ਪ੍ਰਗਟ ਸਿੰਘ ਦੇ ਪੰਜਾਬ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਬਣਨ ’ਤੇ ਕਾਂਗਰਸੀਆਂ ਨੇ ਵੰਡੇ ਲੱਡੂ
ਨਿਹਾਲ ਸਿੰਘ ਵਾਲਾ, 3 ਅਕਤੂਬਰ (ਸੁਖਦੇਵ ਸਿੰਘ ਖਾਲਸਾ)-ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਅੰਦਰ ਹੋਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਪੰਜਾਬ ਕਾਂਗਰਸ ’ਚ ਲੰਬੇ ਸਮੇਂ ਤੋਂ ਚੱਲ ਰਹੇ ਕਾਟੋ ਕਲੇਸ਼ ਨੂੰ ਖਤਮ ਕਰਦਿਆਂ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਲਗਾਉਣ ’ਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਸਮੂਹ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਪਾਰਟੀ ਵਰਕਰਾਂ ਵਲੋਂ ਲੱਡੂ ਵੰਡ ਕੇ ਖੁਸ਼ੀ ਸਾਂਝੀ ਕਰਦਿਆਂ ਪਾਰਟੀ ਹਾਈ ਕਮਾਂਡ ਦੇ ਆਗੂ ਰਾਹੁਲ ਗਾਂਧੀ, ਪ੍ਰਧਾਨ ਮਲਿਕ ਅਰਜਨ ਖੜਗੇ ਅਤੇ ਆਗੂਆਂ ਨੂੰ ਮੁਬਾਰਕਾਂ ਦਿੱਤੀਆਂ| ਇਸ ਮੌਕੇ ਨਿਹਾਲ ਸਿੰਘ ਵਾਲਾ ’ਚ ਕਾਂਗਰਸ ਪਾਰਟੀ ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਦੇ ਦਫਤਰ ਅੱਗੇ ਹੋਈ ਵਿਸ਼ੇਸ਼ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਸਰਪੰਚ ਪਰਮਜੀਤ ਸਿੰਘ ਨੰਗਲ, ਸਾਬਕਾ ਸਰਪੰਚ ਦਰਸ਼ਨ ਸਿੰਘ ਬਾਰੇਵਾਲਾ, ਯੂਥ ਆਗੂ ਪ੍ਰਧਾਨ ਰੁਪਿੰਦਰ ਸਿੰਘ ਦੀਨਾਂ, ਸਾਬਕਾ ਸਰਪੰਚ ਗੁਰਸੇਵਕ ਸਿੰਘ ਮੀਨੀਆਂ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਵਲੋਂ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ ਬਹੁਤ ਸ਼ਲਾਘਾਯੋਗ ਕਦਮ ਹੈ| ਇਸ ਮੌਕੇ ਸਮੁੱਚੇ ਪਾਰਟੀ ਆਗੂਆਂ ਅਤੇ ਵਰਕਰਾਂ ਵਲੋਂ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ| ਇਸ ਮੌਕੇ ਡਾਕਟਰ ਦਵਿੰਦਰ ਸਿੰਘ ਗਿੱਲ, ਐਮ. ਸੀ.
ਕ
ਕਕ
ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਨੇ ਕੀਤਾ ਮੋਗਾ ਮੰਡੀ ਦਾ ਦੌਰਾ
ਕਿਸਾਨਾਂ ਦੇ ਆਏ ਝੋਨੇ ਦੀ ਕੀਤੀ ਨਮੀ ਦੀ ਜਾਂਚ-ਕਿਸਾਨਾਂ ਨੂੰ ਕੀਤੀ ਝੋਨਾ ਗਿੱਲਾ ਨਾ ਕਟਾਉਣ ਦੀ ਅਪੀਲ
04-10-2026
ਨਿਹਾਲ ਸਿੰਘ ਵਾਲਾ, 3 ਅਕਤੂਬਰ (ਸੁਖਦੇਵ ਸਿੰਘ ਖਾਲਸਾ)-ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਅੰਦਰ ਹੋਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਪੰਜਾਬ ਕਾਂਗਰਸ ’ਚ ਲੰਬੇ ਸਮੇਂ ਤੋਂ ਚੱਲ ਰਹੇ ਕਾਟੋ ਕਲੇਸ਼ ਨੂੰ ਖਤਮ ਕਰਦਿਆਂ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਲਗਾਉਣ ’ਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਸਮੂਹ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਪਾਰਟੀ ਵਰਕਰਾਂ ਵਲੋਂ ਲੱਡੂ ਵੰਡ ਕੇ ਖੁਸ਼ੀ ਸਾਂਝੀ ਕਰਦਿਆਂ ਪਾਰਟੀ ਹਾਈ ਕਮਾਂਡ ਦੇ ਆਗੂ ਰਾਹੁਲ ਗਾਂਧੀ, ਪ੍ਰਧਾਨ ਮਲਿਕ ਅਰਜਨ ਖੜਗੇ ਅਤੇ ਆਗੂਆਂ ਨੂੰ ਮੁਬਾਰਕਾਂ ਦਿੱਤੀਆਂ| ਇਸ ਮੌਕੇ ਨਿਹਾਲ ਸਿੰਘ ਵਾਲਾ ’ਚ ਕਾਂਗਰਸ ਪਾਰਟੀ ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ ਦੇ ਦਫਤਰ ਅੱਗੇ ਹੋਈ ਵਿਸ਼ੇਸ਼ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਸਰਪੰਚ ਪਰਮਜੀਤ ਸਿੰਘ ਨੰਗਲ, ਸਾਬਕਾ ਸਰਪੰਚ ਦਰਸ਼ਨ ਸਿੰਘ ਬਾਰੇਵਾਲਾ, ਯੂਥ ਆਗੂ ਪ੍ਰਧਾਨ ਰੁਪਿੰਦਰ ਸਿੰਘ ਦੀਨਾਂ, ਸਾਬਕਾ ਸਰਪੰਚ ਗੁਰਸੇਵਕ ਸਿੰਘ ਮੀਨੀਆਂ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਵਲੋਂ ਪ੍ਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ ਬਹੁਤ ਸ਼ਲਾਘਾਯੋਗ ਕਦਮ ਹੈ| ਇਸ ਮੌਕੇ ਸਮੁੱਚੇ ਪਾਰਟੀ ਆਗੂਆਂ ਅਤੇ ਵਰਕਰਾਂ ਵਲੋਂ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ| ਇਸ ਮੌਕੇ ਡਾਕਟਰ ਦਵਿੰਦਰ ਸਿੰਘ ਗਿੱਲ, ਐਮ.