25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਐਸੋਸੀਏਟ ਅਧਿਆਪਕ ਫ਼ਰੰਟ ਮੋਗਾ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਕਰ ਕੇ ਡਿਪਟੀ ਕਮਿਸ਼ਨਰ ਨੂੰ ਰੋਸ ਪੱਤਰ ਦਿੱਤਾ

ਮੋਗਾ, 24 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਕੀਤੇ ਵਾਅਦੇ ਅਨੁਸਾਰ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੂੰ ਪੇ ਸਕੇਲ ਅਤੇ ਮਿਲਦੀਆਂ ਹੋਰ ਰੈਗੂਲਰ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ ਹੈ। ਨਿਗੂਣਾ ਤਨਖ਼ਾਹ ਵਾਧਾ ਅਤੇ 58 ਸਾਲ ਤੱਕ ਨੌਕਰੀ ਸੁਰੱਖਿਅਤ ਰੱਖਣ ਦੀ ਨਿਯੁਕਤੀ ਪੱਤਰ ਤਾਂ ਦੇ ਦਿੱਤੇ ਪਰ ਉਹ ਖ਼ਾਲੀ ਤੇ ਸਾਫ਼ ਕਾਗ਼ਜ਼ ਹੀ ਸਾਬਤ ਹੋਏ ਕਿਉਂਕਿ ਉਨ੍ਹਾਂ ਆਰਡਰਾਂ ਵਿਚ ਇਕ ਵੀ ਰੈਗੂਲਰ ਮੁਲਾਜ਼ਮ ਵਾਲੀ ਸਹੂਲਤ ਸ਼ਾਮਿਲ ਨਹੀਂ।

Ad Position 21
No active advertisement
ਮੋਗਾ ਵਿਖੇ ਐਸੋਸੀਏਟ ਅਧਿਆਪਕ ਫ਼ਰੰਟ ਮੋਗਾ ਦੇ ਆਗੂ ਆਪਣੀਆਂ ਮੰਗਾਂ ਸਬੰਧੀ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ ਪੱਤਰ ਦਿੰਦੇ ਹੋਏ। ਤਸਵੀਰ: ਹਰਜੀਤ ਸਿੰਘ 25-08-2026
ਮੋਗਾ, 24 ਅਗਸਤ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਕੀਤੇ ਵਾਅਦੇ ਅਨੁਸਾਰ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੂੰ ਪੇ ਸਕੇਲ ਅਤੇ ਮਿਲਦੀਆਂ ਹੋਰ ਰੈਗੂਲਰ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ ਹੈ। ਨਿਗੂਣਾ ਤਨਖ਼ਾਹ ਵਾਧਾ ਅਤੇ 58 ਸਾਲ ਤੱਕ ਨੌਕਰੀ ਸੁਰੱਖਿਅਤ ਰੱਖਣ ਦੀ ਨਿਯੁਕਤੀ ਪੱਤਰ ਤਾਂ ਦੇ ਦਿੱਤੇ ਪਰ ਉਹ ਖ਼ਾਲੀ ਤੇ ਸਾਫ਼ ਕਾਗ਼ਜ਼ ਹੀ ਸਾਬਤ ਹੋਏ ਕਿਉਂਕਿ ਉਨ੍ਹਾਂ ਆਰਡਰਾਂ ਵਿਚ ਇਕ ਵੀ ਰੈਗੂਲਰ ਮੁਲਾਜ਼ਮ ਵਾਲੀ ਸਹੂਲਤ ਸ਼ਾਮਿਲ ਨਹੀਂ। ਇਹ ਪ੍ਰਗਟਾਵਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਨੇ ਕੀਤਾ। ਉਨ੍ਹਾਂ ਨੇ ਸਰਕਾਰ ‘ਤੇ ਆਪਣਾ ਰੋਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ, ਹੋਰ ਵਿਧਾਇਕ ਅਤੇ ਕੇਜਰੀਵਾਲ ਖ਼ੁਦ ਮੋਹਾਲੀ ਧਰਨੇ ‘ਤੇ ਆਏ ਸਨ ਤੇ ਸਰਕਾਰ ਬਣਦਿਆਂ ਹੀ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ 13 ਜੂਨ 2023 ਤੋਂ 13 ਜਨਵਰੀ 2024 ਤੱਕ ਸੰਗਰੂਰ ਦੇ ਪਿੰਡ ਖੁਰਾਣਾ ਦੀ ਪਾਣੀ ਵਾਲੀ ਟੈਂਕੀ ‘ਤੇ ਲਗਾਤਾਰ ਧਰਨਾ ਲਗਾਇਆ ਗਿਆ ਜਿਸ ਵਿਚ ਪੂਰੇ ਪੰਜਾਬ ਦੇ ਸਾਥੀਆਂ ਨੇ ਸੰਘਰਸ਼ ਕੀਤਾ ਸੀ। 