ਸਰਕਾਰੀ ਸਕੂਲ ਗੁਰੂ ਤੇਗ ਬਹਾਦਰ ਗੜ੍ਹ ਦੀ ਅੰਡਰ-14 ਫੁੱਟਬਾਲ ਟੀਮ ਜ਼ਿਲ੍ਹੇ ਵਿਚੋਂ ਦੂਜੇ ਨੰਬਰ ’ਤੇ ਰਹੀ
ਸਮਾਲਸਰ, 27 ਅਗਸਤ (ਗੁਰਜੰਟ ਕਲਸੀ ਲੰਡੇ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਤੇਗ ਬਹਾਦਰ ਗੜ੍ਹ (ਮੋਗਾ) ਦੀ 14 ਸਾਲਾ ਅੰਡਰ-14 ਫੁੱਟਬਾਲ ਟੀਮ ਨੇ ਪ੍ਰਿੰਸੀਪਲ ਦਿਲਬਾਗ ਸਿੰਘ ਬਰਾੜ ਅਤੇ ਖੇਡ ਕੋਚ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਜ਼ਿਲ੍ਹੇ ਵਿਚੋਂ ਦੂਜਾ (ਰਨਰ-ਅੱਪ) ਸਥਾਨ ਹਾਸਲ ਕੀਤਾ ਹੈ। ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦਿਆਂ ਸਕੂਲ ਦੇ 5 ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਚੋਣ ਸਟੇਟ (ਰਾਜ) ਪੱਧਰੀ ਖੇਡਾਂ ਲਈ ਹੋਈ ਹੈ, ਜਿੰਨਾ ਵਿਚ ਕਰਮਪਾਲ ਸਿੰਘ ਬਰਾੜ, ਬਿਕਰਮ ਸਿੰਘ, ਜਗਜੀਤ ਸਿੰਘ, ਏਕਮਪ੍ਰੀਤ ਸਿੰਘ ਅਤੇ ਦਲਜੀਤ ਸਿੰਘ ਸ਼ਾਮਲ ਹਨ, ਜੋ ਹੁਣ ਰਾਜ ਪੱਧਰ ‘ਤੇ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਨਗੇ।
ਮ
ਮਿਸ਼ਨ ਫ਼ਤਿਹ 2027 ਤਹਿਤ ਇੰਦਰਗੜ੍ਹ ਵਿਖੇ ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ
28-08-2026
ਸਮਾਲਸਰ, 27 ਅਗਸਤ (ਗੁਰਜੰਟ ਕਲਸੀ ਲੰਡੇ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਤੇਗ ਬਹਾਦਰ ਗੜ੍ਹ (ਮੋਗਾ) ਦੀ 14 ਸਾਲਾ ਅੰਡਰ-14 ਫੁੱਟਬਾਲ ਟੀਮ ਨੇ ਪ੍ਰਿੰਸੀਪਲ ਦਿਲਬਾਗ ਸਿੰਘ ਬਰਾੜ ਅਤੇ ਖੇਡ ਕੋਚ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਜ਼ਿਲ੍ਹੇ ਵਿਚੋਂ ਦੂਜਾ (ਰਨਰ-ਅੱਪ) ਸਥਾਨ ਹਾਸਲ ਕੀਤਾ ਹੈ। ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦਿਆਂ ਸਕੂਲ ਦੇ 5 ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਚੋਣ ਸਟੇਟ (ਰਾਜ) ਪੱਧਰੀ ਖੇਡਾਂ ਲਈ ਹੋਈ ਹੈ, ਜਿੰਨਾ ਵਿਚ ਕਰਮਪਾਲ ਸਿੰਘ ਬਰਾੜ, ਬਿਕਰਮ ਸਿੰਘ, ਜਗਜੀਤ ਸਿੰਘ, ਏਕਮਪ੍ਰੀਤ ਸਿੰਘ ਅਤੇ ਦਲਜੀਤ ਸਿੰਘ ਸ਼ਾਮਲ ਹਨ, ਜੋ ਹੁਣ ਰਾਜ ਪੱਧਰ ‘ਤੇ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਨਗੇ। ਇਸ ਸਫਲਤਾ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਲਖਵੀਰ ਸਿੰਘ, ਉਪ ਚੇਅਰਮੈਨ ਜਗਰੂਪ ਸਿੰਘ ਬਰਾੜ, ਵੈੱਲਫੇਅਰ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਜਲੌਰ ਸਿੰਘ ਰੋਡੇ, ਸਕੱਤਰ ਅਮਰਜੀਤ ਸਿੰਘ ਸ਼ਰਮਾ, ਸਮੂਹ ਸਟਾਫ਼ ਅਤੇ ਖੇਡ ਪ੍ਰੇਮੀਆਂ ਨੇ ਖਿਡਾਰੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਖਿਡਾਰੀਆਂ ਦੀ ਬਿਹਤਰੀਨ ਸਫਲਤਾ ‘ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਦਿਲਬਾਗ ਸਿੰਘ ਬਰਾੜ ਨੇ ਸਟੇਟ ਪੱਧਰ ‘ਤੇ ਚੁਣੇ ਗਏ 5 ਖਿਡਾਰੀਆਂ ਨੂੰ ਸਕੂਲ ਦਾ ਮਾਣ ਵਧਾਉਣ ਤੇ ਵਿਸ਼ੇਸ਼ ਤੌਰ ‘ਤੇ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਭਰੋਸਾ ਦਿਵਾਇਆ ਕਿ ਸਕੂਲ ਪ੍ਰਸ਼ਾਸਨ ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ਵਿਚ ਅੱਗੇ ਲਿਜਾਣ ਲਈ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਉਂਦਾ ਰਹੇਗਾ।