ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਮਨਾਇਆ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ
ਕੋਟ ਈਸੇ ਖਾਂ, 3 ਸਤੰਬਰ (ਗੁਰਮੀਤ ਸਿੰਘ ਖਾਲਸਾ)- ਸਥਾਨਕ ਇਲਾਕੇ ਦੇ ਨਾਮਵਰ ਔਲਖ ਪਰਿਵਾਰ ’ਚੋਂ ਡੀ. ਪੀ.
ਕੋਟ ਈਸੇ ਖਾਂ, 3 ਸਤੰਬਰ (ਗੁਰਮੀਤ ਸਿੰਘ ਖਾਲਸਾ)- ਸਥਾਨਕ ਇਲਾਕੇ ਦੇ ਨਾਮਵਰ ਔਲਖ ਪਰਿਵਾਰ ’ਚੋਂ ਡੀ.ਪੀ. ਮਾਸਟਰ ਹਰਸਿਮਰਨ ਸਿੰਘ ਔਲਖ ਅਤੇ ਫਾਰਮਾਸਿਸਟ ਪ੍ਰਭਜੋਤ ਕੌਰ ਦਾ ਹੋਣਹਾਰ ਬੱਚਾ ਅਬੇ ਪ੍ਰਤਾਪ ਸਿੰਘ ਜਿਸ ਦਾ 2 ਸਤੰਬਰ ਨੂੰ ਸੜਕ ਦੁਰਘਟਨਾ ਵਿਚ ਦੇਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਹੋਣ ਉਪਰੰਤ ਸਥਾਨਕ ਸ਼ਹਿਰ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰ, ਸਾਕ ਸੰਬੰਧੀਆਂ ਤੇ ਵੱਡੀ ਗਿਣਤੀ ਵਿਚ ਇਕੱਤਰ ਲੋਕਾਂ ਵਲੋਂ ਬੇਹੱਦ ਗਮਗੀਨ ਮਾਹੌਲ ਵਿਚ ਅੰਤਿਮ ਵਿਦਾਇਗੀ ਦਿੱਤੀ ਗਈ। ਬੇਹੱਦ ਸਾਊ ਸੁਭਾਅ ਦੇ ਮਾਲਕ ਅਬੇ ਪ੍ਰਤਾਪ ਸਿੰਘ ਦੀ ਪੜ੍ਹਾਈ ਤੋਂ ਇਲਾਵਾ ਖੇਡਾਂ ਵਿਚ ਵਧੀਆ ਰੁਚੀ ਸੀ ਤੇ ਉਹ ਨੈਸ਼ਨਲ, ਇੰਟਰਨੈਸ਼ਨਲ ਪੱਧਰ ’ਤੇ ਖੇਡਾਂ ਵਿਚ ਅੱਗੇ ਵਧਣਾ ਚਾਹੁੰਦਾ ਸੀ । ਮਾਪਿਆਂ ਨੂੰ ਨਹੀਂ ਪਤਾ ਸੀ ਕਿ ਹੋਣੀ ਉਨ੍ਹਾਂ ਦੇ ਸੱਧਰਾਂ ਚਾਵਾਂ ਨਾਲ ਪਾਲੇ ਇਕਲੌਤੇ ਲਾਡਲੇ ਪੁੱਤ ਨੂੰ ਇਸ ਤਰ੍ਹਾਂ ਹਮੇਸ਼ਾ ਲਈ ਅੱਖਾਂ ਤੋਂ ਓਝਲ ਕਰ ਦੇਵੇਗੀ । ਅੰਤਿਮ ਸੰਸਕਾਰ ਸਮੇਂ ਵੱਡੀ ਗਿਣਤੀ ’ਚ ਰਾਜਸੀ, ਧਾਰਮਿਕ, ਸਮਾਜਿਕ ਸ਼ਖਸੀਅਤਾਂ ਤੇ ਇਲਾਕਾ ਨਿਵਾਸੀ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਏ। ਅੰਗੀਠੇ ਦੀ ਸੰਭਾਲ 5 ਸਤੰਬਰ ਸਨਿਚਰਵਾਰ ਸਵੇਰੇ 8:30 ਵਜੇ ਹੋਵੇਗੀ। ਅੰਤਿਮ ਸੰਸਕਾਰ ਸਮੇਂ ਅਤੇ ਗ੍ਰਹਿ ਵਿਖੇ ਪਰਿਵਾਰ ਨਾਲ ਦੁੱਖ ਵੰਡਾਉਣ ਵਾਲਿਆਂ ਵਿਚ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਕੁਲਵੰਤ ਸਿੰਘ ਸੰਧੂ ਚੇਅਰਮੈਨ ਹੇਮਕੁੰਟ ਸਕੂਲ, ਜਸਵਿੰਦਰ ਸਿੰਘ ਸਿੱਧੂ ਆਗੂ ਅਕਾਲੀ ਦਲ ਵਾਰਿਸ ਪੰਜਾਬ ਦੇ, ਬਾਬਾ ਸ਼ਮਸ਼ੇਰ ਸਿੰਘ ਛਾਉਣੀ ਨਿਹੰਗ ਸਿੰਘਾਂ, ਸਚਿਨ ਧੀਰ ਪ੍ਰਧਾਨ ਨਗਰ ਪੰਚਾਇਤ, ਜਗਤਰਨਜੀਤ ਸਿੰਘ ਖੰਨਾ, ਕੌਂਸਲਰ ਕਪਿਲ ਮਹਿਤਾ, ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ, ਸਮਾਜ ਸੇਵੀ ਡਾ. ਜਸਪਾਲ ਸਿੰਘ ਸੰਧੂ, ਸ਼ਮਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਤਰਸੇਮ ਸਿੰਘ ਗਿੱਲ ਪ੍ਰਧਾਨ ਨਾਮਦੇਵ ਸਭਾ, ਕੌਂਸਲਰ ਮੁਕੇਸ਼ ਰਾਜੂ ਸਚਦੇਵਾ, ਵਿਕਾਸ ਗਾਬਾ, ਦੇਸ ਰਾਜ ਟੱਕਰ, ਅਮਨ ਟੱਕਰ, ਸਮਾਜ ਸੇਵੀ ਗੁਰਵੰਤ ਸਿੰਘ ਵਿਰਕ, ਕਰਨਪਾਲ ਸਿੰਘ ਭੁੱਲਰ, ਸੁਰਜੀਤ ਸਿੰਘ ਸੰਚਾਲਕ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ, ਡਾ. ਰਾਜਦਵਿੰਦਰ ਸਿੰਘ ਗਿੱਲ, ਭਾਊ ਵਿਜੇ ਕਾਲੜਾ, ਰਣਜੀਤ ਮਿੱਠੂ ਖਾਲਸਾ, ਗੁਰਪ੍ਰੀਤ ਸਿੰਘ ਗੋਰਾ, ਵੀ.ਪੀ. ਸਿੰਘ, ਕੌਂਸਲਰ ਸੁੱਚਾ ਸਿੰਘ ਪੁਰਬਾ, ਮਹਿਲ ਸਿੰਘ ਔਲਖ, ਜਸਵੀਰ ਸਿੰਘ ਘਲੋਟੀ, ਆਦਰਸ਼ ਸਕੂਲ ਅਧਿਆਪਕ ਯੂਨੀਅਨ ਤੇ ਹੋਰ ਸੰਸਥਾਵਾਂ, ਇਲਾਕਾ ਨਿਵਾਸੀ ਵੱਡੀ ਗਿਣਤੀ ’ਚ ਮੌਜੂਦ ਸਨ।