ਟਰੱਕ ਨਾਲ ਅਲਟੋ ਕਾਰ ਦੀ ਟੱਕਰ ਵਿਚ ਬੱਚੇ ਸਮੇਤ ਦੋ ਜਣਿਆਂ ਦੀ ਮੌਤ
ਮੋਗਾ, 19 ਅਕਤੂਬਰ (ਗੁਰਤੇਜ ਸਿੰਘ ਬੱਬੀ)-ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਕੋਲ ਮੋਗਾ-ਬਰਨਾਲਾ ਰੋਡ ’ਤੇ ਇਕ ਹੋਏ ਭਿਆਨਕ ਸੜਕ ਹਾਦਸੇ ਵਿਚ ਬੱਚੇ ਸਮੇਤ ਪਰਿਵਾਰ ਦੇ ਦੋ ਜਾਣਿਆਂ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ ਦੂਸਰੇ ਮੈਂਬਰ ਗੰਭੀਰ ਜ਼ਖਮੀ ਮੋਗਾ ਦੇ ਮੈਡੀਸਿਟੀ ਹਸਪਤਾਲ ਵਿਚ ਜੇਰੇ ਇਲਾਜ ਹਨ। ਜਾਣਕਾਰੀ ਮੁਤਾਬਕ ਜਲੰਧਰ ਜ਼ਿਲ੍ਹੇ ਦੇ ਕਸਬਾ ਲੋਹੀਆਂ ਖਾਸ ਦਾ ਰਹਿਣ ਵਾਲਾ ਗਾਂਧੀ ਪਰਿਵਾਰ ਸਰਸੇ ਤੋਂ ਇਕ ਵਿਆਹ ਸਮਾਗਮ ਤੋਂ ਆਪਣੀ ਅਲਟੋ ਕਾਰ ’ਤੇ ਸਵਾਰ ਹੋ ਕੇ ਵਾਪਸ ਲੋਹੀਆਂ ਪਰਤ ਰਹੇ ਸਨ ਤਾਂ ਜਦੋਂ ਉਹ ਪਿੰਡ ਬੁੱਟਰ ਕੋਲ ਪੁੱਜੇ ਤਾਂ ਅੱਗੇ ਜਾ ਰਹੇ ਇਕ ਝੋਨੇ ਦੇ ਭਰੇ ਟਰਾਲੇ ਨਾਲ ਅਲਟੋ ਕਾਰ ਟਕਰਾ ਗਈ, ਜਿਸ ਕਾਰਨ ਅਲਟੋ ਕਾਰ ਚਲਾ ਰਹੇ 42 ਸਾਲਾ ਪ੍ਰਦੀਪ ਗਾਂਧੀ ਅਤੇ ਉਸ ਦੇ ਭਤੀਜੇ 11 ਸਾਲਾ ਬੱਚੇ ਨਵਜੋਤ ਗਾਂਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮੋਗਾ, 19 ਅਕਤੂਬਰ (ਗੁਰਤੇਜ ਸਿੰਘ ਬੱਬੀ)-ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਕੋਲ ਮੋਗਾ-ਬਰਨਾਲਾ ਰੋਡ ’ਤੇ ਇਕ ਹੋਏ ਭਿਆਨਕ ਸੜਕ ਹਾਦਸੇ ਵਿਚ ਬੱਚੇ ਸਮੇਤ ਪਰਿਵਾਰ ਦੇ ਦੋ ਜਾਣਿਆਂ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ ਦੂਸਰੇ ਮੈਂਬਰ ਗੰਭੀਰ ਜ਼ਖਮੀ ਮੋਗਾ ਦੇ ਮੈਡੀਸਿਟੀ ਹਸਪਤਾਲ ਵਿਚ ਜੇਰੇ ਇਲਾਜ ਹਨ। ਜਾਣਕਾਰੀ ਮੁਤਾਬਕ ਜਲੰਧਰ ਜ਼ਿਲ੍ਹੇ ਦੇ ਕਸਬਾ ਲੋਹੀਆਂ ਖਾਸ ਦਾ ਰਹਿਣ ਵਾਲਾ ਗਾਂਧੀ ਪਰਿਵਾਰ ਸਰਸੇ ਤੋਂ ਇਕ ਵਿਆਹ ਸਮਾਗਮ ਤੋਂ ਆਪਣੀ ਅਲਟੋ ਕਾਰ ’ਤੇ ਸਵਾਰ ਹੋ ਕੇ ਵਾਪਸ ਲੋਹੀਆਂ ਪਰਤ ਰਹੇ ਸਨ ਤਾਂ ਜਦੋਂ ਉਹ ਪਿੰਡ ਬੁੱਟਰ ਕੋਲ ਪੁੱਜੇ ਤਾਂ ਅੱਗੇ ਜਾ ਰਹੇ ਇਕ ਝੋਨੇ ਦੇ ਭਰੇ ਟਰਾਲੇ ਨਾਲ ਅਲਟੋ ਕਾਰ ਟਕਰਾ ਗਈ, ਜਿਸ ਕਾਰਨ ਅਲਟੋ ਕਾਰ ਚਲਾ ਰਹੇ 42 ਸਾਲਾ ਪ੍ਰਦੀਪ ਗਾਂਧੀ ਅਤੇ ਉਸ ਦੇ ਭਤੀਜੇ 11 ਸਾਲਾ ਬੱਚੇ ਨਵਜੋਤ ਗਾਂਧੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਵਿਚ ਕੁੱਲ ਪੰਜ ਜਾਣੇ ਸਵਾਰ ਸਨ ਜਿਨ੍ਹਾਂ ਵਿਚੋਂ ਦੋ ਔਰਤਾਂ ਅਤੇ ਇਕ ਭਾਰਤ ਭੂਸ਼ਨ ਨਾਂਅ ਦਾ ਪਰਿਵਾਰਕ ਮੈਂਬਰ ਸਮੇਤ ਤਿੰਨ ਜਾਣੇ ਗੰਭੀਰ ਜ਼ਖਮੀ ਹੋ ਗਏ ਜੋ ਜੇਰੇ ਇਲਾਜ ਹਨ। ਇਸ ਸਬੰਧੀ ਥਾਣਾ ਬੱਧਨੀ ਕਲਾਂ ਵਿਚ ਸਹਾਇਕ ਥਾਣੇਦਾਰ ਅਮਰਪਾਲ ਸਿੰਘ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਟਰਾਲਾ ਚਾਲਕ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।