01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪ੍ਰਸਿੱਧ ਵਿਅੰਗਕਾਰ ਲੇਖਕ ਕੇ . ਐਲ . ਗਰਗ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਮੋਗਾ, 1 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)- ਪੰਜਾਬੀ ਸਾਹਿਤ ਦੇ ਪ੍ਰਸਿੱਧ ਵਿਅੰਗਕਾਰ ਲੇਖਕ ਅਤੇ ਸਾਹਿਤ ਜਗਤ ’ਚ ਦਰਜਨਾਂ ਦੇ ਕਰੀਬ ਪੁਸਤਕਾਂ ਦੇ ਰਚੇਤਾ ਸਾਬਕਾ ਪ੍ਰਿੰਸੀਪਲ ਕੇ. ਐਲ.

Ad Position 21
No active advertisement
ਅਜੀਤ ਡੈਸਕ 02-10-2026
ਮੋਗਾ, 1 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)- ਪੰਜਾਬੀ ਸਾਹਿਤ ਦੇ ਪ੍ਰਸਿੱਧ ਵਿਅੰਗਕਾਰ ਲੇਖਕ ਅਤੇ ਸਾਹਿਤ ਜਗਤ ’ਚ ਦਰਜਨਾਂ ਦੇ ਕਰੀਬ ਪੁਸਤਕਾਂ ਦੇ ਰਚੇਤਾ ਸਾਬਕਾ ਪ੍ਰਿੰਸੀਪਲ ਕੇ. ਐਲ. ਗਰਗ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਨੂੰ ਅੱਜ ਸ਼ਹਿਰ ਦੇ ਪਤਵੰਤਿਆਂ, ਲੇਖਕ ਸਾਥੀਆਂ, ਰਿਸ਼ਤੇਦਾਰਾਂ ਤੇ ਸਨੇਹੀਆਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਗਗਨਦੀਪ ਗਰਗ, ਭਤੀਜੇ ਮਨਮੋਹਣ ਗਰਗ, ਮਨੀਪਾਲ ਗਰਗ ਅਤੇ ਦੋਹਤੇ ਐਡਵੋਕੇਟ ਡੇਵਿਡ ਅਗਰਵਾਲ ਨੇ ਦਿੱਤੀ। ਇਸ ਮੌਕੇ ਕੇ. ਐਲ. ਗਰਗ ਦੀ ਧਰਮ ਪਤਨੀ ਜਨਕ ਰਾਣੀ ਗਰਗ, ਬੇਟੇ ਗਗਨਦੀਪ ਗਰਗ, ਬੇਟੀ ਮੀਨੂੰ ਗਰਗ ਅਮਰੀਕਾ ਅਤੇ ਬੇਟੀ ਰੇਨੂੰ ਗਰਗ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਪ੍ਰਸਿੱਧ ਲੇਖਕ ਬਲਦੇਵ ਸਿੰਘ ਸੜਕਨਾਮਾ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਡਾ. ਪਵਨ ਥਾਪਰ, ਕਾਂਗਰਸ ਦੇ ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ, ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ, ਸਮਾਜਵਾਦੀ ਅਜੇ ਸੂਦ ਗੋਰਾ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਸਿਵਲ ਸਰਜਨ ਮੋਗਾ, ਡਾ. ਅਸ਼ੋਕ ਸਿੰਗਲਾ, ਕਾਮਰੇਡ ਡਾ. ਇੰਦਰਵੀਰ ਸਿੰਘ, ਐਡਵੋਕੇਟ ਵਿਜੇ ਧੀਰ, ਸਾਬਕਾ ਕੌਂਸਲਰ ਕ੍ਰਿਸ਼ਨ ਸੂਦ, ਆਲੋਚਕ ਡਾ. ਸੁਰਜੀਤ ਬਰਾੜ, ਬਲਵਿੰਦਰ ਸਿੰਘ ਦੌਲਤਪੁਰਾ, ਪ੍ਰੇਮ ਕੁਮਾਰ, ਬਲਦੇਵ ਸਿੰਘ ਢਿੱਲੋਂ ਪ੍ਰਧਾਨ ਲਿਖਾਰੀ ਸਭਾ ਮੋਗਾ, ਜਸਵੀਰ ਸਿੰਘ ਕਲਸੀ, ਚਰਨਜੀਤ ਸਿੰਘ ਸਮਾਲਸਰ, ਗੁਰਮੇਲ ਸਿੰਘ ਬੌਡੇ, ਅਵਤਾਰ ਸਿੰਘ ਗਿੱਲ ਸਮਾਲਸਰ, ਗੁਰਮੀਤ ਸਿੰਘ ਰੱਖਰਾ ਕੜਿਆਲ, ਕਰਨਲ ਬਾਬੂ ਸਿੰਘ, ਦਿਲਬਾਗ ਸਿੰਘ ਗਿੱਲ ਬੁੱਕਣ ਵਾਲਾ, ਕ੍ਰਿਸ਼ਨ ਪ੍ਰਤਾਪ, ਜੰਗੀਰ ਸਿੰਘ ਖੋਖਰ, ਮਾ. ਪ੍ਰੇਮ ਕੁਮਾਰ, ਹਰਭਜਨ ਸਿੰਘ ਨਾਗਰਾ, ਜਸਪਾਲ ਸਿੰਘ ਚੰਨੂਵਾਲਾ (ਸਾਰੇ ਲੇਖਕ), ਪ੍ਰਿੰਸੀਪਲ ਅਵਤਾਰ ਸਿੰਘ ਕਰੀਰ, ਪ੍ਰਿੰਸੀਪਲ ਜਸਬੀਰ ਸਿੰਘ, ਗਾਇਕ ਤੇ ਐਂਕਰ ਇੰਦਰਜੀਤ ਸਿੰਘ ਰਾਹੀ, ਰਾਜੇਸ਼ ਗਰਗ, ਧਰਮਪਾਲ ਗਰਗ, ਵਿਨੋਦ ਅਗਰਵਾਲ, ਗਿਆਨ ਸਿੰਘ ਸਾਬਕਾ ਡੀ. ਪੀ. ਆਰ. ਓ., ਲੇਖਕ ਤੇ ਕਾਲਮ ਨਵੀਸ ਗੁਰਤੇਜ ਸਿੰਘ ਬੱਬੀ, ਰਜਨੀ ਅਗਰਵਾਲ, ਰਾਧਿਕਾ ਗਰਗ, ਸੁਭਾਸ਼ ਗੁਪਤਾ ਫਰੀਦਕੋਟ, ਹਰੀਸ਼ ਗਰਗ, ਧਰਮਪਾਲ ਗਰਗ, ਮਨਿੰਦਰ ਸਿੰਘ ਬੇਦੀ ਸਿਵਲ ਸੁਸਾਇਟੀ ਮੋਗਾ, ਲੱਕੀ ਗਿੱਲ, ਤਰਸੇਮ ਲਾਲ ਗਰਗ ਧੂਰੀ, ਸੁਰਿੰਦਰ ਗਰਗ ਛਿੰਦਾ ਸ਼ਾਮਲ ਹਨ। ਇਸ ਮੌਕੇ ਪ੍ਰਸਿੱਧ ਲੇਖਕ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਉਹ ਅਤੇ ਕੇ. ਐਲ. ਗਰਗ ਪਿਛਲੇ ਸੱਠ ਸਾਲਾਂ ਤੋਂ ਇਕੱਠੇ ਸਾਹਿਤ ਜਗਤ ਵਿਚ ਵਿਚਰਦੇ ਰਹੇ ਅਤੇ ਅੱਜ ਸਾਥੀ ਦੇ ਚਲੇ ਜਾਣ ਦਾ ਬੇਹੱਦ ਗਮ ਹੈ|
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਮੌਕੇ ’ਤੇ ਹੀ ਔਰਤ ਦੀ ਦਰਦਨਾਕ ਮੌਤ ਅਗਲੀ ਖ਼ਬਰ ਐਸ. ਐਫ. ਸੀ. ਸਕੂਲ ਵਿਚ ‘ਗਾਂਧੀ ਜੈਅੰਤੀ’ ਮਨਾਈ
Ad Position 24