27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸਿਵਲ ਹਸਪਤਾਲ ਮੋਗਾ ਦੇ ਆਊਟਸੋਰਸ ਮੁਲਾਜ਼ਮਾਂ ਦੀ ਮੀਟਿੰਗ ਹੋਈ

ਮੋਗਾ, 26 ਸਤੰਬਰ (ਗੁਰਤੇਜ ਸਿੰਘ ਬੱਬੀ)-ਸਿਵਲ ਹਸਪਤਾਲ ਮੋਗਾ ਵਿਖੇ ਸਿਹਤ ਵਿਭਾਗ ਆਊਟ ਸੋਰਸ ਮੁਲਾਜ਼ਮਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸਫਾਈ ਕਰਮਚਾਰੀ, ਦਰਜਾ ਚਾਰ ਕਰਮਚਾਰੀ, ਡਰਾਈਵਰ ਅਤੇ ਸਟਾਫ ਨਰਸਾਂ ਸਮੇਤ ਸਮੂਹ ਆਊਟ ਸੋਰਸ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 27-09-2026
ਮੋਗਾ, 26 ਸਤੰਬਰ (ਗੁਰਤੇਜ ਸਿੰਘ ਬੱਬੀ)-ਸਿਵਲ ਹਸਪਤਾਲ ਮੋਗਾ ਵਿਖੇ ਸਿਹਤ ਵਿਭਾਗ ਆਊਟ ਸੋਰਸ ਮੁਲਾਜ਼ਮਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸਫਾਈ ਕਰਮਚਾਰੀ, ਦਰਜਾ ਚਾਰ ਕਰਮਚਾਰੀ, ਡਰਾਈਵਰ ਅਤੇ ਸਟਾਫ ਨਰਸਾਂ ਸਮੇਤ ਸਮੂਹ ਆਊਟ ਸੋਰਸ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੰਬੇ ਸਮੇਂ ਤੋਂ ਲਟਕਾਇਆ ਜਾ ਰਿਹਾ ਹੈ| ਸਿਹਤ ਵਿਭਾਗ ਦੇ ਆਊਟ ਸੋਰਸ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਪੰਜਾਬ ਸਰਕਾਰ ਟਾਲ ਮਟੋਲ ਕਰਕੇ ਮੁਲਾਜ਼ਮਾਂ ਦੇ ਸਬਰ ਦੇ ਬੰਨ੍ਹ ਨੂੰ ਤੋੜ ਚੁੱਕੀ ਹੈ। ਸਰਕਾਰ ਖਿਲਾਫ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਤੇ ਇਸੇ ਲੜੀ ਵਜੋਂ ਸੂਬਾ ਆਗੂਆਂ ਨੇ ਫੈਸਲਾ ਕੀਤਾ ਕਿ 1 ਅਕਤੂਬਰ ਤੋਂ ਸਿਹਤ ਵਿਭਾਗ ਦੇ ਆਊਟ ਸੋਰਸ ਮੁਲਾਜ਼ਮ ਸੰਘਰਸ਼ ਵਜੋਂ ਭੁੱਖ ਹੜਤਾਲ ’ਤੇ ਜਾਣਗੇ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਉਨ੍ਹਾਂ ਸਮੂਹ ਸਾਥੀਆਂ ਨੂੰ ਅਪੀਲ ਕੀਤੀ ਕਿ 1 ਅਕਤੂਬਰ ਦੀ ਭੁੱਖ ਹੜਤਾਲ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ’ਚ ਰਾਸ਼ਟਰੀ ਫਾਰਮੇਸੀ ਹਫ਼ਤਾ-2026 ਤਹਿਤ ਵੱਖ-ਵੱਖ ਮੁਕਾਬਲੇ ਕਰਵਾਏ ਅਗਲੀ ਖ਼ਬਰ ਹਰਮਨਪ੍ਰੀਤ ਦੀ ਤੂਫ਼ਾਨੀ ਬੱਲੇਬਾਜ਼ੀ ਨੇ ਮੋਗਾ ਦੀ ਝੋਲੀ ਪਾਈ ਜਿੱਤ ਵਿਜੇਤਾ ਟੀਮ ਨੂੰ ਟਰਾਫ਼ੀ ਸਮੇਤ 31 ਹਜ਼ਾਰ ਰੁਪਏ ਦਾ ਨਕਦ...
Ad Position 24