25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਨੇ ਏ.ਡੀ.ਆਰ. ਰਿਪੋਰਟਿੰਗ ’ਚ ਦੇਸ਼ ਭਰ ’ਚ 10ਵਾਂ ਸਥਾਨ ਮੱਲਿਆ-ਚੇਅਰਮੈਨ ਗਰਗ

ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ. ਐਸ.

Ad Position 21
No active advertisement
ਅਜੀਤ ਡੈਸਕ 26-09-2026
ਮੋਗਾ, 25 ਸਤੰਬਰ (ਸੁਰਿੰਦਰਪਾਲ ਸਿੰਘ)-ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਨੇ ਏ.ਡੀ.ਆਰ. ਰਿਪੋਰਟਿੰਗ ਵਿਚ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ ਭਾਰਤ ਵਿਚ ਲਗਭਗ 1250 ਮੈਡੀਕਲ ਕਾਲਜਾਂ, ਫਾਰਮੇਸੀ ਕਾਲਜਾਂ ਅਤੇ ਹੈਲਥ ਪ੍ਰੋਫੈਸ਼ਨ ਨਾਲ ਜੁੜੀਆਂ ਸੰਸਥਾਵਾਂ ਵਲੋਂ ਐਡਵਰਸ ਡਰੱਗ ਰਿਐਕਸ਼ਨ (ਏ.ਡੀ.ਆਰ.) ਮਾਨੀਟਰਿੰਗ ਸੈਂਟਰ ਚਲਾਏ ਜਾ ਰਹੇ ਹਨ। ਇਹ ਸੈਂਟਰ ਇੰਡੀਅਨ ਫਾਰਮਾਕੋਪੀਆ ਕਮਿਸ਼ਨ ਵਲੋਂ ਸੰਚਾਲਿਤ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿਚ ਦੋ ਤਰ੍ਹਾਂ ਦੇ ਏ.ਡੀ.ਆਰ. ਮਾਨੀਟਰਿੰਗ ਸੈਂਟਰ ਕੰਮ ਕਰ ਰਹੇ ਹਨ। ਪਹਿਲੀ ਸ਼੍ਰੇਣੀ ਵਿਚ ਉਹ ਸੈਂਟਰ ਸ਼ਾਮਿਲ ਹਨ, ਜਿਨ੍ਹਾਂ ਨੂੰ ਇੰਡੀਅਨ ਫਾਰਮਾਕੋਪੀਆ ਕਮਿਸ਼ਨ (ਆਈ.ਪੀ.ਸੀ.) ਵਲੋਂ ਫਾਰਮਾਕੋਵਿਜੀਲੈਂਸ ਐਸੋਸੀਏਟ ਪ੍ਰਦਾਨ ਕੀਤਾ ਗਿਆ ਹੈ, ਜਦ ਕਿ ਦੂਜੀ ਸ਼੍ਰੇਣੀ ਵਿਚ ਉਹ ਸੈਂਟਰ ਹਨ, ਜਿਨ੍ਹਾਂ ਨੂੰ ਫਾਰਮਾਕੋਵਿਜੀਲੈਂਸ ਐਸੋਸੀਏਟ ਪ੍ਰਦਾਨ ਨਹੀਂ ਕੀਤਾ ਗਿਆ। ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਨੇ ਬਿਨਾਂ ਫਾਰਮਾਕੋਵਿਜੀਲੈਂਸ ਐਸੋਸੀਏਟ ਦੇ ਏ.ਡੀ.ਆਰ. ਰਿਪੋਰਟਿੰਗ ਵਿਚ ਲਗਾਤਾਰ ਸਰਗਰਮੀ ਨਾਲ ਕੰਮ ਕਰਦਿਆਂ ਪੂਰੇ ਦੇਸ਼ ਵਿਚ ਦਸਵਾਂ ਸਥਾਨ ਹਾਸਲ ਕੀਤਾ ਹੈ। ਇਸ ਉਪਲਬਧੀ ਨਾਲ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਨੇ ਦੇਸ਼ ਦੇ ਪ੍ਰਾਈਵੇਟ ਫਾਰਮੇਸੀ ਕਾਲਜਾਂ ਵਿਚ ਇਕ ਵਿਸ਼ੇਸ਼ ਮਿਸਾਲ ਕਾਇਮ ਕਰਦਿਆਂ ਪੰਜਾਬ ਅਤੇ ਸਮੁੱਚੇ ਫਾਰਮੇਸੀ ਪ੍ਰੋਫੈਸ਼ਨ ਨੂੰ ਮਾਣ ਮਹਿਸੂਸ ਕਰਵਾਇਆ ਹੈ। ਇਹ ਦੱਸਣਯੋਗ ਹੈ ਕਿ ਏ.