1 ਜੁਲਾਈ 2023 ਨੂੰ ਵੱਡੇ ਇਕੱਠ ਨਾਲ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਹੋਏ ਸਾਡੇ ਸਾਥੀਆਂ ‘ਤੇ ਲਾਠੀਚਾਰਜ ਕੀਤਾ ਗਿਆ ਸੀ। ਉਸ ਧਰਨੇ ਦੌਰਾਨ ਮੁੱਖ ਮੰਤਰੀ ਪੰਜਾਬ ਨੇ 12 ਜਨਵਰੀ ਨੂੰ ਸੰਗਰੂਰ ਹੈਲੀਪੈਡ ‘ਤੇ ਸਾਡੇ ਸਾਥੀਆਂ ਨਾਲ ਮੀਟਿੰਗ ਕੀਤੀ ਅਤੇ ਜਲਦੀ ਦੁਬਾਰਾ ਮੀਟਿੰਗ ਕਰ ਕੇ ਮੰਗਾਂ ਦਾ ਹੱਲ ਕਰ ਕੇ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਅਫ਼ਸੋਸ ਅੱਜ ਸਾਢੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਅੱਜ ਤੱਕ ਮੁੱਖ ਮੰਤਰੀ ਵਲੋਂ ਮੀਟਿੰਗ ਨਹੀਂ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਸਾਡੇ ਬਹੁਤ ਸਾਰੇ ਮਰਦ ਤੇ ਔਰਤ ਅਧਿਆਪਕ ਵੱਡੀ ਸਮੱਸਿਆ ਨਾਲ ਜੂਝ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਬਦਲੀ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਪੰਜਾਬ ਸਰਕਾਰ ਵਲੋਂ ਸਾਨੂੰ ਮੁਲਾਜ਼ਮ ਨਾ ਸਮਝਦੇ ਹੋਏ ਮੁਲਜ਼ਮਾਂ ਵਾਲੀ ਕਤਾਰ ਵਿਚ ਖੜ੍ਹਾ ਕਰ ਦਿੱਤਾ ਹੈ ਕਿਉਂਕਿ ਸਾਡੀ ਕੋਈ ਬਦਲੀ ਨਹੀਂ, ਕੋਈ ਸਹੂਲਤ ਨਹੀਂ। ਪੰਜਾਬ ਸਰਕਾਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਮੰਗਾਂ ਦੀ ਪੂਰਤੀ ਕਰਨ ਦੀ ਬਜਾਏ ਮੀਟਿੰਗ ਦੇ ਕੇ ਵਾਰ ਵਾਰ ਮੀਟਿੰਗਾਂ ਮੁਅੱਤਲ ਕਰ ਕੇ ਹਰਾਸ ਕੀਤਾ ਜਾ ਰਿਹਾ ਹੈ। ਆਗੂ ਅਸ਼ੋਕ ਹਾਂਡਾ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਹੋਣ ਵਾਲੀਆਂ ਮੀਟਿੰਗਾਂ ਵਿਚ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਸਿਖ਼ਰਾਂ ‘ਤੇ ਲਿਜਾਇਆ ਜਾਵੇਗਾ ਤੇ ਕਿਸੇ ਮੰਤਰੀ, ਵਿਧਾਇਕ ਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ। ਇਸੇ ਰੋਸ ਤਹਿਤ ਐਸੋਸੀਏਟ ਅਧਿਆਪਕ ਫ਼ਰੰਟ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਕਰ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪੇ ਗਏ। ਇਸ ਸਮੇਂ ਪਵਨਦੀਪ ਸਿੰਘ, ਨਵਤੇਜ ਸਿੰਘ, ਹਰਭਿੰਦਰ ਸਿੰਘ, ਵੀਰਪਾਲ ਸਿੰਘ, ਮਨਿੰਦਰ ਸਿੰਘ, ਕੁਲਵੰਤ ਸਿੰਘ, ਮਨਮੋਹਨ ਸਿੰਘ, ਪਵਨਦੀਪ ਕੌਰ, ਜਸਵੀਰ ਕੌਰ, ਕਿਰਨਜੋਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਅਗਲੀ ਖ਼ਬਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਜੋਤ ਸਿੰਘ ਤੇ ਚੇਅਰਮੈਨ ਰਾਘਵ ਸ਼...
Ad Position 24