ਪੁਰਾਣੀ ਰੰਜਸ਼ ਦੇ ਚੱਲਦਿਆਂ ਹਥਿਆਰਬੰਦ ਵਿਅਕਤੀਆਂ ਵਲੋਂ ਘਰ ’ਤੇ ਹਮਲਾ, ਪਿਉ-ਪੁੱਤ ਸਮੇਤ ਤਿੰਨ ਜ਼ਖ਼ਮੀ
ਬਾਘਾ ਪੁਰਾਣਾ ਪੁਲਿਸ ਵਲੋਂ 16 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਨੱਥੂਵਾਲਾ ਗਰਬੀ, 11 ਸਤੰਬਰ (ਨਵਦੀਪ ਸਿੰਘ)-ਬੀ. ਕੇ.
ਨੱਥੂਵਾਲਾ ਗਰਬੀ, 11 ਸਤੰਬਰ (ਨਵਦੀਪ ਸਿੰਘ)-ਬੀ. ਕੇ. ਯੂ. ਖੋਸਾ ਵਲੋਂ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿਚ ਪਿਛਲੇ ਮਹੀਨੇ ਤੋਂ ਕਿਸਾਨਾਂ ਨੂੰ ਆਉਣ ਵਾਲੀ ਝੋਨੇ ਦੀ ਫ਼ਸਲ ਨੂੰ ਅੱਠ ਘੰਟੇ ਮਿਲਣ ਵਾਲੀ ਬਿਜਲੀ, ਜਿਸ ਨੂੰ ਪੰਜਾਬ ਸਰਕਾਰ ਵਲੋਂ ਸਰਫ਼ ਦੋ ਘੰਟੇ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ, ਸਬੰਧੀ ਸਰਕਾਰ ਦੀ ਨਿੰਦਿਆਂ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਾਰੇ ਪੰਜਾਬ ਵਿਚ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਬਿਜਲੀ ਸਪਲਾਈ ਸਬੰਧੀ ਸੜਕਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਵਲੋਂ ਗੱਲ ਨਹੀ ਸੁਣੀ ਜਾ ਰਹੀ ਅਤੇ ਲੋਕਾਂ ਵਲੋਂ ਚੁਣੇ ਗਏ ਨੁਮਾਇੰਦੇ ਇਸ ਸਬੰਧੀ ਕੁਛ ਨਹੀ ਬੋਲ ਰਹੇ। ਤੇਜ ਸਿੰਘ ਰਹਿਲ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਸਾਡੀ ਸਰਕਾਰ ਵਿਚ ਧਰਨਾ ਪ੍ਰਦਰਸ਼ਨ ਕਰਨ ਦੀ ਲੋੜ ਨਹੀ ਹੋਵੇਗੀ ਅਤੇ ਹੁਣ ਇਸ ਸਰਕਾਰ ਵਿਚ ਸਭ ਤੋਂ ਵੱਧ ਧਰਨੇ ਲੱਗ ਰਹੇ ਹਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਦਰਸ਼ਨ ਸਿੰਘ ਕਾਲੇਕੇ ਨੇ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਸਪਲਾਈ ਅੱਠ ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇ ਨਹੀ ਤਾਂ ਆਉਣ ਵਾਲੀ ਝੋਨੇ ਦੀ ਫ਼ਸਲ ਤਬਾਹ ਹੋ ਜਾਵੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ ਨੇ ਕਿਹਾ ਕਿ ਜੇ ਕਿਸਾਨਾਂ ਨੂੰ ਬਿਜਲੀ ਸਪਲਾਈ ਪੂਰੀ ਨਾ ਦਿੱਤੀ ਗਈ ਤਾਂ ਆਉਣ ਵਾਲੇ ਦਿਨਾਂ ਵਿਚ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਤੇਜ ਕੀਤੇ ਜਾਣਗੇ। ਮੀਟਿੰਗ ਨੂੰ ਤੇਜ ਸਿੰਘ ਰਹਿਲ, ਮੇਜਰ ਸਿੰਘ ਦੀਦਾਰੇ ਵਾਲਾ, ਰਵਿੰਦਰ ਸਿੰਘ ਗੁਲਾਬ ਸਿੰਘ ਵਾਲਾ, ਬਲਜਿੰਦਰ ਸਿੰਘ ਮੁੱਖ ਬੁਲਾਰਾ, ਕਰਮ ਸਿੰਘ ਸੇਖਾ, ਗੁਰਮੋਹਨ ਸਿੰਘ ਰੋਡੇ, ਗੁਰਦਰਸ਼ਨ ਸਿੰਘ ਕਾਲੇਕੇ ਸੀਨੀ. ਮੀਤ ਪ੍ਰਧਾਨ ਪੰਜਾਬ, ਸੁਖਮੰਦਰ ਸਿੰਘ ਉਗੋਕੇ ਜ਼ਿਲ੍ਹਾ ਪ੍ਰਧਾਨ ਮੋਗਾ ਨੇ ਇਕੱਠ ਨੂੰ ਸੰਬੋਧਨ ਕੀਤਾ। ਮੀਟਿੰਗ ਦੌਰਾਨ ਸਟੇਜ ਦੀ ਕਾਰਵਾਈ ਕੋਮਲ ਆਲਮਵਾਲਾ ਨੇ ਨਿਭਾਈ। ਇਸ ਮੌਕੇ ਸੁਰਜੀਤ ਸਿੰਘ ਵਿਰਕ ਬਲਾਕ ਪ੍ਰਧਾਨ ਬਾਘਾ ਪੁਰਾਣਾ, ਤਾਰ ਸਿੰਘ ਸਿੱਧੂ, ਬਲਜਿੰਦਰ ਸਿੰਘ ਖ਼ਾਲਸਾ, ਕੇਵਲ ਸਿੰਘ ਥਰਾਜ, ਬਲਾਕ ਪ੍ਰਧਾਨ ਮੋਗਾ-2, ਰਣਵੀਰ ਸਿੰਘ ਰਾਣਾ, ਸੂਬੇਦਾਰ ਬਲਵੰਤ ਸਿੰਘ, ਜਸਵੀਰ ਸਿੰਘ, ਪ੍ਰਗਟ ਸਿੰਘ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਸਰਪੰਚ ਗੁਰਦੇਵ ਸਿੰਘ, ਦਰਸ਼ਨ ਸਿੰਘ, ਸ਼ਿੰਦਰ ਸਿੰਘ ਉਗੋਕੇ, ਪਲਵਿੰਦਰ ਸਿੰਘ, ਹਰਵਿੰਦਰ ਸਿੰਘ, ਤੇਜਾ ਸਿੰਘ ਸੁਖਾਨੰਦ, ਹਰਪਿੰਦਰ ਸਿੰਘ, ਜਸਵਿੰਦਰ ਸਿੰਘ ਥਰਾਜ, ਪ੍ਰਦੀਪ ਸਿੰਘ, ਬਲਰਾਜ ਸਿੰਘ, ਬਿੰਦਰ ਸਿੰਘ ਖਾਈ, ਜਗਤਾਰ ਸਿੰਘ, ਅਮਨਦੀਪ ਸਿੰਘ ਘੋਲੀਆ, ਜਸਦੀਪ ਸ਼ਰਮਾ, ਰੁਪਿੰਦਰ ਸਿੰਘ ਘੱਲ ਕਲਾਂ, ਗੁਰਪ੍ਰੀਤ ਸਿੰਘ ਪੱਤੋ ਹੀਰਾ ਸਿੰਘ, ਜਗਜੀਤ ਸਿੰਘ ਸਾਫ਼ੂਵਾਲਾ, ਜਸਵੀਰ ਸਿੰਘ, ਨਾਹਰ ਸਿੰਘ ਨੱਥੂਵਾਲਾ, ਰਮਨਜੀਤ ਸਿੰਘ ਧੂੜਕੋਟ, ਜਗਦੇਵ ਸਿੰਘ ਬੁਰਜ ਹਮੀਰਾ, ਗੁਰਚਰਨ ਸਿੰਘ, ਗੁਰਸੇਵਕ ਸਿੰਘ ਮੱਲਕੇ, ਜਸਵਿੰਦਰ ਸਿੰਘ ਸਮਾਲਸਰ, ਗੁਰਜਿੰਦਰ ਸਿੰਘ ਚੰਨੂਵਾਲਾ, ਛੱਤਾ ਬਰਾੜ, ਬੂਟਾ ਸਿੰਘ, ਸੁਖਦੀਪ ਸਿੰਘ ਆਲਮਵਾਲਾ, ਗੁਰਦੀਪ ਸਿੰਘ, ਹਰਵਿੰਦਰ ਸਿੰਘ, ਕਮਲਜੀਤ ਸਿੰਘ ਆਦਿ ਹਾਜ਼ਰ ਸਨ।