12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਮਾਂ ਚਿੰਤਪੁਰਨੀ ਜਾਗਰਣ ਕਮੇਟੀ ਵਲੋਂ ਸਮਾਧ ਭਾਈ ’ਚ ਵਿਸ਼ਾਲ ਜਾਗਰਣ ਕਰਵਾਇਆ

ਸਮਾਧ ਭਾਈ, 11 ਸਤੰਬਰ (ਜਗਰੂਪ ਸਿੰਘ ਸਰੋਆ)-ਮਾਂ ਚਿੰਤਪੁਰਨੀ ਜਾਗਰਣ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਸਮਾਧ ਭਾਈ ਵਿਖੇ 27ਵਾਂ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਰਿਬਨ ਕੱਟ ਕੇ ਸਮਾਗਮ ਦੀ ਸ਼ੁਰੂਆਤ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਸਮਾਧ ਭਾਈ, 11 ਸਤੰਬਰ (ਜਗਰੂਪ ਸਿੰਘ ਸਰੋਆ)-ਮਾਂ ਚਿੰਤਪੁਰਨੀ ਜਾਗਰਣ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਸਮਾਧ ਭਾਈ ਵਿਖੇ 27ਵਾਂ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਰਿਬਨ ਕੱਟ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪੰਡਾਲ ਨੂੰ ਸੁੰਦਰ ਮੂਰਤੀਆਂ ਨਾਲ ਸਜਾਇਆ ਗਿਆ ਅਤੇ ਜਵਾਲਾ ਜੀ ਤੋਂ ਲਿਆਂਦੀ ਜੋਤ ਨੂੰ ਸੁਸ਼ੋਭਿਤ ਕੀਤਾ ਗਿਆ। ਇਸ ਮੌਕੇ ਜਾਗਰਣ ਕਮੇਟੀ ਵਲੋਂ ਸਰਕਾਰੀ ਸਕੂਲਾਂ ਦੇ ਵਿੱਦਿਆ ਤੇ ਖੇਡਾਂ ਵਿਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਗਾਇਕਾ ਐਸ ਕੌਰ ਤੇ ਮੰਗਾਂ ਘੋਲੀਆ ਐਂਡ ਪਾਰਟੀ, ਗੋਬਿੰਦ ਸਮਾਲਸਰ, ਕ੍ਰਿਸ਼ਨ ਮੱਟੂ, ਗੁਰਤੇਜ ਤੇਜੀ, ਜਗਪਾਲ ਪਾਲਾ, ਕੁਲਵੰਤ ਸਰੋਆ, ਫ਼ੌਜੀ ਗੁਰਦੇਵ ਸਿੰਘ, ਗੁਰਪ੍ਰੇਮ ਗੈਮੀ, ਬੂਟਾ ਸਿੰਘ, ਗੋਰਾ ਸਿੰਘ ਆਦਿ ਨੇ ਮਾਤਾ ਦੀਆਂ ਭੇਟਾਂ ਅਤੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਤੋਂ ਇਲਾਵਾ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ, ਅਕਾਲੀ ਆਗੂ ਕਰਨਲ ਦਰਸ਼ਨ ਸਿੰਘ, ਸਰਪੰਚ ਲਖਵੀਰ ਸਿੰਘ ਬਾਗੜੀ, ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਲੱਖੀ, ਯੂਥ ਆਗੂ ਵਰਿੰਦਰ ਸਿੰਘ ਬਰਾੜ, ਭਾਜਪਾ ਇਸਤਰੀ ਆਗੂ ਮਨਿੰਦਰ ਕੌਰ ਸਲੀਣਾ, ਮੈਡਮ ਨਰਿੰਦਰ ਕੌਰ, ਮੈਡਮ ਸੁਖਵੀਰ ਕੌਰ, ਮੈਡਮ ਮਨਦੀਪ ਕੌਰ, ਸਰਪੰਚ ਹਰਪ੍ਰੀਤ ਸਿੰਘ ਕੋਟਲਾ ਰਾਏਕਾ, ਰਛਪਾਲ ਸਿੰਘ ਬਾਗੜੀ, ਡਾਕਟਰ ਸਤਨਾਮ ਸਿੰਘ ਭਾਈ, ਸਰਪੰਚ ਸ਼ਵਿੰਦਰ ਸਿੰਘ, ਡਾ. ਪਵਨਦੀਪ ਸਿੰਘ, ਤਰਸੇਮ ਸੰਗਮ, ਰਣਧੀਰ ਸਿੰਘ ਸਰੋਆ, ਗੁਰਦੀਪ ਸ਼ਰਮਾ, ਮੱਖਣ ਸ਼ਰਮਾ, ਮਨਪ੍ਰੀਤ ਸਿੰਘ ਰਾਜਾ, ਮਾਸਟਰ ਨਿਰਮਲ ਆਹੀ, ਸੋਨੀ ਖੋਸਾ, ਡਾ. ਗਰਜਾ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਰਾਜੇਸ਼ ਅਰੋੜਾ, ਸ਼ਵਿੰਦਰ ਕੁਮਾਰ ਸ਼ਰਮਾ, ਮਨਦੀਪ ਅਰੋੜਾ, ਪੰਚ ਗੁਰਮੇਲ ਸਿੰਘ, ਪੰਚ ਗੁਰਦੇਵ ਸਿੰਘ ਆਦਿ ਹਾਜ਼ਰ ਸਨ। ਜਾਗਰਣ ‘ਚ ਸਹਿਯੋਗ ਦੇਣ ਲਈ ਕਮੇਟੀ ਪ੍ਰਧਾਨ ਹਰਬੰਸ ਸਿੰਘ ਸਰੋਆ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਜਗਤਾਰ ਸਿੰਘ ਸਮਾਲਸਰ ਨੇ ਬਾਖ਼ੂਬੀ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਗਾ ਜ਼ਿਲ੍ਹੇ ਵਿਚ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਅਤੇ ਸੈਕਰਡ ਹਾਰਟ ਸਕੂਲ ਧੂੜਕੋਟ ਕਲਾਂ ਵਿਖੇ 23 ਨੂੰ ਵਿਸ਼ਵ ਪੰਜਾਬੀ ਦਿਵਸ ਮਨਾਇਆ ਜਾਵੇਗ...
Ad Position 24