17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪੰਜਾਬ ਦੇ ਸੁਨਹਿਰੀ ਭਵਿੱਖ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉਣ ਦੀ ਲੋੜ-ਸੁਖਦੀਪ ਸਿੰਘ ਭਲੂਰ

ਬਾਘਾ ਪੁਰਾਣਾ, 16 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਸ਼੍ਰੋਮਣੀ ਅਕਾਲੀ ਦਲ ਪਾਰਟੀ (ਬ) ਦੇ ਐਸ. ਓ.

Ad Position 21
No active advertisement
ਅਜੀਤ ਡੈਸਕ 17-09-2026
ਬਾਘਾ ਪੁਰਾਣਾ, 16 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਸ਼੍ਰੋਮਣੀ ਅਕਾਲੀ ਦਲ ਪਾਰਟੀ (ਬ) ਦੇ ਐਸ.ਓ.ਆਈ. ਹਲਕਾ ਬਾਘਾ ਪੁਰਾਣਾ ਤੋਂ ਸਰਕਲ ਨੱਥੂਵਾਲਾ ਗਰਬੀ ਦੇ ਪ੍ਰਧਾਨ ਸੁਖਦੀਪ ਸਿੰਘ ਭਲੂਰ ਨੇ ਗੱਲਬਾਤ ਦੌਰਾਨ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਪਾਰਟੀ (ਬ) ਦੇ ਹੱਕ ਵਿਚ ਫਤਵਾ ਦੇਣ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਤਾਂ ਜੋ ਨਾਦਰਸ਼ਾਹੀ ਸਰਕਾਰ ਦਾ ਅੰਤ ਕੀਤਾ ਜਾ ਸਕੇ। ਪ੍ਰਧਾਨ ਸੁਖਦੀਪ ਸਿੰਘ ਨੇ ਕਿਹਾ ਕਿ ਹਲਕਾ ਬਾਘਾ ਪੁਰਾਣਾ ਵਿਚ ਜਥੇਦਾਰ ਤੀਰਥ ਸਿੰਘ ਮਾਹਲਾ ਵਲੋਂ ਦਿਨ-ਰਾਤ ਦੀ ਮਿਹਨਤ, ਵਧੀਆ ਆਗੂਆਂ ਨੂੰ ਜ਼ਿੰਮੇਵਾਰੀਆਂ ਦੇਣੀਆਂ ਅਤੇ ਆਮ ਲੋਕਾਂ ਨਾਲ ਦੁੱਖ-ਸੁੱਖ ਵਿਚ ਸਾਂਝ ਕਰਕੇ ਉਨ੍ਹਾਂ ਦੀ ਲੋਕਪ੍ਰਿਅਤਾ ਇਸ ਵੇਲੇ ਸਿਖਰਾਂ ’ਤੇ ਹੈ। ਜਥੇਦਾਰ ਮਾਹਲਾ ਨੇ ਹਮੇਸ਼ਾ ਹਲਕੇ ਦੇ ਹਰ ਵਰਗ, ਖਾਸ ਕਰਕੇ ਨੌਜਵਾਨਾਂ ਅਤੇ ਕਿਸਾਨਾਂ ਦੇ ਦੁੱਖ-ਸੁੱਖ ਵਿਚ ਨਾਲ ਖੜ੍ਹ ਕੇ ਸੇਵਾ ਕੀਤੀ ਹੈ, ਜਿਸ ਕਰਕੇ ਹਲਕੇ ਦੇ ਲੋਕ ਉਨ੍ਹਾਂ ਨੂੰ ਆਪਣਾ ਅਸਲ ਹਮਦਰਦ ਮੰਨਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਐਸ.ਓ.ਆਈ. ਦਾ ਇਕ-ਇਕ ਵਰਕਰ ਅਤੇ ਨੌਜਵਾਨ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਦਿਨ-ਰਾਤ ਹਿੱਕ ਡਾਹ ਕੇ ਮਿਹਨਤ ਕਰ ਰਿਹਾ ਹੈ। ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਸੂਬੇ ਵਿਚ ਮੁੜ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਨਾਲ-ਨਾਲ ਵਿਕਾਸ ਦੀ ਲਹਿਰ ਚਲਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬ) ਵੱਲ ਤੱਕ ਰਹੇ ਹਨ। ਪ੍ਰਧਾਨ ਸੁਖਦੀਪ ਸਿੰਘ ਭਲੂਰ ਨੇ ਦਾਅਵਾ ਕੀਤਾ ਕਿ ਬਾਘਾ ਪੁਰਾਣਾ ਹਲਕੇ ਤੋਂ ਜਥੇਦਾਰ ਤੀਰਥ ਸਿੰਘ ਮਾਹਲਾ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਅਤੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਾਨਦਾਰ ਜਿੱਤ ਦਰਜ ਕਰਕੇ ਸਰਕਾਰ ਬਣਾਏਗਾ|
Ad Position 22
No active advertisement
ਪਿਛਲੀ ਖ਼ਬਰ ਤੀਜੀ ‘ਅਰਜ਼ੀ ਸਾਡੀ, ਮਰਜ਼ੀ ਤੁਹਾਡੀ’ ਭਜਨ ਸੰਧਿਆ 19 ਨੂੰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਸੱਦਾ ਪੱਤਰ ਕੀਤਾ ਭੇਟ ਅਗਲੀ ਖ਼ਬਰ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਦੇ ਵਿਦਿਆਰਥੀਆਂ ਨੇ ਬੀ.ਕਾਮ. ਦੂਜੇ ਸਮੈਸਟਰ ’ਚ ਮਾਰੀਆਂ ਮੱਲ੍ਹਾਂ
Ad Position 24