ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਡਾ. ਵੇਦਪਾਲ ਦਾ ਡਿਜ਼ਾਈਨ ਪੇਟੈਂਟ ਮਨਜ਼ੂਰ
ਮੋਗਾ , 30 ਅਗਸਤ ( ਸੁਰਿੰਦਰਪਾਲ ਸਿੰਘ )- ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ . ਐਸ .
ਮੋਗਾ , 30 ਅਗਸਤ ( ਸੁਰਿੰਦਰਪਾਲ ਸਿੰਘ )- ਰਾਜ ਦੀ ਪ੍ਰਮੁੱਖ ਸਿੱਖਿਆ ਸੰਸਥਾ ਆਈ . ਐਸ . ਐਫ . ਕਾਲਜ ਆਫ਼ ਫਾਰਮੇਸੀ ਦੇ ਹੈੱਡ , ਡਿਪਾਰਟਮੈਂਟ ਆਫ਼ ਫਾਰਮਾਕੋਗਨੋਸੀ ਡਾ . ਵੇਦਪਾਲ ਵਲੋਂ ਹਾਰਬਲ ਫਾਰਮੂਲੇਸ਼ਨ ਲਈ ਤਿਆਰ ਕੀਤੇ ਗਏ ਕੈਪਸੂਲ ਫਿਲਿੰਗ ਡਿਵਾਈਸ ਫ਼ਾਰ ਹਾਰਬਲ ਫਾਰਮੂਲੇਸ਼ਨ ਦਾ ਡਿਜ਼ਾਈਨ ਪੇਟੈਂਟ ਭਾਰਤ ਸਰਕਾਰ ਵਲੋਂ ਮਨਜ਼ੂਰ ਕੀਤਾ ਗਿਆ ਹੈ । ਇਹ ਡਿਵਾਈਸ ਬਹੁਤ ਹੀ ਸਰਲ ਅਤੇ ਘੱਟ ਲਾਗਤ ਨਾਲ ਤਿਆਰ ਕੀਤੀ ਗਈ ਹੈ , ਜੋ ਹਾਰਬਲ ਫਾਰਮੂਲੇਸ਼ਨਾਂ ਨੂੰ ਕੈਪਸੂਲਾਂ ਵਿਚ ਭਰਨ ਲਈ ਬੇਹੱਦ ਸਹਾਇਕ ਸਾਬਤ ਹੋਵੇਗੀ । ਇਸ ਡਿਜ਼ਾਈਨ ਨੂੰ ਤਿਆਰ ਕਰਨ ਵਿਚ ਅਬਲਾਸ ਭਾਰਦਵਾਜ , ਸ੍ਰਿਸ਼ਟੀ ਸ਼ਰਮਾ , ਵਿਸ਼ਾਲ ਗੋਲਡਰ , ਪਾਇਲ ਮਾਹੀ , ਸੰਜੀਵ ਢੀਂਗਰਾ ਅਤੇ ਡਾ . ਜੀ . ਡੀ . ਗੁਪਤਾ ਨੇ ਸਹਿਯੋਗ ਦਿੱਤਾ । ਇਸ ਮੌਕੇ ਡਾ . ਵੇਦਪਾਲ ਨੇ ਦੱਸਿਆ ਕਿ ਡਿਪਾਰਟਮੈਂਟ ਆਫ਼ ਫਾਰਮਾਕੋਗਨੋਸੀ ਵਲੋਂ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਲਗਾਤਾਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ । ਆਉਣ ਵਾਲੇ ਸਮੇਂ ਵਿਚ ਹਾਰਬਲ ਡਰੱਗ ਡਿਲਿਵਰੀ ਸਿਸਟਮ ਅਤੇ ਆਯੁਰਵੈਦਿਕ ਉਤਪਾਦਾਂ ਦੀ ਵਰਤੋਂ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ । ਉਨ੍ਹਾਂ ਦੱਸਿਆ ਕਿ ਫਾਰਮਾਕੋਗਨੋਸੀ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਐਕਸਟ੍ਰੈਕਸ਼ਨ , ਐਨਾਲਿਸਿਸ , ਕਲਟੀਵੇਸ਼ਨ , ਬਾਇਓ ਟੈਕਨਾਲੋਜੀ , ਸੈੱਲ ਲਾਈਨ ਅ ਤੇ ਟਿਸ਼ੂ ਕਲਚਰ ਆਦਿ ਖੇਤਰਾਂ ਵਿਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ , ਤਾਂ ਜੋ ਵਿਦਿਆਰਥੀ ਆਧੁਨਿਕ ਖੋਜ ਤਕਨੀਕਾਂ ਨਾਲ ਜਾਣੂੰ ਹੋ ਸਕਣ । ਇਸ ਉਪਲਬਧੀ ‘ ਤੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ , ਸਕੱਤਰ ਇੰਜ : ਜਨੇਸ਼ ਗਰਗ , ਡਾ . ਮੁਸਕਾਨ ਗਰਗ , ਡਾਇਰੈਕਟਰ ਡਾ . ਜੀ . ਡੀ . ਗੁਪਤਾ , ਪ੍ਰਿੰਸੀਪਲ ਡਾ . ਆਰ . ਕੇ . ਨਾਰੰਗ ਅਤੇ ਸਮੂਹ ਫੈਕਲਟੀ ਨੇ ਡਾ . ਵੇਦਪਾਲ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ।