13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ’ਤੇ ਨਿਊ ਟਾਊਨ ਦੇ ਬੱਚਿਆਂ ਨੇ ਦਿੱਤਾ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼

ਮੋਗਾ, 12 ਸਤੰਬਰ (ਅਸ਼ੋਕ ਬਾਂਸਲ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਮੌਕੇ ‘ਤੇ ਨਿਊ ਟਾਊਨ ਦੀ ਗਲੀ ਨੰਬਰ 3 ਵਿਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸਾਂਝੇ ਯਤਨਾਂ ਨਾਲ ਦਹੀਂ ਹਾਂਡੀ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ ਅਰਚਨਾ ਅਤੇ ਆਰਤੀ ਕੀਤੀ ਗਈ ਤੇ ਪ੍ਰਸਾਦ ਵੰਡਿਆ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਮੋਗਾ, 12 ਸਤੰਬਰ (ਅਸ਼ੋਕ ਬਾਂਸਲ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਮੌਕੇ ‘ਤੇ ਨਿਊ ਟਾਊਨ ਦੀ ਗਲੀ ਨੰਬਰ 3 ਵਿਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸਾਂਝੇ ਯਤਨਾਂ ਨਾਲ ਦਹੀਂ ਹਾਂਡੀ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ ਅਰਚਨਾ ਅਤੇ ਆਰਤੀ ਕੀਤੀ ਗਈ ਤੇ ਪ੍ਰਸਾਦ ਵੰਡਿਆ। ਦਹੀਂ ਹਾਂਡੀ ਸਮਾਗਮ ਵਿਚ ਭਾਵਿਕ ਜੈਨ, ਖਿਲਨ, ਮੋਖਸ਼, ਦਾਨਿਸ਼, ਮਯੰਕ, ਅਰਮਾਨ, ਰਿਤਵਿਕ, ਨਵਿਸ਼, ਰਿਦਮ ਅਤੇ ਕੇਸ਼ਵ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸਮਾਜ ਸੇਵੀ ਡਾ. ਨਵੀਨ ਸੂਦ ਅਤੇ ਕੌਂਸਲਰ ਡਾ. ਰੀਮਾ ਸੂਦ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਆਸ਼ੂ ਜੈਨ ਤੇ ਸੋਨੀਆ ਜੈਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਸਾਂਝੇ ਸਮਾਗਮ ਵਿਚ ਬੱਚਿਆਂ ਨੂੰ ਭਾਰਤੀ ਸਭਿਆਚਾਰ ਅਤੇ ਪਰੰਪਰਾਵਾਂ ਨਾਲ ਜੋੜਨ ਦੇ ਨਾਲ-ਨਾਲ ਇਲਾਕੇ ਵਿਚ ਸਮਾਜਿਕ ਅਤੇ ਭਾਈਚਾਰਕ ਸਦਭਾਵਨਾ, ਆਪਸੀ ਪਿਆਰ ਅਤੇ ਏਕਤਾ ਨੂੰ ਉਤਸ਼ਾਹਿਤ ਕਰਦੇ ਹਨ। ਸਮਾਗਮ ਵਿਚ ਵਿਵੇਸ਼ ਗੋਇਲ, ਰਾਜੀਵ ਸਿੰਗਲਾ, ਮੋਹਿਤ ਸੂਦ, ਆਸ਼ੂ, ਨਿਧੀ, ਰੀਆ, ਰੇਮਨ, ਕ੍ਰਿਸ਼ਨਾ, ਸ਼ਸ਼ੀ, ਅੰਜੂ ਖੁਰਾਨਾ, ਰਿਤੂ, ਕਿਰਨ, ਮੀਨਾ ਅਰੋੜਾ, ਸੰਚਿਤ, ਅੰਜਲੀ, ਸੋਨਿਕਾ ਸਮੇਤ ਨਿਊ ਟਾਊਨ ਦੇ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੋਲਡਨ ਟਰੈਵਲ ਐਡਵਾਈਜ਼ਰ ਨੇ ਕੈਨੇਡਾ ਦੇ ਸੁਪਰ ਵੀਜ਼ੇ ਲਗਵਾਏ ਅਗਲੀ ਖ਼ਬਰ ਟੀ. ਐਲ. ਐਫ. ਸਕੂਲ ਵਿਚ ਸ਼ਰਧਾ ਨਾਲ ਕਰਵਾਇਆ ਧਾਰਮਿਕ ਸਮਾਗਮ
Ad Position 24