ਵਾਹਨ ਡੀਲਰਾਂ ਲਈ ਨਵੀਂ ਪ੍ਰਕਿਰਿਆ ਲਾਗੂ, ਪਾਰਦਰਸ਼ਤਾ ਵਧਾਉਣ ’ਤੇ ਜ਼ੋਰ-ਆਰ.ਟੀ.ਓ. ਸਤਵਿੰਦਰਪਾਲ ਸਿੰਘ
ਮੋਗਾ, 11 ਸਤੰਬਰ (ਗੁਰਤੇਜ ਸਿੰਘ ਬੱਬੀ)- ਭਾਰਤ ਸਰਕਾਰ ਵਲੋਂ ਰਜਿਸਟਰਡ ਵਾਹਨਾਂ ਦੀ ਖ਼ਰੀਦੋ-ਫ਼ਰੋਖ਼ਤ ਦੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਨਿਯਮਤ ਬਣਾਉਣ ਲਈ ਕੇਂਦਰੀ ਮੋਟਰ ਵਹੀਕਲ ਨਿਯਮ 1989 ਤਹਿਤ ਨਵੇਂ ਪ੍ਰਬੰਧ ਲਾਗੂ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਰਿਜਨਲ ਟਰਾਂਸਪੋਰਟ ਅਫ਼ਸਰ ਮੋਗਾ ਸਤਵਿੰਦਰਪਾਲ ਸਿੰਘ ਨੇ ਦਿੱਤੀ।
ਮੋਗਾ, 11 ਸਤੰਬਰ (ਗੁਰਤੇਜ ਸਿੰਘ ਬੱਬੀ)- ਭਾਰਤ ਸਰਕਾਰ ਵਲੋਂ ਰਜਿਸਟਰਡ ਵਾਹਨਾਂ ਦੀ ਖ਼ਰੀਦੋ-ਫ਼ਰੋਖ਼ਤ ਦੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਨਿਯਮਤ ਬਣਾਉਣ ਲਈ ਕੇਂਦਰੀ ਮੋਟਰ ਵਹੀਕਲ ਨਿਯਮ 1989 ਤਹਿਤ ਨਵੇਂ ਪ੍ਰਬੰਧ ਲਾਗੂ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਰਿਜਨਲ ਟਰਾਂਸਪੋਰਟ ਅਫ਼ਸਰ ਮੋਗਾ ਸਤਵਿੰਦਰਪਾਲ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕੇਂਦਰੀ ਮੋਟਰ ਵਹੀਕਲ ਨਿਯਮਾਂ ਦੇ ਰੂਲ 55-ਏ ਤੋਂ 55-ਐਚ ਤਹਿਤ ਰਜਿਸਟਰਡ ਵਾਹਨਾਂ ਦਾ ਕਾਰੋਬਾਰ ਕਰਨ ਵਾਲੇ ਡੀਲਰਾਂ ਲਈ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਕੀਤੀ ਗਈ ਹੈ। ਕੋਈ ਵੀ ਵਿਅਕਤੀ ਬਿਨਾਂ ਅਧਿਕਾਰਤ ਸਰਟੀਫਿਕੇਟ ਦੇ ਰਜਿਸਟਰਡ ਵਾਹਨਾਂ ਦਾ ਡੀਲਰ ਨਹੀਂ ਬਣ ਸਕੇਗਾ। ਇਸ ਲਈ ਸਬੰਧਿਤ (ਬਾਕੀ ਸਫ਼ਾ 6 ’ਤੇ)