22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਭਜਨ ਸੰਧਿਆ ’ਚ ਭਜਨ ਸਮਰਾਟ ਚਿੱਤਰ-ਵਿਚਿੱਤਰ ਮਹਾਰਾਜ ਨੇ ਬੰਨ੍ਹਿਆ ਸਮਾਂ

ਮੋਗਾ, 22 ਨਵੰਬਰ (ਸੁਰਿੰਦਰਪਾਲ ਸਿੰਘ)- ਸ਼ਿਆਮ ਪ੍ਰੇਮੀਆਂ ਵਲੋਂ ਪੁਰਾਣੀ ਦਾਣਾ ਮੰਡੀ ਵਿਖੇ ਭਾਰਤ ਮੰਦਰ ਦੇ ਨਜ਼ਦੀਕ ਪੰਜਵੀਂ ਮਨ ਕੀ ਬਾਤ ਸਾਂਵਰੇ ਕੇ ਸਾਥ ਵਿਸ਼ਾਲ ਭਜਨ ਸੰਧਿਆ ਕਰਵਾਈ ਗਈ। ਇਸ ਮੌਕੇ ਵ੍ਰਿੰਦਾਵਨ ਧਾਮ ਤੋਂ ਪਹੁੰਚੇ ਭਜਨ ਸਮਰਾਟ ਚਿੱਤਰ-ਵਿਚਿੱਤਰ ਮਹਾਰਾਜ ਨੇ ਆਪਣੇ ਭਜਨਾਂ ਰਾਹੀਂ ਭਗਤੀਮਈ ਮਾਹੌਲ ਸਿਰਜਿਆ ।

Ad Position 21
No active advertisement
ਅਜੀਤ ਡੈਸਕ 23-11-2026
ਮੋਗਾ, 22 ਨਵੰਬਰ (ਸੁਰਿੰਦਰਪਾਲ ਸਿੰਘ)- ਸ਼ਿਆਮ ਪ੍ਰੇਮੀਆਂ ਵਲੋਂ ਪੁਰਾਣੀ ਦਾਣਾ ਮੰਡੀ ਵਿਖੇ ਭਾਰਤ ਮੰਦਰ ਦੇ ਨਜ਼ਦੀਕ ਪੰਜਵੀਂ ਮਨ ਕੀ ਬਾਤ ਸਾਂਵਰੇ ਕੇ ਸਾਥ ਵਿਸ਼ਾਲ ਭਜਨ ਸੰਧਿਆ ਕਰਵਾਈ ਗਈ। ਇਸ ਮੌਕੇ ਵ੍ਰਿੰਦਾਵਨ ਧਾਮ ਤੋਂ ਪਹੁੰਚੇ ਭਜਨ ਸਮਰਾਟ ਚਿੱਤਰ-ਵਿਚਿੱਤਰ ਮਹਾਰਾਜ ਨੇ ਆਪਣੇ ਭਜਨਾਂ ਰਾਹੀਂ ਭਗਤੀਮਈ ਮਾਹੌਲ ਸਿਰਜਿਆ । ਸ਼ਿਆਮ ਪ੍ਰੇਮੀਆਂ ਨੇ ਕਤਾਰਾਂ ’ਚ ਲੱਗ ਕੇ ਬਾਬਾ ਖਾਟੂ ਸ਼ਿਆਮ ਦੇ ਦਰਬਾਰ ’ਚ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਗਵਾਈ। ਗੀਤਾ ਭਵਨ ਮੋਗਾ ਅਤੇ ਪਾਵਨ ਧਾਮ ਹਰਿਦੁਆਰ ਦੇ ਸਵਾਮੀ ਵੇਦਾਂਤ ਪ੍ਰਕਾਸ਼ ਅਤੇ ਵ੍ਰਿੰਦਾਵਨ ਧਾਮ ਤੋਂ ਪਹੁੰਚੇ ਦੀਪਕ ਗੋਸਵਾਮੀ ਨੇ ਵੀ ਸਮਾਗਮ ’ਚ ਸ਼ਿਰਕਤ ਕਰ ਕੇ ਸੰਗਤ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਭਾਜਪਾ ਮੈਡੀਕਲ ਸੈੱਲ ਦੇ ਸੂਬਾ ਪ੍ਰਧਾਨ ਡਾ. ਸੀਮਾਂਤ ਗਰਗ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਸਾਬਕਾ ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਮਨਜੀਤ ਧੰਮੂ, ਕੌਂਸਲਰ ਭਰਤ ਗੁਪਤਾ ਸਮੇਤ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਬਾਬਾ ਸ਼ਿਆਮ ਦੇ ਦਰਬਾਰ ’ਚ ਹਾਜ਼ਰੀ ਭਰੀ। ਸਮਾਗਮ ਦੀ ਸ਼ੁਰੂਆਤ ਪੰਡਤ ਪਵਨ ਕੁਮਾਰ ਗੌੜ ਦੀ ਅਗਵਾਈ ਹੇਠ ਪੂਜਾ-ਅਰਚਨਾ ਨਾਲ ਕੀਤੀ ਗਈ। ਇਸ ਮੌਕੇ ਸ਼ਿਆਮ ਪ੍ਰੇਮੀ ਦਿਨੇਸ਼ ਗੁਪਤਾ, ਹਨੀ ਅਗਰਵਾਲ, ਅੰਕੁਰ ਗੁਪਤਾ, ਰਾਹੁਲ ਵਰਮਾ, ਸੋਹਣ ਗੋਇਲ, ਅਨਮੋਲ ਕੁਮਾਰ, ਸੁਮਿਤ ਗਰਗ, ਸਾਹਿਲ ਸਿੰਗਲਾ, ਦੀਪਿਕਾ ਗੁਪਤਾ , ਈਸ਼ਾ ਅਗਰਵਾਲ, ਸੀਮਾ ਮਿੱਤਲ, ਪੂਨਮ ਜਿੰਦਲ, ਮੋਹਨੀ ਜਿੰਦਲ, ਰੁਹੀਨਾ ਸਿੰਗਲਾ, ਰਮਿਤਾ ਸਿੰਗਲਾ, ਆਰਤੀ ਗਰਗ, ਗੋਪਿਕਾ ਸਿੰਗਲਾ, ਨੀਲਮ ਗੁਪਤਾ, ਰਿਚਾ ਗਰਗ, ਰਿਮੀ ਸਿੰਗਲਾ, ਵੰਦਨਾ ਜਿੰਦਲ ਸਮੇਤ ਅਨੇਕਾਂ ਸ਼ਰਧਾਲੂਆਂ ਨੇ ਆਪਣੇ ਪਰਿਵਾਰਾਂ ਸਮੇਤ ਪੂਜਾ ਦੀ ਰਸਮ ਨਿਭਾਈ। ਸਿਰਸਾ ਤੋਂ ਪਹੁੰਚੇ ਰਾਜੇਸ਼ ਰਿੰਕੂ ਗੋਇਲ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਦੇਰ ਰਾਤ ਵ੍ਰਿੰਦਾਵਨ ਧਾਮ ਤੋਂ ਪਹੁੰਚੇ ਭਜਨ ਸਮਰਾਟ ਚਿੱਤਰ-ਵਿਚਿੱਤਰ ਦੇ ਮੰਚ ‘ਤੇ ਪਹੁੰਚਦਿਆਂ ਹੀ ਪੰਡਾਲ ਬਾਬਾ ਸ਼ਿਆਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਚਿੱਤਰ-ਵਿਚਿੱਤਰ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਲਯੁਗ ਵਿਚ ਬਾਬਾ ਖਾਟੂ ਸ਼ਿਆਮ ਅਜਿਹੇ ਦੇਵਤਾ ਹਨ, ਜੋ ਆਪਣੇ ਭਗਤਾਂ ਦੀ ਪੁਕਾਰ ਛੇਤੀ ਸੁਣਦੇ ਹਨ। ਇਸ ਮੌਕੇ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਯਾਦਗਾਰੀ ਚਿੰਨ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਿਆਮ ਪ੍ਰੇਮੀ ਦਿਨੇਸ਼ ਗੁਪਤਾ, ਹਨੀ ਅਗਰਵਾਲ, ਅੰਕੁਰ ਗੁਪਤਾ, ਰਾਹੁਲ ਵਰਮਾ, ਸੋਹਣ ਗੋਇਲ, ਅਨਮੋਲ ਕੁਮਾਰ, ਸੁਮਿਤ ਗਰਗ, ਸਾਹਿਲ ਸਿੰਗਲਾ, ਦੀਪਿਕਾ ਗੁਪਤਾ, ਈਸ਼ਾ ਅਗਰਵਾਲ, ਸੀਮਾ ਮਿੱਤਲ, ਪੂਨਮ ਜਿੰਦਲ, ਮੋਹਿਨੀ ਜਿੰਦਲ, ਰੁਹੀਨਾ ਸਿੰਗਲਾ, ਰਮਿਤਾ ਸਿੰਗਲਾ, ਆਰਤੀ ਗਰਗ, ਗੋਪਿਕਾ ਸਿੰਗਲਾ, ਨੀਲਮ ਗੁਪਤਾ, ਰਿਚਾ ਗਰਗ, ਰਿਮੀ ਸਿੰਗਲਾ, ਵੰਦਨਾ ਜਿੰਦਲ, ਵਾਨਿਆ ਸਿੰਗਲਾ, ਵਾਨਿਆ ਗੁਪਤਾ, ਸੇਜਲ ਅਗਰਵਾਲ, ਨਕਸ਼ ਗੁਪਤਾ, ਖ਼ੁਸ਼ਹਾਲ ਸਿੰਗਲਾ, ਆਰਵ ਸਿੰਗਲਾ, ਪੂਵਾਂਸ਼ ਅਗਰਵਾਲ, ਯਸ਼ੂ ਜਿੰਦਲ, ਗਗਨਦੀਪ ਮਿੱਤਲ, ਦੇਵ ਕੁਮਾਰ, ਰਾਜੀਵ ਢੰਡ ਲੁਧਿਆਣਾ, ਦੀਪਕ ਗੋਇਲ, ਮਨੋਜ ਜਿੰਦਲ, ਵਿਨੋਦ ਕੁਮਾਰ ਗੋਲੂ, ਪ੍ਰੇਮ ਜਿੰਦਲ, ਐਡਵੋਕੇਟ ਦੀਪਕ ਮਨਚੰਦਾ, ਸੰਜੀਵ ਗੁਲਾਟੀ, ਰੋਹਿਤ ਸਿੰਗਲਾ, ਸੀ.ਏ. ਵਿਕਾਸ ਮਿੱਤਲ, ਪਵਨ ਅਗਰਵਾਲ, ਪੁਲਕਿਤ ਬਾਂਸਲ, ਗਗਨ ਕਾਂਸਲ, ਆਨੰਦ ਜੈਨ, ਰੇਣੂ ਜਿੰਦਲ, ਰਿੰਪੀ ਸਿੰਗਲਾ, ਨਰੇਸ਼ ਸਾਬੂ, ਮੋਹਿਤ ਜਿੰਦਲ, ਕਾਂਤਾ ਅਗਰਵਾਲ, ਸਰੋਜ ਅਗਰਵਾਲ, ਰਿਤੂ ਬਾਂਸਲ, ਪ੍ਰੇਮ ਜੈਨ, ਸਵਾਤੀ ਬਾਂਸਲ, ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਵਰੁਣ ਗੁਪਤਾ, ਸੋਹਨ ਮੰਗਲਾ, ਹਰੀ ਸਿੰਗਲਾ, ਅਮਿਤ ਸਿੰਗਲਾ, ਪਾਰੁਸ਼ ਗਰਗ ਅਤੇ ਸੁਦਾਂਸ਼ੂ ਸਮੇਤ ਸਮੂਹ ਸ਼ਿਆਮ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਸਬਾ ਅਜੀਤਵਾਲ ਵਿਖੇ ਵਿਧਾਇਕ ਬਿਲਾਸਪੁਰ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਾਰਡ ਵੰਡੇ ਅਗਲੀ ਖ਼ਬਰ ਜੀਂਦੜਾ ਸਕੂਲ ਦੇ ਵਿਦਿਆਰਥੀਆਂ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਦਾ ਧਾਰਮਿਕ ਟੂਰ ਲਗਾਇਆ
Ad Position 24