ਐਥਲੈਟਿਕਸ ਮੁਕਾਬਲਿਆਂ ’ਚ ਹਾਸਿਲ ਕੀਤੀਆਂ ਮਾਣਮੱਤੀਆਂ ਪ੍ਰਾਪਤੀਆਂ
ਠੱਠੀ ਭਾਈ, 26 ਸਤੰਬਰ (ਜਗਰੂਪ ਸਿੰਘ ਮਠਾੜੂ)-ਜ਼ੋਨ ਜੀ. ਟੀ.
ਠੱਠੀ ਭਾਈ, 26 ਸਤੰਬਰ (ਜਗਰੂਪ ਸਿੰਘ ਮਠਾੜੂ)-ਜ਼ੋਨ ਜੀ.ਟੀ.ਬੀ. ਗੜ੍ਹ ਵਲੋਂ ਜ਼ੋਨਲ ਪ੍ਰਧਾਨ ਗੁਰਪ੍ਰੀਤ ਸਿੰਘ ਹੈੱਡ ਮਾ. ਸਰਕਾਰੀ ਹਾਈ ਸਕੂਲ ਸਾਹੋਕੇ ਅਤੇ ਜ਼ੋਨ ਸਕੱਤਰ ਗੁਰਪ੍ਰੀਤ ਸਿੰਘ ਜੀ.ਟੀ.ਬੀ. ਗੜ੍ਹ ਦੀ ਅਗਵਾਈ ਹੇਠ ਜ਼ੋਨ ਜੀ.ਟੀ.ਬੀ. ਗੜ੍ਹ ਦੀ ਐਥਲੈਟਿਕਸ ਮੀਟ ਕਰਵਾਈ ਗਈ। ਜਿਸ ਵਿਚ ਗਿਆਨ ਸਾਗਰ ਪਬਲਿਕ ਸਕੂਲ ਠੱਠੀ ਭਾਈ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਡੀ.ਪੀ. ਅਵਤਾਰ ਸਿੰਘ ਸਾਹੋਕੇ ਦੀ ਅਗਵਾਈ ਹੇਠ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰਦਿਆਂ ਅੰਡਰ-14 (ਲੜਕੇ) ਰਿਲੇਅ ਦੌੜ ਦੂਸਰਾ ਸਥਾਨ, ਗੁਰਸ਼ਾਨ ਸਿੰਘ ਕਿੰਗਰਾ 100 ਮੀਟਰ ਦੌੜ ਤੀਸਰਾ ਸਥਾਨ, ਦੀਪਇੰਦਰ ਸਿੰਘ 200 ਮੀਟਰ ਦੌੜ ਤੀਸਰਾ ਸਥਾਨ, ਅੰਡਰ- 17 ( ਲੜਕੇ) ਮਨਦੀਪ ਸਿੰਘ 100 ਮੀਟਰ ਦੌੜ ਪਹਿਲਾ ਸਥਾਨ, ਸੁਖਜੀਤ ਸਿੰਘ ਦੂਸਰਾ ਸਥਾਨ, ਸੁਖਜੀਤ ਸਿੰਘ 200 ਮੀਟਰ ਦੌੜ ਪਹਿਲਾ ਸਥਾਨ, ਮਨਦੀਪ ਸਿੰਘ ਦੂਸਰਾ ਸਥਾਨ, ਵਿਸ਼ਵਜੀਤ ਸਿੰਘ ਨੇ ਉੱਚੀ ਛਾਲ ਵਿਚ ਦੂਸਰਾ ਸਥਾਨ ਅਤੇ ਲੰਬੀ ਛਾਲ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਮੁੱਚੀ ਜ਼ੋਨਲ ਕਮੇਟੀ ਵਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਪਾ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਗੁਰਸੇਵਕ ਸਿੰਘ ਚਾਨੀ, ਸਕੱਤਰ ਗੁਰਨੈਬ ਸਿੰਘ ਅਕਾਲੀ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ|