਰਤੇਜ ਸਿੰਘ ਬੱਬੀ)-ਪਸ਼ੂਆਂ ਦੇ ਦਰਦ ਨੂੰ ਉਸ ਸਮੇਂ ਬਿਆਨ ਕਰਨਾ ਔਖਾ ਹੋ ਜਾਂਦਾ ਹੈ, ਜਦੋਂ ਉਨ੍ਹਾਂ ਨੂੰ ਬੇਰਹਿਮੀ ਨਾਲ ਇਕ-ਦੂਜੇ ਉੱਪਰ ਤੁੰਨ ਕੇ ਲਿਜਾਇਆ ਜਾਵੇ ਅਤੇ ਉਹ ਪਾਣੀ ਦੀ ਇਕ ਬੂੰਦ ਲਈ ਵੀ ਤਰਸਦੇ ਹੋਣ। ਅਜਿਹਾ ਹੀ ਇਕ ਮਾਮਲਾ ਅੱਜ ਮੋਗਾ ਦੇ ਕੋਟਕਪੂਰਾ ਬਾਈਪਾਸ ‘ਤੇ ਸਾਹਮਣੇ ਆਇਆ , ਜਿੱਥੇ ਬਜਰੰਗ ਦਲ ਦੇ ਕਾਰਕੁਨਾਂ ਨੇ ਪਸ਼ੂਆਂ ਨਾਲ ਭਰਿਆ ਇਕ ਵੱਡਾ ਟਰੱਕ ਦਾ ਪਿੱਛਾ ਕਰਕੇ ਰੋਕਿਆ। ਟਰੱਕ ਅੰਦਰ ਪਸ਼ੂਆਂ ਦੀ ਹਾਲਤ ਦੇਖ ਕੇ ਮੌਕੇ ‘ਤੇ ਮੌਜੂਦ ਲੋਕਾਂ ਦੇ ਦਿਲ ਵੀ ਦਹਿਲ ਗਏ। ਦੱਸਿਆ ਜਾ ਰਿਹਾ ਹੈ ਕਿ ਟਰੱਕ ਨੂੰ ਰੋਕਣ ਮਗਰੋਂ ਉਸ ਵਿਚ ਸਵਾਰ ਕੁਝ ਵਿਅਕਤੀ ਮੌਕੇ ਤੋਂ ਭੱਜ ਗਏ, ਜਦਕਿ ਕੁਝ ਨੂੰ ਬਜਰੰਗ ਦਲ ਦੇ ਕਾਰਕੁਨਾਂ ਨੇ ਰੋਕ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਸੰਭਾਲਦਿਆਂ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸਥਿਤੀ ਕਈ ਵਾਰ ਤਣਾਅਪੂਰਨ ਵੀ ਬਣੀ ਪਰ ਪੁਲਿਸ ਕਾਬੂ ਪਾਉਣ ਵਿਚ ਸਫਲ ਰਹੀ। ਇਸ ਘਟਨਾ ਨੇ ਇਕ ਵਾਰ ਫਿਰ ਬੇਜ਼ਬਾਨ ਪਸ਼ੂਆਂ ਦੀ ਢੋਆ-ਢੁਆਈ ਦੌਰਾਨ ਉਨ੍ਹਾਂ ਦੀ ਸੁਰੱਖਿਆ ਅਤੇ ਮਨੁੱਖੀ ਵਿਵਹਾਰ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕਿਸ ਤਰਾਂ ਬੇਜ਼ਬਾਨ ਪਸੂ ਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੁੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਟਰੱਕ ਯੂਨੀਅਨ ਮੋਗਾ ਦੀ ਨਵੀਂ ਇਮਾਰਤ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਨਿਹਾਲ ਸਿੰਘ ਵਾਲਾ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਦੀ ਅਗਵਾਈ ਹੇਠ ਡੋਰ ਟੂ ਡੋਰ ਮੁਹਿੰਮ ਹੋਈ ਅਰੰਭ
Ad Position 24