26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਵਿਸ਼ਵ ਪੱਧਰ ’ਤੇ ਮਾਂ ਬੋਲੀ ਪੰਜਾਬੀ ਦਿਵਸ ਮਨਾਉਣਾ ਅਗਾਂਹਵਧੂ ਸੋਚ ਅਤੇ ਫਰਜ਼-ਚੇਅਰਮੈਨ ਮਲੂਕਾ

ਸਮਾਧ ਭਾਈ, 25 ਸਤੰਬਰ (ਸਰੋਆ)- ਵਿਸ਼ਵ ਪੱਧਰ ’ਤੇ ਮਾਂ ਬੋਲੀ ਪੰਜਾਬੀ ਦਿਵਸ ਮਨਾਉਣਾ ਇਕ ਅਗਾਂਹਵਧੂ ਸੋਚ ਅਤੇ ਆਪਣੀ ਮਾਂ ਬੋਲੀ ਪ੍ਰਤੀ ਬਣਦਾ ਫਰਜ਼ ਸਾਡੀ ਨਿਵੇਕਲੀ ਪਹਿਚਾਣ ਨੂੰ ਬਰਕਰਾਰ ਰੱਖਣਾ ਵੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 26-09-2026
ਸਮਾਧ ਭਾਈ, 25 ਸਤੰਬਰ (ਸਰੋਆ)- ਵਿਸ਼ਵ ਪੱਧਰ ’ਤੇ ਮਾਂ ਬੋਲੀ ਪੰਜਾਬੀ ਦਿਵਸ ਮਨਾਉਣਾ ਇਕ ਅਗਾਂਹਵਧੂ ਸੋਚ ਅਤੇ ਆਪਣੀ ਮਾਂ ਬੋਲੀ ਪ੍ਰਤੀ ਬਣਦਾ ਫਰਜ਼ ਸਾਡੀ ਨਿਵੇਕਲੀ ਪਹਿਚਾਣ ਨੂੰ ਬਰਕਰਾਰ ਰੱਖਣਾ ਵੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਰਿਸ਼ੀਆਂ, ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਅਨੇਕਾਂ ਹੀ ਪੀਰ ਪੈਗੰਬਰਾਂ ਨੇ ਜਨਮ ਲਿਆ ਅਤੇ ਪੰਜਾਬ ਅਜਿਹੀ ਧਰਤੀ ਹੈ ਜਿਸ ਦੀ ਬੋਲੀ ਪੰਜਾਬੀ ਤੇ ਪੰਜਾਬੀਅਤ ਦੀ ਰੂਹ ਹੈ। ਸਦੀਆਂ ਤੋਂ ਭਾਸ਼ਾਈ ਵਿਕਾਸ, ਲੋਕ ਬੋਲੀਆਂ, ਸੰਤ ਪਰੰਪਰਾ ਤੇ ਸੂਫੀ ਰਵਾਇਤਾਂ ਨੇ ਮਿਲ ਕੇ ਪੰਜਾਬੀ ਨੂੰ ਉਹ ਰੂਪ ਦਿੱਤਾ ਜਿਸ ਨੂੰ ਅੱਜ ਅਸੀਂ ਪੰਜਾਬ ਦੀ ਮਾਂ ਬੋਲੀ ਵਜੋਂ ਜਾਣਦੇ ਹਾਂ। ਵਿਸ਼ਵ ਪੰਜਾਬੀ ਦਿਵਸ 23 ਸਤੰਬਰ ਦੇ ਦਿਨ ਮਹਾਨ ਸੂਫੀ ਕਵੀ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਹੈ। ਬਾਬਾ ਸ਼ੇਖ ਫਰੀਦ ਜੀ ਨੇ ਵੀ ਪੰਜਾਬੀ ਬੋਲੀ ਵਿਚ ਰਚੇ ਸਲੋਕ ਤੇ ਸ਼ਬਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਦੇ ਰੂਪ ਵਿਚ ਦਰਜ਼ ਕਰਾ ਕੇ ਪੰਜਾਬੀ ਬੋਲੀ ਦਾ ਮਾਣ ਵਧਾਇਆ ਹੈ। ਮਾਂ ਬੋਲੀ ਹੀ ਇਕ ਅਜਿਹਾ ਜ਼ਰੀਆ ਹੈ ਜੋ ਸਭਨਾਂ ਨੂੰ ਸਾਂਝੇ ਸੂਤਰ ਵਿਚ ਪਰੋਂਦਾ ਹੈ। ਅੱਜ ਪੰਜਾਬੀ ਬੋਲੀ ਨੇ ਡਿਜੀਟਲ ਪਲੇਟ ਫਾਰਮ ਜਿਵੇਂ ਗੂਗਲ, ਫੇਸ ਬੁੱਕ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਨੇ ਵੀ ਪੰਜਾਬੀ ਕੀ ਬੋਰਡ ਲੇ ਆਊਟ ਦਿੱਤੇ ਹਨ ਜਿਸ ਦੀ ਸਹਾਇਤਾ ਨਾਲ ਅਸੀਂ ਬੜੀ ਆਸਾਨੀ ਨਾਲ ਪੰਜਾਬੀ ਲਿਖ ਸਕਦੇ ਹਾਂ। ਪੰਜਾਬੀ ਬੋਲੀ ਪੰਜਾਬੀਆਂ ਦੀ ਅਮੀਰ ਵਿਰਾਸਤ ਹੈ ਜਿਸ ਨੂੰ ਸੰਭਾਲਣ ਲਈ ਹਰ ਇਕ ਪੰਜਾਬੀ ਦਾ ਫਰਜ਼ ਹੈ।
Ad Position 22
No active advertisement
ਪਿਛਲੀ ਖ਼ਬਰ ਨਵ-ਭਾਰਤ ਸਾਖ਼ਰਤਾ ਮਿਸ਼ਨ ਉਲਾਸ ਪ੍ਰੋਗਰਾਮ ਦੇ ਅਧੀਨ ਪ੍ਰੀਖਿਆ ਕਰਵਾਈ ਅਗਲੀ ਖ਼ਬਰ ਵੀਰਪਾਲ ਕੌਰ ਦੀ ਪੁਸਤਕ ‘ਪਰਵਾਜ਼’ ਡੀ.ਈ.ਓ. ਵਲੋਂ ਲੋਕ ਅਰਪਣ
Ad Position 24