30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਡਾਲਾ ਪਿੰਡ ਦੇ ਮਾਸੂਮ ਗੁਨਤਾਜ ਸਿੰਘ ਗਿੱਲ ਦੀ ਮੌਤ ਨਾਲ ਇਲਾਕੇ ਵਿਚ ਗਮ ਦਾ ਮਹੌਲ

ਅਜੀਤਵਾਲ, 29 ਅਗਸਤ (ਹਰਦੇਵ ਸਿੰਘ ਮਾਨ)-ਪਿੰਡ ਡਾਲਾ ਨਿਵਾਸੀ ਦਿਲਦਾਰ ਸਿੰਘ (ਸਪੁੱਤਰ ਸਵ: ਹਰਬੰਸ ਸਿੰਘ ਡਿਪਟੀ) ਦੇ 6 ਸਾਲ ਦੇ ਮਸੂਮ ਪੁੱਤਰ ਗੁਨਤਾਜ ਸਿੰਘ ਗਿੱਲ ਦੀ ਨਾਮ ਮੁਰਾਦ ਬਿਮਾਰੀ ਕਾਰਨ ਮੌਤ ਹੋ ਜਾਣ ਤੇ ਇਕੱਲੇ ਡਾਲਾ ਨਗਰ ਹੀ ਨਹੀਂ ਸਮੁੱਚੇ ਇਲਾਕੇ ਵਿਚ ਬੇਹੱਦ ਗਮ ਦਾ ਮਾਹੌਲ ਬਣਿਆ ਹੋਇਆ ਹੈ। ਕਰੀਬੀ ਪਰਿਵਾਰਕ ਮੈਂਬਰ ਜਸਦੀਪ ਸਿੰਘ ਗਿੱਲ ਯੂਥ ਪ੍ਰਧਾਨ ਅਕਾਲੀ ਦਲ ਨੇ ਭਰੇ ਮਨ ਨਾਲ ਦੱਸਿਆ ਕਿ ਮਾਸੂਮ ਗੁਨਤਾਜ ਸਿੰਘ ਪਿਛਲੇ ਸਮੇਂ ਤੋਂ ਕੈਂਸਰ ਦੀ ਨਾ-ਮੁਰਾਦ ਬਿਮਾਰੀ ਤੋਂ ਪੀੜਿਤ ਸੀ, ਜਿਸ ਦਾ ਇਲਾਜ ਰਾਜੀਵ ਗਾਂਧੀ ਹਸਪਤਾਲ ਦਿੱਲੀ ਤੋਂ ਕਰਵਾਇਆ ਗਿਆ ਜਿਸ ਨਾਲ ਉਹ ਬਿਲਕੁਲ ਠੀਕ ਹੋ ਗਿਆ ਸੀ, ਪਰ ਬੀਤੇ ਕੱਲ੍ਹ ਫਿਰ ਸਾਹ ਵਿਚ ਤਕਲੀਫ਼ ਆਉਣ ਕਰਕੇ ਇਸ ਨੂੰ ਮੋਗਾ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਕੁਝ ਹੀ ਘੰਟਿਆਂ ਵਿਚ ਗੁਨਤਾਜ ਸਿੰਘ ਪਰਿਵਾਰਿਕ ਮੈਂਬਰਾਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਕੇ ਇਸ ਦੁਨੀਆਂ ਤੋਂ ਸਦਾ ਲਈ ਰੁਖ਼ਸਤ ਹੋ ਗਿਆ।

Ad Position 21
No active advertisement
ਗੁਨਤਾਜ ਸਿੰਘ ਗਿੱਲ ਦੀ ਪੁਰਾਣੀ ਤਸਵੀਰ 30-08-2026
ਅਜੀਤਵਾਲ, 29 ਅਗਸਤ (ਹਰਦੇਵ ਸਿੰਘ ਮਾਨ)-ਪਿੰਡ ਡਾਲਾ ਨਿਵਾਸੀ ਦਿਲਦਾਰ ਸਿੰਘ (ਸਪੁੱਤਰ ਸਵ: ਹਰਬੰਸ ਸਿੰਘ ਡਿਪਟੀ) ਦੇ 6 ਸਾਲ ਦੇ ਮਸੂਮ ਪੁੱਤਰ ਗੁਨਤਾਜ ਸਿੰਘ ਗਿੱਲ ਦੀ ਨਾਮ ਮੁਰਾਦ ਬਿਮਾਰੀ ਕਾਰਨ ਮੌਤ ਹੋ ਜਾਣ ਤੇ ਇਕੱਲੇ ਡਾਲਾ ਨਗਰ ਹੀ ਨਹੀਂ ਸਮੁੱਚੇ ਇਲਾਕੇ ਵਿਚ ਬੇਹੱਦ ਗਮ ਦਾ ਮਾਹੌਲ ਬਣਿਆ ਹੋਇਆ ਹੈ। ਕਰੀਬੀ ਪਰਿਵਾਰਕ ਮੈਂਬਰ ਜਸਦੀਪ ਸਿੰਘ ਗਿੱਲ ਯੂਥ ਪ੍ਰਧਾਨ ਅਕਾਲੀ ਦਲ ਨੇ ਭਰੇ ਮਨ ਨਾਲ ਦੱਸਿਆ ਕਿ ਮਾਸੂਮ ਗੁਨਤਾਜ ਸਿੰਘ ਪਿਛਲੇ ਸਮੇਂ ਤੋਂ ਕੈਂਸਰ ਦੀ ਨਾ-ਮੁਰਾਦ ਬਿਮਾਰੀ ਤੋਂ ਪੀੜਿਤ ਸੀ, ਜਿਸ ਦਾ ਇਲਾਜ ਰਾਜੀਵ ਗਾਂਧੀ ਹਸਪਤਾਲ ਦਿੱਲੀ ਤੋਂ ਕਰਵਾਇਆ ਗਿਆ ਜਿਸ ਨਾਲ ਉਹ ਬਿਲਕੁਲ ਠੀਕ ਹੋ ਗਿਆ ਸੀ, ਪਰ ਬੀਤੇ ਕੱਲ੍ਹ ਫਿਰ ਸਾਹ ਵਿਚ ਤਕਲੀਫ਼ ਆਉਣ ਕਰਕੇ ਇਸ ਨੂੰ ਮੋਗਾ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਕੁਝ ਹੀ ਘੰਟਿਆਂ ਵਿਚ ਗੁਨਤਾਜ ਸਿੰਘ ਪਰਿਵਾਰਿਕ ਮੈਂਬਰਾਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਕੇ ਇਸ ਦੁਨੀਆਂ ਤੋਂ ਸਦਾ ਲਈ ਰੁਖ਼ਸਤ ਹੋ ਗਿਆ। ਗੁਨਤਾਜ ਸਿੰਘ ਦਾ ਅੰਤਿਮ ਸੰਸਕਾਰ ਅੱਜ ਪਿੰਡ ਡਾਲਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਪਿੰਡ ਤੇ ਇਲਾਕਾ ਵਾਸੀਆਂ ਨੇ ਬੇਹੱਦ ਗ਼ਮਗੀਨ ਮਾਹੌਲ ਵਿਚ ਮਾਸੂਮ ਗੁਨਤਾਜ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਕੋਰ ਕਮੇਟੀ ਮੈਂਬਰ ਸੁਖਜੀਤ ਸਿੰਘ ਮਾਹਲਾ, ਜ਼ਿਲ੍ਹਾ ਯੂਥ ਪ੍ਰਧਾਨ ਹਰਜੋਤ ਸਿੰਘ ਡੇਮਰੂ, ਜਸਪ੍ਰੀਤ ਸਿੰਘ ਮਾਹਲਾ, ਰੁਪਿੰਦਰ ਸਿੰਘ ਦੀਦਾਰ ਸਿੰਘ ਵਾਲਾ, ਅਤਿੰਦਰਪਾਲ ਸਿੰਘ ਦੀਨਾ ਮੀਤ ਪ੍ਰਧਾਨ, ਜਗਜੀਤ ਸਿੰਘ ਜੱਗਾ ਡਾਲਾ, ਪੰਚਾਇਤ ਸਕੱਤਰ ਸੁਖਵੀਰ ਸਿੰਘ ਡਾਲਾ, ਸੀਨੀ.ਕਾਂਗਰਸੀ ਆਗੂ ਗੁਰਨੂਰ ਮਾਨ ਦੌਧਰ, ਸੁਰਜੀਤ ਸਿੰਘ ਬੁੱਟਰ, ਸੁਰਜੀਤ ਸਿੰਘ ਝੰਡੇਆਣਾ, ਪ੍ਰਿੰਸੀਪਲ ਚਰਨਜੀਤ ਸਿੰਘ, ਬਲਜਿੰਦਰ ਸਿੰਘ, ਸਰਕਲ ਪ੍ਰਧਾਨ ਚਰਨਪ੍ਰੀਤ ਸਿੰਘ ਡਾਲਾ, ਉੱਘੇ ਸਮਾਜ ਸੇਵੀ ਗੁਰਨਾਮ ਸਿੰਘ ਗਿੱਲ ਕੋਕਰੀ ਕਲਾਂ, ਪਰਮਜੀਤ ਸਿੰਘ ਮਾਣੂੰਕੇ, ਰਾਜਾ ਸਿੰਘ ਬੁੱਧ ਸਿੰਘ ਵਾਲਾ, ਜਸਪ੍ਰੀਤ ਸਿੰਘ, ਜੁਗਰਾਜ ਸਿੰਘ ਆਦਿ ਅਹਿਮ ਸ਼ਖ਼ਸੀਅਤਾਂ, ਇਲਾਕਾ ਅਤੇ ਡਾਲਾ ਨਗਰ ਵਲੋਂ ਵੱਡੀ ਗਿਣਤੀ ਵਿਚ ਪਹੁੰਚ ਕੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੰਤ ਵਿਸਾਖਾ ਸਿੰਘ ਸਕੂਲ ਵਿਖੇ ਰੱਖੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਦੀਨਾ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਅਤੇ... ਅਗਲੀ ਖ਼ਬਰ ਸਰਕਾਰੀ ਗੁਰੂ ਨਾਨਕ ਕਾਲਜ ਡਿਗਰੀ ਰੋਡੇ ਦੇ ਵਿਦਿਆਰਥੀਆਂ ਨੇ ਪਾਣੀ ਅਤੇ ਬਿਜਲੀ ਦੀ ਮਾੜੀ ਸਪਲਾਈ ਤੋਂ ਦੁਖੀ ਹੋ ਕੇ ਕੀਤਾ ਰ...
Ad Position 24