01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪਿੰਡ ਵੈਰੋਕੇ ’ਚ ਬਾਬਾ ਦਰਬਾਰੀ ਦਾਸ ਦੀ ਬਰਸੀ ਨੂੰ ਸਮਰਪਿਤ ਲਾਇਆ ਖੂਨਦਾਨ ਕੈਂਪ

ਬਾਘਾ ਪੁਰਾਣਾ/ਠੱਠੀ ਭਾਈ, 1 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ/ਜਗਰੂਪ ਸਿੰਘ ਮਠਾੜੂ)-ਪਿੰਡ ਵੈਰੋਕੇ ਵਿਖੇ ਬਾਬਾ ਦਰਬਾਰੀ ਦਾਸ ਦੀ ਬਰਸੀ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਗਿਆ। ਯੂਸਫ ਵੈਰੋਕੇ ਅਤੇ ਜਗਤਾਰ ਸਿੰਘ ਸਰਾਂ ਨੇ ਦੱਸਿਆ ਕਿ ਬਰਸੀ ਨੂੰ ਸਮਰਪਿਤ ਲਾਏ ਖੂਨਦਾਨ ਸਮੇਂ ਪਿੰਡ ਵਾਸੀਆਂ ’ਚ ਭਾਰੀ ਉਤਸ਼ਾਹ ਵੇਖਿਆ ਗਿਆ ਤੇ 202 ਯੂਨਿਟ ਖੂਨਦਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 02-10-2026
ਬਾਘਾ ਪੁਰਾਣਾ/ਠੱਠੀ ਭਾਈ, 1 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ/ਜਗਰੂਪ ਸਿੰਘ ਮਠਾੜੂ)-ਪਿੰਡ ਵੈਰੋਕੇ ਵਿਖੇ ਬਾਬਾ ਦਰਬਾਰੀ ਦਾਸ ਦੀ ਬਰਸੀ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਗਿਆ। ਯੂਸਫ ਵੈਰੋਕੇ ਅਤੇ ਜਗਤਾਰ ਸਿੰਘ ਸਰਾਂ ਨੇ ਦੱਸਿਆ ਕਿ ਬਰਸੀ ਨੂੰ ਸਮਰਪਿਤ ਲਾਏ ਖੂਨਦਾਨ ਸਮੇਂ ਪਿੰਡ ਵਾਸੀਆਂ ’ਚ ਭਾਰੀ ਉਤਸ਼ਾਹ ਵੇਖਿਆ ਗਿਆ ਤੇ 202 ਯੂਨਿਟ ਖੂਨਦਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ 170 ਮਰੀਜ਼ਾਂ ਨੂੰ ਗੁਰਦਿਆਂ ਦੀ ਪੱਥਰੀ ਦੀ ਦਵਾਈ ਵੀ ਮੁਫਤ ਦਿੱਤੀ ਗਈ ਤੇ ਇਸ ਤੋਂ ਵੱਧ ਲੋਕਾਂ ਦੀਆਂ ਹੱਡੀਆਂ ਦਾ ਚੈੱਕਅਪ ਵੀ ਕੀਤਾ ਗਿਆ। ਇਸ ਮੌਕੇ ਸਮੂਹ ਨਗਰ ਪੰਚਾਇਤ ਵੈਰੋਕੇ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੈਰੋਕੇ, ਸਮੂਹ ਨਗਰ ਨਿਵਾਸੀਆਂ, ਸਾਰੀਆਂ ਕਿਸਾਨ ਯੂਨੀਅਨਾਂ ਤੇ ਸਾਰੇ ਸੇਵਾਦਾਰਾਂ ਵਲੋਂ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ। ਇਸ ਮੌਕੇ ਮਨਜੀਤ ਸਿੱਧੂ, ਗੁਰਲਾਲ ਸਿੱਧੂ, ਚਰਨਜੀਤ ਸਿੰਘ, ਸੁਖਮੰਦਰ ਸਿੰਘ, ਰਣਜੀਤ ਸਿੰਘ, ਦਲਵਿੰਦਰ ਸਿੰਘ, ਵਿਜੇ ਕੁਮਾਰ, ਧਰੁਵ ਸ਼ਰਮਾ, ਬਲਕਰਨ ਸਿੰਘ, ਸੁਖਕਰਨ ਸਿੰਘ , ਗੁਰਜੰਟ ਨਾਰਵੇ, ਹੈਪੀ ਸ਼ਰਮਾ, ਕਰਨ ਸ਼ਰਮਾ, ਹਰਵਿੰਦਰ ਸ਼ਰਮਾ, ਅਮਨਾ ਬਰਾੜ, ਜਗਤਾਰ ਔਲਖ, ਪੂਰਨ ਸਿੰਘ ਔਲਖ, ਨਿੰਦੀ ਸਿੰਘ, ਜਗਮੀਤ ਬਰਾੜ, ਸ਼ਹੀਦ ਭਗਤ ਸਿੰਘ ਸੁਸਾਇਟੀ ਦੇ ਪ੍ਰਧਾਨ ਗੁਰਜੋਤ ਸਿੰਘ, ਸਰਪ੍ਰਸਤ ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ ਬਰਾੜ ਖੋਟੇ, ਜਥੇਦਾਰ ਤੀਰਥ ਸਿੰਘ ਮਾਹਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਵਿਖੇ ਬਰਸੀ ਅਤੇ ਯੱਗ ਸਮਾਗਮ ਸਬੰਧੀ ਸੰਗਤਾਂ ’ਚ ਭਾਰੀ ਉਤਸ਼ਾਹ ਅਗਲੀ ਖ਼ਬਰ ਜਾਪਾਨ ਤੋਂ ਪਰਤੇ ਮੋਗਾ ਦੇ ਦੋ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ’ਚ ਸੁਖਦੇਵ ਸਿੰਘ ਸਿਰਸ...
Ad Position 24