12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਕਿਸਾਨੀ ਸੰਘਰਸ਼ ਦੀ ਜਿੱਤ ਦੇ ਝੰਡੇ ਨਾਲ ਵਾਪਸ ਪਰਤੇ ਕਿਸਾਨ-ਮੁਖਤਿਆਰ ਸਿੰਘ

ਨਿਹਾਲ ਸਿੰਘ ਵਾਲਾ, 11 ਸਤੰਬਰ (ਟਿਵਾਣਾ)-ਸੰਯੁਕਤ ਕਿਸਾਨ ਮੋਰਚੇ (ਐਸ. ਕੇ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਨਿਹਾਲ ਸਿੰਘ ਵਾਲਾ, 11 ਸਤੰਬਰ (ਟਿਵਾਣਾ)-ਸੰਯੁਕਤ ਕਿਸਾਨ ਮੋਰਚੇ (ਐਸ.ਕੇ.ਐਮ.) ਦੇ ਸੱਦੇ ਉੱਪਰ ਕਿਸਾਨ ਜੋ 1 ਸਤੰਬਰ ਤੋਂ 7 ਸਤੰਬਰ ਤੱਕ ਚੰਡੀਗੜ੍ਹ ਵਿਖੇ ਆਪਣੇ ਟਰੈਕਟਰ ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀਂ ਪਹੁੰਚ ਪੰਜਾਬ ਚੰਡੀਗੜ੍ਹ ਬਾਰਡਰ ਉੱਪਰ ਸ਼ਾਂਤਮਈ ਧਰਨੇ ਉੱਪਰ ਬੈਠੇ ਸਨ। ਕਿਸਾਨ ਆਗੂ ਮੁੱਖ ਸਟੇਜ ਤੋਂ ਹਰ ਰੋਜ਼ 11 ਵਜੇ ਤੋਂ 2 ਵਜੇ ਤੱਕ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੁੱਖ ਮੰਗਾਂ ਸਬੰਧੀ ਸੁਚੇਤ ਕਰਦੇ ਸਨ। ਅਖੀਰ ਲੰਮੀ ਬਹਿਸ ਤੋਂ ਬਾਅਦ ਕੱਲ੍ਹ ਸ਼ਾਮ ਪੰਜਾਬ ਸਰਕਾਰ ਦੇ ਤਿੰਨ ਕੈਬਨਿਟ ਮੰਤਰੀਆਂ ਨਾਲ ਲੰਮੀ ਗੱਲਬਾਤ ਤੋਂ ਬਾਅਦ ਸਰਕਾਰ ਕਿਸਾਨਾਂ ਦੀਆਂ ਮੰਗਾਂ ਸਬੰਧੀ ਸਹਿਮਤ ਹੋਈ। ਇਹ ਜਾਣਕਾਰੀ ਸੀਨੀਅਰ ਕਿਸਾਨ ਆਗੂ ਮੁਖਤਿਆਰ ਸਿੰਘ ਦੀਨਾ ਸਾਹਿਬ ਸੂਬਾ ਮੀਤ ਪ੍ਰਧਾਨ ਲੱਖੋਵਾਲ ਨੇ ਦਿੱਤੀ। ਐਸ.ਕੇ.ਐਮ. ਆਗੂਆਂ ਦਾ ਤਰਕ ਸੀ ਕਿ ਅਸੀਂ ਜ਼ੁਬਾਨੀ ਗੱਲ ਤੇ ਭਰੋਸਾ ਨਹੀਂ ਕਰਦੇ ਸਾਨੂੰ ਲਿਖਤੀ ਭਰੋਸਾ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਦੱਸ ਸਕੀਏ। ਇਸ ਸਮੇਂ ਪੰਜਾਬ ਮੀਤ ਪ੍ਰਧਾਨ ਲੱਖੋਵਾਲ ਮੁਖਤਿਆਰ ਸਿੰਘ ਦੀਨਾ ਸਾਹਿਬ, ਪੰਜਾਬ ਮੀਤ ਪ੍ਰਧਾਨ ਮੋਹਣ ਸਿੰਘ ਜੀਂਦੜਾ, ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਭੋਲਾ, ਪਿਸ਼ੌਰਾ ਸਿੰਘ ਬਲਾਕ ਪ੍ਰਧਾਨ ਕੋਟ ਈਸੇ ਖਾਂ, ਜਸਵੰਤ ਸਿੰਘ ਬਲਾਕ ਪ੍ਰਧਾਨ ਧਰਮਕੋਟ, ਗੁਰਦੇਵ ਸਿੰਘ ਬਲਾਕ ਪ੍ਰਧਾਨ ਬਾਘਾ ਪੁਰਾਣਾ, ਸਕੱਤਰ ਮੇਜਰ ਸਿੰਘ ਬਰਾੜ, ਜਿੰਦਰ ਸਿੰਘ ਬਰਾੜ, ਜੱਗੀ ਬਰਾੜ ਬਾਘਾ ਪੁਰਾਣਾ, ਪ੍ਰਧਾਨ ਰੁਪਿੰਦਰ ਸਿੰਘ ਦੀਨਾ, ਮੋਦਨ ਸਿੰਘ ਨਿਧਾਂਵਾਲਾ, ਪ੍ਰੇਮ ਪਾਲ ਪੁਰੀ, ਬੋਘ ਸਿੰਘ ਸਮੇਤ ਹੋਰ ਕਈ ਕਿਸਾਨ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਸਕੂਲ ਸੁਖਾਨੰਦ ਦੀਆਂ ਖਿਡਾਰਨਾਂ ਨੇ ਰੈਸਲਿੰਗ ਮੁਕਾਬਲਿਆਂ ’ਚ ਗੋਲਡ ਮੈਡਲ ਜਿੱਤਿਆ ਅਗਲੀ ਖ਼ਬਰ ਪੰਜਾਬ ਰੋਡਵੇਜ਼ ਦੇ ਆਪ੍ਰੇਸ਼ਨ ਸਟਾਫ਼ ਦੀ ਕੇਂਦਰੀ ਰਾਜ ਦੇ ਆਪ੍ਰੇਸ਼ਨ ਸਟਾਫ਼ ਤੋਂ ਘੱਟ ਤਨਖ਼ਾਹ-ਭੁੱਲਰ
Ad Position 24