17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਗੁਲਜ਼ਾਰ ਸਿੰਘ ਅਤੇ ਮੋਹਨਜੀਤ ਸ਼ੇਰੋਂ ਕਾਂਡ ਦੇ ਮੱਦੇਨਜ਼ਰ ਸਿਵਲ ਸੁਸਾਇਟੀ ਮੋਗਾ ਨੇ ਕੀਤੀ ਸ਼ਹਿਰ ਵਿਚ ਮੁਨਾਦੀ ਜੇ ਲੋਕ ਨਾ ਬੋਲੇ ਤਾਂ ਜਲਦ ਬੋਲਣ ਦੀ ਆਜ਼ਾਦੀ ਸਮੇਤ ਸਾਡੇ ਸਾਰੇ ਹੱਕਾਂ ’ਤੇ ਡਾਕਾ ਪੈ ਜਾਵੇਗਾ-ਅਜੇ ਸੂਦ, ਐਡ. ਰਵਿੰਦਰ

ਮੋਗਾ, 16 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਦੇਸ਼ ਅਤੇ ਸੂਬੇ ਦੇ ਹਾਲਾਤ ਬਹੁਤ ਚਿੰਤਾਜਨਕ ਬਣੇ ਹੋਏ ਹਨ। ਕੇਂਦਰ ਸਰਕਾਰ ਪਹਿਲਾਂ ਹੀ ਲੋਕਾਂ ਦੇ ਹੱਕਾਂ ‘ਤੇ ਡਾਕੇ ਮਾਰਨ ਲਈ ਕਾਹਲੀ ਪਈ ਹੋਈ ਹੈ ਤੇ ਰਹਿੰਦੀ ਸਹਿੰਦੀ ਕਸਰ ਸੂਬੇ ਦੀ ਸਰਕਾਰ ਵਲੋਂ ਪੂਰੀ ਕਰ ਕੇ ਲੋਕਤੰਤਰ ਦੀ ਚਿਤਾ ਵਿਚ ਲੱਕੜਾਂ ਚਿਣੀਆਂ ਜਾ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 17-09-2026
ਮੋਗਾ, 16 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਦੇਸ਼ ਅਤੇ ਸੂਬੇ ਦੇ ਹਾਲਾਤ ਬਹੁਤ ਚਿੰਤਾਜਨਕ ਬਣੇ ਹੋਏ ਹਨ। ਕੇਂਦਰ ਸਰਕਾਰ ਪਹਿਲਾਂ ਹੀ ਲੋਕਾਂ ਦੇ ਹੱਕਾਂ ‘ਤੇ ਡਾਕੇ ਮਾਰਨ ਲਈ ਕਾਹਲੀ ਪਈ ਹੋਈ ਹੈ ਤੇ ਰਹਿੰਦੀ ਸਹਿੰਦੀ ਕਸਰ ਸੂਬੇ ਦੀ ਸਰਕਾਰ ਵਲੋਂ ਪੂਰੀ ਕਰ ਕੇ ਲੋਕਤੰਤਰ ਦੀ ਚਿਤਾ ਵਿਚ ਲੱਕੜਾਂ ਚਿਣੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸੁਸਾਇਟੀ ਮੋਗਾ ਦੇ ਐਡਵਾਈਜ਼ਰ ਅਜੇ ਗੋਰਾ ਸੂਦ ਅਤੇ ਲੀਗਲ ਐਡਵਾਈਜ਼ਰ ਐਡਵੋਕੇਟ ਰਵਿੰਦਰ ਕੌਰ ਨੇ ਅੱਜ ਸਿਵਲ ਸੁਸਾਇਟੀ ਮੋਗਾ ਵਲੋਂ ਸ਼ਹਿਰ ਵਿਚ ਕੀਤੀ ਗਈ ਮੁਨਾਦੀ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਮੁਨਾਦੀ 1975 ਦੀ ਐਮਰਜੈਂਸੀ ਦੌਰਾਨ ਪ੍ਰਸਿੱਧ ਕਵੀ ਧਰਮਵੀਰ ਭਾਰਤੀ ਵਲੋਂ ਜੇ.ਪੀ. ਨਰਾਇਣ ਦੇ ਸੰਘਰਸ਼ ਬਾਰੇ ਲਿਖੀ ਸੀ, ਜੋ ਅੱਜ ਦੇ ਹਾਲਾਤਾਂ ‘ਤੇ ਵੀ ਪੂਰੀ ਤਰ੍ਹਾਂ ਢੁਕਦੀ ਹੈ। ਇਸੇ ਕਰ ਕੇ ਸਿਵਲ ਸੁਸਾਇਟੀ ਮੋਗਾ ਵਲੋਂ ਮੋਗਾ ਸ਼ਹਿਰ ਦੇ ਲੋਕਾਂ ਨੂੰ ਸੰਵਿਧਾਨ ਅਤੇ ਆਪਣੇ ਮੌਲਿਕ ਹੱਕਾਂ ਦੀ ਰਾਖੀ ਲਈ ਲਾਮਬੰਦ ਕਰਨ ਵਾਸਤੇ ਸ਼ਹਿਰ ਵਿਚ ਮੁਨਾਦੀ ਕਰਵਾਈ ਜਾ ਰਹੀ ਹੈ। ਇਸ ਮੌਕੇ ਪ੍ਰਜੀਡੀਅਮ ਮੈਂਬਰ ਮਹਿੰਦਰਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਮਨਿੰਦਰ ਸਿੰਘ ਬੇਦੀ, ਦਲਜੀਤ ਸਿੰਘ ਭੁੱਲਰ ਅਤੇ ਸੋਨੀਆ ਅਨੇਜਾ ਨੇ ਕਿਹਾ ਕਿ ਮੋਹਨਜੀਤ ਸ਼ੇਰੋਂ ਅਤੇ ਗੁਲਜ਼ਾਰ ਸਿੰਘ ਸਮੇਤ ਹਜ਼ਾਰਾਂ ਅਜਿਹੀਆਂ ਉਦਾਹਰਨਾਂ ਹਨ, ਜਿੱਥੇ ਲੋਕਾਂ ਦੀ ਆਵਾਜ਼ ਬੰਦ ਕਰਵਾਉਣ ਲਈ ਸਰਕਾਰੀ ਤੰਤਰ ਵਲੋਂ ਹਰ ਹੀਲਾ ਵਰਤਿਆ ਜਾ ਰਿਹਾ ਹੈ ਤੇ ਲੋਕ ਇਸ ਨੂੰ ਇਕ ਘਟਨਾ ਸਮਝ ਕੇ ਜਲਦੀ ਭੁੱਲ ਕੇ ਅੱਗੇ ਵੱਧ ਜਾਂਦੇ ਹਨ ਜਦ ਕਿ ਇਹ ਘਟਨਾਵਾਂ ਸਾਨੂੰ ਆਉਣ ਵਾਲੇ ਖ਼ਤਰਿਆਂ ਪ੍ਰਤੀ ਅਗਾਊਂ ਸੂਚਨਾ ਦੇ ਰਹੀਆਂ ਹਨ, ਜੇਕਰ ਅਸੀਂ ਇਸ ਸੂਚਨਾ ਨੂੰ ਸਮਝ ਕੇ ਮੇਚ ਦਾ ਸੰਘਰਸ਼ ਨਾ ਦੇ ਸਕੇ ਤਾਂ ਉਹ ਦਿਨ ਦੂਰ ਨਹੀਂ ਜਦ ਸਾਡੇ ਦੇਸ਼ ਵਿਚ ਵੀ ਰਸ਼ੀਆਂ, ਚੀਨ ਵਾਂਗ ਲੋਕ ਆਵਾਜ਼ ਖ਼ਤਮ ਕਰ ਦਿੱਤੀ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਸੱਚ ‘ਤੇ ਬੋਲਣ ਅਤੇ ਬਿਨਾਂ ਨਤੀਜਿਆਂ ਦੀ ਪ੍ਰਵਾਹ ਕੀਤੇ ਸੱਚ ‘ਤੇ ਪਹਿਰਾ ਦੇਣ ਦੀ ਅਪੀਲ ਕੀਤੀ ਤਾਂ ਜੋ ਸਾਡੇ ਬੱਚੇ ਵੀ ਪੁਰਖਿਆਂ ਵਲੋਂ ਹਾਸਲ ਕੀਤੀ ਆਜ਼ਾਦੀ ਦਾ ਨਿੱਘ ਮਾਣ ਸਕਣ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਆਮ ਲੋਕਾਂ ਦੀ ਆਵਾਜ਼ ਧੱਕੇ ਨਾਲ ਬੰਦ ਕਰਵਾ ਰਹੀ ਹੈ ਤੇ ਦੂਜੇ ਪਾਸੇ ਪ੍ਰਸ਼ਾਸਨ ਪੜ੍ਹੇ ਲਿਖੇ ਅਤੇ ਬੁੱਧੀਜੀਵੀ ਵਰਗ ਨੂੰ ਹਰ ਜਨਤਕ ਮੁੱਦੇ ‘ਤੇ ਉਨ੍ਹਾਂ ਦੀ ਲੋਕਲ ਸਟੈਂਡੀ ਪੁੱਛ ਕੇ ਜਨਤਕ ਮੁੱਦਿਆਂ ਤੋਂ ਲਾਂਭੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਕਿ ਬਰਦਾਸ਼ਤ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਉਕਤ ਤੋਂ ਇਲਾਵਾ ਜਨਰਲ ਸਕੱਤਰ ਅਮਰ ਅਨੇਜਾ ਅਤੇ ਪ੍ਰਿਤਪਾਲ ਸਿੰਘ ਲੱਕੀ ਗਿੱਲ, ਦਫ਼ਤਰ ਸਕੱਤਰ ਵੀ.ਪੀ. ਸੇਠੀ, ਤੇਜਾ ਸਿੰਘ ਬਰਾੜ, ਕੰਵਲਜੀਤ ਮਹੇਸ਼ਰੀ, ਕਿਰਪਾਲ ਸਿੰਘ ਜਸਵਿੰਦਰ ਸਿੰਘ, ਸੋਨੂੰ ਅਰੋੜਾ, ਸ਼ਿਵਸ਼ਰਨ ਸਿੰਘ ਅਤੇ ਸੋਨੀਆ ਸਿਮਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਭਲਕੇ ਤੋਂ 117 ਵਿਧਾਨ ਸਭਾ ਹਲਕਿਆਂ ਤੋਂ ਸ਼ੁਰੂ ਹੋਣ ਵਾਲੀ ਪੰਜਾਬ ਯਾਤਰ... ਅਗਲੀ ਖ਼ਬਰ ਗੁਰੂ ਨਾਨਕ ਕਾਲਜ ਮੋਗਾ ’ਚ ਵੋਟਰ ਰਜਿਸਟਰੇਸ਼ਨ ਕੈਂਪ ਲਗਾਇਆ
Ad Position 24