ਸੀ. ਰਮੇਸ਼ ਕੁਮਾਰ ਕਾਲੂ, ਵਿਜੇ ਜੋਸ਼ੀ, ਸਾਬਕਾ ਸਰਪੰਚ ਅਮਰਜੀਤ ਸਿੰਘ ਪੱਤੋ, ਗੋਪਾਲ ਮਿੱਤਲ, ਸੈਕਟਰੀ ਜਗਪਾਲ ਸਿੰਘ ਰਣਸੀਂਹ, ਹਰਫੂਲ ਸਿੰਘ ਮਾਣੂੰਕੇ, ਐਮ. ਸੀ. ਗੁਰਸੇਵਕ ਸਿੰਘ, ਰਜਿੰਦਰ ਗਰਗ ਮੱਝੂਕੇ, ਸਰਪੰਚ ਜਸਪਾਲ ਸਿੰਘ ਦੀਦਾਰੇਵਾਲਾ, ਹਰਭਜਨ ਸਿੰਘ ਸੋਨੀ, ਨਵਦੀਪ ਸਿੰਘ ਦੀਦਾਰੇਵਾਲਾ, ਬਲਵੀਰ ਸਿੰਘ ਦੀਦਾਰੇਵਾਲਾ, ਸਤਿੰਦਰ ਸਿੰਘ ਬਬਲਾ ਦੀਨਾਂ, ਇੰਦਰਜੀਤ ਸਿੰਘ ਬਾਰੇਵਾਲਾ, ਨੰਬਰਦਾਰ ਗੁਰਪ੍ਰੀਤ ਸਿੰਘ, ਸੇਵਕ ਸਿੰਘ ਰਾਮਾ, ਮਹਿੰਦਰ ਸਿੰਘ ਰਾਮਾ, ਬਲਰਾਜ ਖਾਨ ਰਾਮਾ, ਬਲਰਾਮ ਸਿੰਘ ਰਾਮੂ ਬੁਰਜ, ਜ਼ੈਲਦਾਰ ਗੁਰਦੀਪ ਸਿੰਘ, ਪਰਮਵੀਰ ਸਿੰਘ ਮਾਣੂੰਕੇ, ਬੂਟਾ ਸਿੰਘ, ਬੇਅੰਤ ਸਿੰਘ ਡਾਲਾ, ਹਰਦੀਪ ਸਿੰਘ ਰਾਊਕੇ, ਭੁਪਿੰਦਰ ਸਿੰਘ ਕੋਕਰੀ, ਸਾਬਕਾ ਸਰਪੰਚ ਰਾਮ ਸਿੰਘ ਮਾਣੂੰਕੇ, ਨੰਬਰਦਾਰ ਅਜਮੇਰ ਸਿੰਘ, ਗੁਰਜੰਟ ਸਿੰਘ ਰਾਮਾ, ਗਿਆਨ ਸਿੰਘ ਬੁੱਟਰ, ਜਸਵੀਰ ਸਿੰਘ ਫੌਜੀ, ਮੈਂਬਰ ਸਤਪਾਲ ਸਿੰਘ ਦੀਨਾਂ, ਸਾਬਕਾ ਸਰਪੰਚ ਸ਼ਿੰਦਰਪਾਲ ਸਿੰਘ, ਪ੍ਰਧਾਨ ਹਰਨੇਕ ਸਿੰਘ ਬਰਾੜ, ਵਿਜੇ ਮੰਤਰੀ, ਵਿਜੇ ਮੈਂਬਰ, ਸਾਬਕਾ ਐਮ.ਸੀ. ਸੁਖਦੇਵ ਸਿੰਘ, ਨਛੱਤਰ ਸਿੰਘ ਦੀਨਾਂ, ਪ੍ਰਵੀਨ ਬਾਂਸਲ, ਐਮ.ਸੀ . ਲਖਵਿੰਦਰ ਸਿੰਘ, ਯਾਦਵਿੰਦਰ ਸਿੰਘ ਮਧੇਕੇ, ਗੋਬਿੰਦ ਰਣਸੀਂਹ, ਚਮਕੌਰ ਸਿੰਘ ਪੱਖਰਵੱਡ, ਐਡਵੋਕੇਟ ਦਲਜੀਤ ਸਿੰਘ, ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ, ਮਨਧੀਰ ਸਿੰਘ, ਰਣਜੀਤ ਸਿੰਘ ਦੀਨਾਂ, ਪ੍ਰਦੀਪ ਸਿੰਘ, ਜਸਵਿੰਦਰ ਸਿੰਘ, ਸੈਕਟਰੀ ਪ੍ਰਿਤਪਾਲ ਸਿੰਘ, ਸਰਪੰਚ ਮਲਕੀਤ ਸਿੰਘ ਰਾਮਾ, ਪ੍ਰਧਾਨ ਗੁਰਪ੍ਰੀਤ ਸਿੰਘ ਬੱਧਨੀ, ਪ੍ਰਧਾਨ ਲੱਖੀ ਬੱਧਨੀ, ਰਜਿੰਦਰ ਸਿੰਘ ਸੋਢੀ, ਬਲਜੀਤ ਸਿੰਘ ਬਿੱਲਾ, ਦਲਜੀਤ ਸਿੰਘ ਲੁਹਾਰਾ, ਨੰਬਰਦਾਰ ਮਨਜੀਤ ਸਿੰਘ ਰੌਂਤਾ, ਗੁਰਪ੍ਰੀਤ ਸਿੰਘ ਰੌਂਤਾ, ਸ਼ਿੰਦੀ ਜੌੜਾ, ਪਿੰਟੂ ਨਿਹਾਲ ਸਿੰਘ ਵਾਲਾ, ਖੇਮ ਚੰਦ ਗਰਗ, ਰਜਿੰਦਰ ਗਰਗ ਜਿੰਦੂ, ਮੇਸ਼ੀ ਸੈਦੋਕੇ, ਸੁਰੇਸ਼ ਜੈਨ, ਰਵੀ ਗਰਗ, ਦੀਪੀ ਗਰਗ ਕੈਨੇਡਾ, ਸਤੀਸ਼ ਗੁਪਤਾ, ਪ੍ਰਦੀਪ ਸਿੰਘ ਖਾਈ, ਸਤਵੰਤ ਸਿੰਘ ਕਾਲਾ ਰਣਸੀਂਹ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ|