20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸਨੌਰ 'ਚ 42 ਫੁੱਟ ਉੱਚਾ ਰਾਵਣ ਬਣਿਆ ਖਿੱਚ ਦਾ ਕੇਂਦਰ-ਸਾਬਕਾ ਵਿਧਾਇਕ ਚੰਦੂਮਾਜਰਾ

ਸਨੌਰ, 20 ਅਕਤੂਬਰ (ਸੋਖਲ) - ਸਨੌਰ ਵਿਖੇ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਮਹਾਦੇਵ ਕਮੇਟੀ ਵੱਲੋਂ ਇਸ ਵਾਰ 42 ਫੁੱਟ ਉੱਚਾ ਰਾਵਣ ਤਿਆਰ ਕੀਤਾ ਗਿਆ। ਇਸ ਮੌਕੇ ਇਲਾਕੇ ਵਿੱਚ ਤਿਉਹਾਰ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ...

Ad Position 21
No active advertisement
ਅਜੀਤ ਡੈਸਕ 20-10-2026

ਸਨੌਰ, 20 ਅਕਤੂਬਰ (ਸੋਖਲ) - ਸਨੌਰ ਵਿਖੇ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਮਹਾਦੇਵ ਕਮੇਟੀ ਵੱਲੋਂ ਇਸ ਵਾਰ 42 ਫੁੱਟ ਉੱਚਾ ਰਾਵਣ ਤਿਆਰ ਕੀਤਾ ਗਿਆ। ਇਸ ਮੌਕੇ ਇਲਾਕੇ ਵਿੱਚ ਤਿਉਹਾਰ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਬਾਬਾ ਨਾਥਾ ਵਾਲੇ ਮੁੱਖੀ , ਥਾਣਾ ਸਨੌਰ ਦੇ ਮੁੱਖੀ ਗੁਰਮੁਖ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਮਹਾਦੇਵ ਕਮੇਟੀ ਵੱਲੋਂ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਕੀਤੇ ਗਏ ਇਸ ਪ੍ਰਬੰਧ ਤਹਿਤ 42 ਫੁੱਟ ਉੱਚਾ ਰਾਵਣ ਤਿਆਰ ਕੀਤਾ ਗਿਆ, ਜੋ ਇਸ ਵਾਰ ਦੇ ਸਮਾਗਮ ਦਾ ਮੁੱਖ ਆਕਰਸ਼ਣ ਰਿਹਾ। ਇਸ ਮੌਕੇ ਜਥੇਦਾਰ ਪ੍ਰੀਤਮ ਸਿੰਘ, ਅੰਕੁਰ ਸਿੰਗਲਾ, ਗੁਰਮੁਖ ਸਿੰਘ, ਭਾਰਤ ਗੋਇਲ, ਅਰਜਨ ਸਿੰਘ, ਕ੍ਰਿਸ਼ਨ ਸਿੰਘ ਥਿੰਦ, ਅਜੀਤ ਸਿੰਘ ਧਰਮਕੋਟ,ਰਜਤ ਬਤੀਸ਼ ਪ੍ਰਧਾਨ ਮਹਾਦੇਵ ਕਮੇਟੀ ਮੰਦਿਰ ਸਨੌਰ, ਇਕਬਾਲ ਸਿੰਘ, ਪਰਮਿੰਦਰ ਕਪੂਰੀ, ਸੋਨੂੰ ਸਨੌਰ ਤੇ ਹੋਰ ਪ੍ਰਬੰਧਕ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਬਿਆਸ ਵਿਖੇ ਵਿਧਾਇਕ ਵੱਲੋਂ ਰਾਵਣ ਦੇ ਪੁਤਲੇ ਨੂੰ ਦਿੱਤੀ ਗਈ ਅਗਨੀ ਅਗਲੀ ਖ਼ਬਰ ਜਗਰਾਉਂ 'ਚ ਦੋ ਥਾਵਾਂ 'ਤੇ ਮਨਾਇਆ ਦੁਸਹਿਰੇ ਦਾ ਤਿਉਹਾਰ
Ad Position 24