ਡੀ.ਆਰ. ਸੈਂਟਰ ਦੇ ਕੋਆਰਡੀਨੇਟਰ ਡਾ. ਸੌਰਭ ਕੋਸੇ ਅਤੇ ਡਿਪਟੀ ਕੋਆਰਡੀਨੇਟਰ ਡਾ. ਮੁਹੰਮਦ ਹਨੀਫ਼ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਲਗਾਤਾਰ ਕਾਰਜ ਕਰ ਰਹੀ ਹੈ। ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਲੋਂ ਹਰ ਮਹੀਨੇ 100 ਤੋਂ ਵੱਧ ਏ.ਡੀ . ਆਰ. ਰਿਪੋਰਟਾਂ ਦਰਜ ਕੀਤੀਆਂ ਜਾਂਦੀਆਂ ਹਨ। ਸਾਲ 2025-26 ਦੌਰਾਨ ਕੀਤੀ ਗਈ ਏ.ਡੀ.ਆਰ. ਰਿਪੋਰਟਿੰਗ ਦੇ ਆਧਾਰ ‘ਤੇ ਇੰਡੀਅਨ ਫਾਰਮਾਕੋਪੀਆ ਕਮਿਸ਼ਨ ਵਲੋਂ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਨੂੰ ਦੇਸ਼ ਭਰ ਵਿਚ ਦਸਵਾਂ ਸਥਾਨ ਪ੍ਰਾਪਤ ਕਰਨ ‘ਤੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਕਿਹਾ ਕਿ ਗੁਣਵੱਤਾ ਪੂਰਨ ਸਿੱਖਿਆ ਅਤੇ ਖੋਜ ਦੇ ਨਾਲ-ਨ ਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸੰਸਥਾ ਨਿਰੰਤਰ ਕਾਰਜ ਕਰ ਰਹੀ ਹੈ। ਡਾ. ਸੌਰਭ ਕੋਸੇ ਦੀ ਦੇਖ-ਰੇਖ ਹੇਠ ਫਾਰਮ.ਡੀ. ਵਿਭਾਗ ਨਵੀਆਂ ਉਪਲਬਧੀਆਂ ਹਾਸਿਲ ਕਰ ਰਿਹਾ ਹੈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਅਤੇ ਸਮੂਹ ਫੈਕਲਟੀ ਨੇ ਡਾ. ਸੌਰਭ ਕੋਸੇ ਅਤੇ ਡਾ. ਮੁਹੰਮਦ ਹਨੀਫ਼ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪੰਡਤ ਦੀਨ ਦਿਆਲ ਉਪਾਧਿਆਇ ਗੰਭੀਰ ਦਾਰਸ਼ਨਿਕ ਤੇ ਡੂੰਘੇ ਚਿੰਤਕ ਹੋਣ ਦੇ ਨਾਲ-ਨਾਲ ਸਮਰਪਿਤ ਸੰਗਠਨ ਕਰਤਾ ਤੇ ਆਗੂ ਸਨ-ਡਾ. ਸੀ... ਅਗਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਮੋਗਾ ਰਾਸ਼ਟਰੀ ਕੌਮੀ ਸੇਵਾ ਯੋਜਨਾ ਦਿਵਸ ਮਨਾਇਆ
Ad Position 24