01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਅਜੀਤਵਾਲ ਕਾਲਜ ਵਿਖੇ ਸੋਲਰ ਵਰਤੋਂ ਅਤੇ ਬਿਜਲੀ ਵਾਹਨਾਂ ਬਾਰੇ ਸੈਮੀਨਾਰ ਕਰਾਇਆ

ਅਜੀਤਵਾਲ, 31 ਅਗਸਤ (ਹਰਦੇਵ ਸਿੰਘ ਮਾਨ)- ਲਾਲਾ ਲਾਜਪਤ ਰਾਏ ਗਰੁੱਪ ਆਫ ਕਾਲਜ ਅਜੀਤਵਾਲ ਵਿਖੇ ਸੋਲਰ ਪੈਨਲ ਅਤੇ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਸਬੰਧੀ ਵਿਸ਼ੇਸ਼ ਸਮਾਗਮ ਕਰਾਇਆ ਗਿਆ| ਜਿਸ ਵਿਚ ਜਿੱਥੇ ਮਾਹਿਰਾਂ ਨੇ ਅਹਿਮ ਜਾਣਕਾਰੀ ਦਿੱਤੀ ਉੱਥੇ ਨਾਲ ਹੀ ਉਕਤ ਵਿਸ਼ੇ ’ਤੇ ਸਿੱਖਿਆਰਥੀਆਂ ਦੇ ਭਾਸ਼ਣ ਵੀ ਕਰਵਾਏ ਗਏ। ਇਸ ਮੌਕੇ ਇੰਜੀਨੀਅਰ ਪਰਮਬੀਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਤੇਲ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਦੂਸਰੇ ਮੁਲਕਾਂ ਤੋਂ ਮੰਗਵਾਉਣ ਲਈ ਸਾਡੀ ਮਾਇਕ ਅਵਸਥਾ ’ਤੇ ਕਾਫੀ ਵੱਡਾ ਅਸਰ ਪਾਏਗਾ।

Ad Position 21
No active advertisement
ਅਜੀਤ ਡੈਸਕ 01-09-2026
ਅਜੀਤਵਾਲ, 31 ਅਗਸਤ (ਹਰਦੇਵ ਸਿੰਘ ਮਾਨ)- ਲਾਲਾ ਲਾਜਪਤ ਰਾਏ ਗਰੁੱਪ ਆਫ ਕਾਲਜ ਅਜੀਤਵਾਲ ਵਿਖੇ ਸੋਲਰ ਪੈਨਲ ਅਤੇ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਸਬੰਧੀ ਵਿਸ਼ੇਸ਼ ਸਮਾਗਮ ਕਰਾਇਆ ਗਿਆ| ਜਿਸ ਵਿਚ ਜਿੱਥੇ ਮਾਹਿਰਾਂ ਨੇ ਅਹਿਮ ਜਾਣਕਾਰੀ ਦਿੱਤੀ ਉੱਥੇ ਨਾਲ ਹੀ ਉਕਤ ਵਿਸ਼ੇ ’ਤੇ ਸਿੱਖਿਆਰਥੀਆਂ ਦੇ ਭਾਸ਼ਣ ਵੀ ਕਰਵਾਏ ਗਏ। ਇਸ ਮੌਕੇ ਇੰਜੀਨੀਅਰ ਪਰਮਬੀਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਤੇਲ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਦੂਸਰੇ ਮੁਲਕਾਂ ਤੋਂ ਮੰਗਵਾਉਣ ਲਈ ਸਾਡੀ ਮਾਇਕ ਅਵਸਥਾ ’ਤੇ ਕਾਫੀ ਵੱਡਾ ਅਸਰ ਪਾਏਗਾ। ਜਿਸ ਦੇ ਇਕੋ-ਇਕ ਹੱਲ ਲਈ ਸਾਨੂੰ ਸੋਲਰ ਪੈਨਲ ਅਤੇ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਦੀ ਵਰਤੋਂ ਵੱਲ ਆਉਣਾ ਪਾਏਗਾ। ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਕਿਹਾ ਕਿ ਚੰਗਾ ਹੋਵੇ ਜੇ ਸਰਕਾਰ ਇਨ੍ਹਾਂ ਪ੍ਰੋਜੈਕਟਾਂ ਵਿਚ ਮਾਲੀ ਸਹਾਇਤਾ ਵਿਚ ਹੋਰ ਵਾਧਾ ਕਰਕੇ ਅਤੇ ਸਿੱਖਿਅਤ ਇੰਜੀਨੀਅਰਾਂ ਲਈ ਰੁਜ਼ਗਾਰ ਦੇ ਵਾਧੇ ਕਰਕੇ ਵਿਦਿਆਰਥੀਆਂ ਲਈ ਅਸਾਰੂ ਸਿੱਖਿਆ ਦੇ ਮੌਕੇ ਪੈਦਾ ਕਰੇ। ਵਿਸ਼ਾ ਮਾਹਿਰ ਜਗਦੀਪ ਸਿੰਘ ਬੁੱਟਰ ਅਤੇ ਲੈਕਚਰਾਰ ਜਗਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਕਾਲਜ ਵਿਚ ਬਕਾਇਦਾ ਸਮੇਂ ਸਿਰ ਆਉਣ ਅਤੇ ਧਿਆਨ ਨਾਲ ਇਸ ਵਿਸ਼ੇ ਦੀ ਸਿੱਖਿਆ ਲੈ ਕੇ ਉੱਤਮ ਇੰਜੀਨੀਅਰ ਬਣਨ ਬਾਰੇ ਨੁਕਤੇ ਸਮਝਾਏ ਕਿ ਕਿਵੇਂ ਸੂਰਜ ਦੀ ਰੌਸ਼ਨੀ ਨੂੰ ਬਿਜਲੀ ਵਿਚ ਸੋਲਰ ਪੈਨਲ ਰਾਹੀਂ ਤਬਦੀਲ ਕਰਕੇ ਇਨਵਰਟਰ ਰਾਹੀਂ ਘਰਾਂ ਵਿਚ ਵਰਤਿਆ ਜਾ ਸਕਦਾ ਹੈ। ਪ੍ਰੋਜੈਕਟ ਇੰਚਾਰਜ ਸ਼ਰਨਪ੍ਰੀਤ ਕੌਰ ਨੇ ਬਿਜਲੀ ਦੇ ਬਿੱਲ ਵਿਚ ਬੱਚਤ, ਵਾਤਾਵਰਨ ਨੂੰ ਸਾਫ ਰੱਖਣ, ਬਿਜਲੀ ਪੈਦਾ ਕਰਨ ਲਈ ਖਤਮ ਹੁੰਦੇ ਜਾ ਰਹੇ ਕੋਲੇ ਦੀ ਬੱਚਤ ਆਦਿ ਫਾਇਦਿਆਂ ਦੀ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਹੁਨਰ ਦੀ ਪ੍ਰਾਪਤੀ ਲਈ ਪ੍ਰੇਰਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਦੀਆਂ ਵਿਦਿਆਰਥਣਾਂ ਨੂੰ ਨਵੀਂ ਸਿੱਖਿਆ ਨੀਤੀ ਤਹਿਤ ਸਰਟੀਫਿਕੇਟ ਵੰਡੇ ਅਗਲੀ ਖ਼ਬਰ ‘ਪੰਜਾਬ ਬਚਾਓ ਰੈਲੀ’ ਸੰਬੰਧੀ ਬਰਜਿੰਦਰ ਸਿੰਘ ਬਰਾੜ ਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ ਰੈਲੀ ਦੀਆਂ ਤਿਆਰੀਆਂ ਨੂੰ ਲੈ...
Ad Position 24