ਨਵ-ਭਾਰਤ ਸਾਖ਼ਰਤਾ ਮਿਸ਼ਨ ਉਲਾਸ ਪ੍ਰੋਗਰਾਮ ਦੇ ਅਧੀਨ ਪ੍ਰੀਖਿਆ ਕਰਵਾਈ
ਮੋਗਾ, 25 ਸਤੰਬਰ (ਜਸਪਾਲ ਸਿੰਘ ਬੱਬੀ)-ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਨਵ ਸ਼ਾਖਰਤਾ ਮਿਸ਼ਨ ਉਲਾਸ ਪ੍ਰੋਗਰਾਮ ਦੇ ਤਹਿਤ ਐਸ. ਸੀ.
ਮੋਗਾ, 25 ਸਤੰਬਰ (ਜਸਪਾਲ ਸਿੰਘ ਬੱਬੀ)-ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਨਵ ਸ਼ਾਖਰਤਾ ਮਿਸ਼ਨ ਉਲਾਸ ਪ੍ਰੋਗਰਾਮ ਦੇ ਤਹਿਤ ਐਸ. ਸੀ. ਈ. ਆਰ.ਟੀ.ਦੇ ਡਾਇਰੈਕਟਰ ਕਿਰਨ ਸ਼ਰਮਾ ਅਤੇ ਸਹਾਇਕ ਡਾਇਰੈਕਟਰ ਸੁਰਿੰਦਰ ਕੁਮਾਰ ਅਰੋੜਾ ਦੀ ਅਗਵਾਈ ਵਿਚ ਨਵ ਸ਼ਾਖਰਾਂ ਦੀ ਪ੍ਰੀਖਿਆ ਕਰਵਾਈ ਗਈ| ਪ੍ਰਿੰਸੀਪਲ ਡਾਈਟ ਮੋਗਾ ਮਨਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਨਿਲਪ ਨੋਡਲ ਕੰਵਲਜੀਤ ਕੌਰ ਲੈਕਚਰਾਰ ਪੰਜਾਬੀ ਦੀ ਅਗਵਾਈ ਹੇਠ ਪ੍ਰੀਖਿਆ ਲਈ 253 ਕੇਂਦਰ ਸਥਾਪਿਤ ਕੀਤੇ ਗਏ| ਇਨ੍ਹਾਂ ਵਿਚ ਤਕਰੀਬਨ 1600 ਦੇ ਕਰੀਬ ਨਵ ਸ਼ਾਖਰਾਂ ਨੇ ਪ੍ਰੀਖਿਆ ਦਿੱਤੀ| ਇਸ ਮੌਕੇ ਪ੍ਰੀਖਿਆ ਦੌਰਾਨ ਪ੍ਰਿੰਸੀਪਲ ਮਨਜੀਤ ਕੌਰ ਦੀ ਅਗਵਾਈ ਵਿਚ ਕੰਵਲਜੀਤ ਕੌਰ ਇੰਚਾਰਜ ਡਾਈਟ ਮੋਗਾ, ਸੀਮਾ ਲੈਕਚਰਾਰ ਮੈਥ, ਜਗਮੋਹਨ ਸਿੰਘ ਲੈਕਚਰ ਕਮਰਸ, ਕੀਰਤੀ ਮੈਂਟਰ ਅੰਗਰੇਜ਼ੀ ਅਤੇ ਸੰਦੀਪ ਸਿੰਗਲਾ ਮੈਂਟਰ ਮੈਥ, ਜਗਦੀਪ ਸਿੰਘ ਵਲੋਂ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ|