26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਡੀ.ਐਮ. ਕਾਲਜ ਮੋਗਾ ਸਰਦਾਰ ਵੱਲਭ ਭਾਈ ਪਟੇਲ ਜੈਅੰਤੀ ਦੇ ਸੰਬੰਧ ’ਚ ਕੁਇਜ਼ ਅਤੇ ਲੇਖ ਮੁਕਾਬਲੇ ਕਰਵਾਏ

ਮੋਗਾ, 25 ਅਗਸਤ (ਜਸਪਾਲ ਸਿੰਘ ਬੱਬੀ)-ਸਰਤਾਜ ਸਿੰਘ ਚਾਹਲ ਆਈ. ਪੀ.

Ad Position 21
No active advertisement
ਅਜੀਤ ਡੈਸਕ 26-08-2026
ਮੋਗਾ, 25 ਅਗਸਤ (ਜਸਪਾਲ ਸਿੰਘ ਬੱਬੀ)-ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮੋਗਾ, ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫ਼ਸਰ ਗੁਰਸ਼ਰਨਜੀਤ ਸਿੰਘ ਸੰਧੂ ਐਸ.ਪੀ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਡੀ.ਐਮ. ਕਾਲਜ ਮੋਗਾ ਦੀ ਅਗਵਾਈ ਵਿਚ ਐਸ.ਆਈ. ਗੁਰਭੇਜ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਮੋਗਾ ਵਲੋਂ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਸਬੰਧ ਵਿਚ ਡੀ.ਐਮ. ਕਾਲਜ ਮੋਗਾ ਵਿਖੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਕੁਇਜ਼, ਲੇਖ ਮੁਕਾਬਲੇ ਕਰਵਾਏ ਗਏ ਅਤੇ ਸੈਮੀਨਾਰ ਲਗਾਇਆ ਗਿਆ। ਕਾਲਜ ਦੇ ਟਰੇਨਿੰਗ ਅਤੇ ਪਲੇਸਮੈਂਟ ਸੈੱਲ ਅਫ਼ਸਰ ਪ੍ਰੋਫੈਸਰ ਗੁਰਪ੍ਰੀਤ ਸਿੰਘ ਘਾਲੀ ਨੇ ਦੱਸਿਆ ਕਿ ਕੁਇਜ਼ ਵਿਚ ਪਹਿਲਾ ਸਥਾਨ ਗੁਰਚੇਤਨ ਸਿੰਘ, ਦੂਜਾ ਸਥਾਨ ਜਸਪ੍ਰੀਤ ਸਿੰਘ ਅਤੇ ਤੀਜਾ ਸਥਾਨ ਯੁਵਰਾਜ ਸਿੰਘ ਨੇ ਪ੍ਰਾਪਤ ਕੀਤਾ। ਲੇਖ ਮੁਕਾਬਲਿਆਂ ਵਿਚ ਪਹਿਲਾ ਸਥਾਨ ਸਿਮਰਦੀਪ ਕੌਰ, ਦੂਜਾ ਸਥਾਨ ਰਮਨਪ੍ਰੀਤ ਕੌਰ ਅਤੇ ਤੀਜਾ ਸਥਾਨ ਭਵਿਆ ਗੋਇਲ ਨੇ ਪ੍ਰਾਪਤ ਕੀਤਾ। ਵਿਭਾਗ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਲਗਾਏ ਸੈਮੀਨਾਰ ਵਿਚ ਵਿਦਿਆਰਥੀਆਂ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜੀਵਨੀ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਗਈ। ਐਸ.ਆਈ. ਗੁਰਭੇਜ ਸਿੰਘ ਨੇ ਪੰਜਾਬ ਪੁਲਿਸ ਵਲੋਂ ਜਾਰੀ ਸੇਫ਼ ਪੰਜਾਬ ਐਪ ਹੈਲਪ ਲਾਈਨ ਨੰਬਰ 97791-00200 ਬਾਰੇ ਜਾਣਕਾਰੀ ਦਿੱਤੀ ਗਈ। ਜੋ ਇਸ ਨੰਬਰ ਤੇ ਨਸ਼ਾ ਵੇਚਣ ਵਾਲੇ ਬਾਰੇ ਜਾਣਕਾਰੀ ਦੇਵੇਗਾ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਸੋਸ਼ਲ ਮੀਡੀਆ, ਸਾਈਬਰ ਕ੍ਰਾਈਮ ਅਤੇ ਆਪਣੇ ਵੀਜ਼ੇ ਸੰਬੰਧੀ ਕੇਸ ਲਾਇਸੈਂਸ ਸ਼ੁਦਾ ਟਰੈਵਲ ਏਜੈਂਟਾਂ ਤੋਂ ਲਵਾਉਣ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਸਾਈਬਰ ਕ੍ਰਾਈਮ ਦੇ ਹੈਲਪ ਲਾਈਨ ਨੰਬਰ 1930 ਬਾਰੇ ਦੱਸਿਆ ਗਿਆ ਅਤੇ ਟਰੈਫ਼ਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸਾਂਝ ਕੇਂਦਰ ਤੋਂ ਮਿਲਣ ਵਾਲੀਆਂ ਸੁਵਿਧਾਵਾਂ ਅਤੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੁਲਾਰਾ ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ, ਡਾ. ਸੁਰਜੀਤ ਸਿੰਘ ਦੌਧਰ, ਕਾਲਜ ਪੰਜਾਬੀ ਵਿਭਾਗ ਦੇ ਡਾ. ਸੁਨੀਤਾ, ਪ੍ਰੋ. ਕਮਲਦੀਪ ਕੌਰ, ਅੰਗਰੇਜ਼ੀ ਵਿਭਾਗ ਦੇ ਪ੍ਰੋ. ਮਨਰੀਤ ਕੌਰ, ਪ੍ਰੋ. ਗੁਰਜੀਤ ਕੌਰ ਸਮੇਤ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ’ ਦੇ ਨੂੰ ਲੋਕਾਂ ਦਾ ਅਥਾਹ ਪਿਆਰ ਮਿਲ ਰਿਹਾ ਹੈ-ਸਿੱਧੂ ਅਗਲੀ ਖ਼ਬਰ ਸੈਫੂਦੀਨ ਕਿਚਲੂ ਪਬਲਿਕ ਸਕੂਲ ਵਿਚ ਨੰਨ੍ਹੇ ਵਿਦਿਆਰਥੀਆਂ ਨੇ ਸੁੰਦਰ ਲਿਖਾਈ ਤੇ ਰਚਨਾਤਮਿਕਤਾ ਦਾ ਕੀਤਾ ਪ੍ਰਦਰਸ਼ਨ
Ad Position 24